- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐੱਚਬੀਸੀਐੱਚ ਐਂਡ ਆਰਸੀ ਦੇ ਡਾਇਰੈਕਟਰ ਡਾ. ਆਸ਼ੀਸ਼ ਗੁਲੀਆ ਨੇ ਦੱਸਿਆ ਕਿ ਸਾਲ 2025 ਦੌਰਾਨ ਹਸਪਤਾਲ ’ਚ 17,903 ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਹੋਈ। ਇਸ ਦੌਰਾਨ 51,155 ਕੀਮੋਥੈਰੇਪੀ ਸੈਸ਼ਨ, 6,840 ਤੋਂ ਵੱਧ ਸਰਜਰੀਆਂ, 28,403 ਮਰੀਜ਼ਾਂ ਨੂੰ ਹਸਪਤਾਲ ’ਚ ਦਾਖ਼ਲ ਕਰਕੇ ਇਲਾਜ, 7,805 ਰੇਡੀਓਥੈਰੇਪੀ ਅਤੇ 12.6 ਲੱਖ ਤੋਂ ਵੱਧ ਪ੍ਰਯੋਗਸ਼ਾਲਾ ਜਾਂਚਾਂ ਕੀਤੀਆਂ ਗਈਆਂ।

ਜਾਗਰਣ ਸੰਵਾਦਦਾਤਾ, ਮੋਹਾਲੀ : ਪੰਜਾਬ ’ਚ ਕੈਂਸਰ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ। ਪਿਛਲੇ 17 ਮਹੀਨਿਆਂ ਦੌਰਾਨ ਸੂਬੇ ’ਚ ਕੈਂਸਰ ਦੇ 27,903 ਨਵੇਂ ਮਰੀਜ਼ ਰਜਿਸਟਰ ਹੋਏ ਹਨ। ਇਨ੍ਹਾਂ ’ਚ ਸਾਲ 2025 ਦੌਰਾਨ 17,903 ਅਤੇ ਸਾਲ 2026 ’ਚ ਹੁਣ ਤੱਕ 10 ਹਜ਼ਾਰ ਨਵੇਂ ਮਰੀਜ਼ ਸ਼ਾਮਲ ਹਨ। ਇਹ ਜਾਣਕਾਰੀ ਤਿੰਨ ਦਿਨ ਚੱਲੇ ਤੀਜੇ ਹੋਮੀ ਭਾਭਾ ਕੈਂਸਰ ਕਾਨਕਲੇਵ-2026 ਦੌਰਾਨ ਸਾਹਮਣੇ ਆਈ।
ਐੱਚਬੀਸੀਐੱਚ ਐਂਡ ਆਰਸੀ ਦੇ ਡਾਇਰੈਕਟਰ ਡਾ. ਆਸ਼ੀਸ਼ ਗੁਲੀਆ ਨੇ ਦੱਸਿਆ ਕਿ ਸਾਲ 2025 ਦੌਰਾਨ ਹਸਪਤਾਲ ’ਚ 17,903 ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਹੋਈ। ਇਸ ਦੌਰਾਨ 51,155 ਕੀਮੋਥੈਰੇਪੀ ਸੈਸ਼ਨ, 6,840 ਤੋਂ ਵੱਧ ਸਰਜਰੀਆਂ, 28,403 ਮਰੀਜ਼ਾਂ ਨੂੰ ਹਸਪਤਾਲ ’ਚ ਦਾਖ਼ਲ ਕਰਕੇ ਇਲਾਜ, 7,805 ਰੇਡੀਓਥੈਰੇਪੀ ਅਤੇ 12.6 ਲੱਖ ਤੋਂ ਵੱਧ ਪ੍ਰਯੋਗਸ਼ਾਲਾ ਜਾਂਚਾਂ ਕੀਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰਾਖੰਡ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਅਤੇ ਓਡੀਸ਼ਾ ਤੋਂ ਵੀ ਮਰੀਜ਼ ਇਲਾਜ ਲਈ ਪਹੁੰਚ ਰਹੇ ਹਨ। ਸਾਲ 2026 ’ਚ ਹਸਪਤਾਲ ’ਚ ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਦਾ ਅੰਕੜਾ 10 ਹਜ਼ਾਰ ਨੂੰ ਪਾਰ ਕਰ ਚੁੱਕਾ ਹੈ। ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਅਨੁਸਾਰ 2014 ਤੋਂ 2024 ਤੱਕ ਚੰਡੀਗੜ੍ਹ ’ਚ ਕੈਂਸਰ ਕਾਰਨ 10,991 ਲੋਕਾਂ ਦੀ ਮੌਤ ਹੋਈ।
ਤਿੰਨ ਰੋਜ਼ਾ ਕਾਨਕਲੇਵ ਦੌਰਾਨ ਮਾਹਿਰਾਂ ਦੇ ਲੈਕਚਰ, ਪੈਨਲ ਵਿਚਾਰ-ਚਰਚਾਵਾਂ, ਵਿਗਿਆਨਕ ਪੇਸ਼ਕਾਰੀਆਂ ਅਤੇ ਪ੍ਰੀ-ਕਾਨਕਲੇਵ ਵਰਕਸ਼ਾਪਾਂ ਕਰਵਾਈਆਂ ਗਈਆਂ। ਆਖਰੀ ਦਿਨ ਸਿਰ ਤੇ ਗਰਦਨ ਦੇ ਕੈਂਸਰ, ਥੋਰੇਸਿਕ ਆਨਕੋਲਾਜੀ ਅਤੇ ਦੰਦਾਂ ਦੇ ਪੁਨਰਵਾਸ ਬਾਰੇ ਚਰਚਾ ਹੋਈ। ਐਤਵਾਰ ਨੂੰ ਸੁਖਨਾ ਝੀਲ ’ਤੇ ਕੈਂਸਰ ਜਾਗਰੂਕਤਾ ਵਾਕਥਾਨ ਵੀ