- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਵਿੱਚ ਸਕੂਲ ਪ੍ਰਿੰਸੀਪਲਾਂ, ਲੈਕਚਰਾਰਾਂ ਤੇ ਅਧਿਆਪਕਾਂ ਦੀ ਵੱਡੀ ਥੁੜ ਨਾਲ਼ ਜੂਝ ਰਹੇ ਹ।| ਸਿੱਖਿਆ ਵਿਭਾਗ ਵੱਲੋਂ ਆਖਰੀ ਵਾਰ 2022 ਵਿੱਚ ਬਤੌਰ ਪ੍ਰਿੰਸੀਪਲ 189 ਤਰੱਕੀਆਂ ਕੀਤੀਆਂ ਸਨ। ਉਸ ਤੋਂ ਬਾਅਦ ਬਤੌਰ ਪ੍ਰਿੰਸੀਪਲ ਤਰੱਕੀਆਂ ਠੰਡੇ ਬਸਤੇ ਵਿੱਚ ਪਈਆਂ ਹੋਈਆਂ ਹਨ|

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਪੰਜਾਬ ਸਰਕਾਰ ਵੱਲੋਂ ਸੂਬੇ 'ਚ ਸਿੱਖਿਆ ਖੇਤਰ 'ਚ ਕ੍ਰਾਂਤੀ ਲਿਆਉਣ ਅਤੇ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਹੋਣ ਦੇ ਦਾਅਵੇ ਲਗਾਤਾਰ ਕੀਤੇ ਜਾ ਰਹੇ ਹਨ ਅਤੇ ਕਰੋੜਾਂ ਰੁਪਏ ਦੇ ਇਸ਼ਤਿਹਾਰਾਂ ਰਾਹੀਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਨੂੰ ਉਭਾਰਿਆ ਜਾ ਰਹਾ ਹੈ, ਪਰ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ।
ਪੰਜਾਬ ਵਿੱਚ ਸਕੂਲ ਪ੍ਰਿੰਸੀਪਲਾਂ, ਲੈਕਚਰਾਰਾਂ ਤੇ ਅਧਿਆਪਕਾਂ ਦੀ ਵੱਡੀ ਥੁੜ ਨਾਲ਼ ਜੂਝ ਰਹੇ ਹ।| ਸਿੱਖਿਆ ਵਿਭਾਗ ਵੱਲੋਂ ਆਖਰੀ ਵਾਰ 2022 ਵਿੱਚ ਬਤੌਰ ਪ੍ਰਿੰਸੀਪਲ 189 ਤਰੱਕੀਆਂ ਕੀਤੀਆਂ ਸਨ। ਉਸ ਤੋਂ ਬਾਅਦ ਬਤੌਰ ਪ੍ਰਿੰਸੀਪਲ ਤਰੱਕੀਆਂ ਠੰਡੇ ਬਸਤੇ ਵਿੱਚ ਪਈਆਂ ਹੋਈਆਂ ਹਨ|
ਸਿੱਖਿਆ ਵਿਭਾਗ ਦੇ ਅਨੁਸਾਰ ਪੰਜਾਬ ਵਿੱਚ 1945 ਅਸਾਮੀਆਂ ਮੰਨਜ਼ੂਰ ਹਨ, ਜਿਨਾਂ ਵਿੱਚ 44 ਡਿਪਟੀ ਡੀਈਓ ਅਤੇ 1901 ਸਕੂਲ ਪ੍ਰਿੰਸੀਪਲ ਦੀਆਂ ਅਸਾਮੀਆਂ ਮਨਜ਼ੂਰ ਹਨ। ਫ਼ੀਲਡ ਵਿੱਚੋਂ ਇਕੱਠੇ ਕੀਤੇ ਡਾਟੇ ਅਨੁਸਾਰ ਸਕੂਲਾਂ ਦੀ ਕੁੱਲ ਗਿਣਤੀ 1925 ਹੈ, ਇਸ ਅਨੁਸਾਰ 24 ਅਸਾਮੀਆਂ ਘੱਟ ਮੰਨਜ਼ੂਰ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਨਵੇਂ ਬਣੇ ਜ਼ਿਲ੍ਹੇ ਮਲੇਰਕੋਟਲਾ ਵਿੱਚ ਅੱਜ ਤੱਕ ਡਿਪਟੀ ਡੀਈਓ ਦੀ ਕੋਈ ਅਸਾਂਮੀ ਮੰਨਜ਼ੂਰ ਨਹੀਂ ਹੈ|
ਪੰਜਾਬ ਵਿੱਚ 22 ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸ਼ਥਾਵਾਂ ਹਨ, ਉਹਨਾਂ ਦਾ ਵੱਖਰਾ ਕਾਡਰ ਹੈ, ਪਰ ਅੱਜ ਤੱਕ ਉਸ ਕਾਡਰ ਵਿੱਚ ਕੋਈ ਵੀ ਪ੍ਰਿੰਸੀਪਲ ਨਿਯੁਕਤ ਨਹੀਂ ਕੀਤਾ ਗਿਆ, ਇਸ ਦੇ ਨਾਲ਼ ਹੀ ਪੰਜਾਬ ਸਰਕਾਰ ਦੇ ਅਧਿਕਾਰ ਹੇਠ ਚੱਲਦੇ 10 ਮੇਰੀਟੋਰੀਅਸ ਸਕੂਲਾਂ ਤੇ ਪੰਜਾਬ ਸਰਕਾਰ ਦੇ ਅਧੀਨ ਆਦਰਸ਼ ਸਕੂਲਾਂ ਵਿੱਚ ਵੀ ਪ੍ਰਿੰਸੀਪਲ ਨਿਯੁਕਤ ਨਹੀਂ ਕੀਤੇ ਗਏ। ਇਨ੍ਹਾਂ ਸੰਸਥਾਵਾਂ ਵਿੱਚ ਵੀ ਜਨਰਲ ਪ੍ਰਿੰਸੀਪਲਜ਼ ਨੂੰ ਲਗਾਇਆ ਹੋਇਆ ਹੈ ਜਿਸ ਨਾਲ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀ ਘਾਟ ਦਾ ਸੰਕਟ ਹੋਰ ਜ਼ਿਆਦਾ ਵੱਧ ਗਿਆ ਹੈ।
ਪੰਜਾਬ ਦੇ 1925 ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ 1113 ਸਕੂਲ ਅਜੇ ਵੀ ਬਿਨਾਂ ਪ੍ਰਿੰਸੀਪਲਾਂ ਦੇ ਚੱਲ ਰਹੇ ਹਨ ਜੋ ਤਕਰੀਬਨ 58 ਫੀਸਦੀ ਬਣਦੇ ਹਨ।ਸਭ ਤੋਂ ਗੰਭੀਰ ਸਥਿਤੀ ਐੱਸ ਬੀ ਐੱਸ ਨਗਰ 84.6 ਫੀਸਦੀ, ਮਾਨਸਾ 83.5 ਫੀਸਦੀ, ਬਰਨਾਲਾ 80.8 ਫੀਸਦੀ ਅਤੇ ਮੋਗਾ 77.3 ਫੀਸਦੀ ਅਸਾਮੀਆਂ ਖ਼ਾਲੀ ਹੋਣ ਕਾਰਨ ਬਣੀ ਹੋਈ ਹੈ|ਕਮਾਲ ਦੀ ਗੱਲ ਹੈ ਕਿ ਐੱਸ ਬੀ ਐੱਸ ਨਗਰ ਵਿੱਚ ਸਿਰਫ਼ 8 ਪ੍ਰਿੰਸੀਪਲ ਕੰਮ ਕਰ ਰਹੇ ਹਨ ਜਿਨਾਂ ਵਿੱਚ 3 ਪ੍ਰਿੰਸੀਪਲ ਮੁੱਖ ਦਫ਼ਤਰ ਵਿਖੇ ਡਿਊਟੀ ਉੱਤੇ ਚੱਲ ਰਹੇ ਹਨ। ਫਰੀਦਕੋਟ, ਮੋਗਾ, ਬਠਿੰਡਾ, ਸੰਗਰੂਰ 60 ਫੀਸਦੀ ਤੋਂ ਵੱਧ ਅਸਾਮੀਆਂ ਖ਼ਾਲੀ ਪਾਈਆ ਹਨ|
.jpg)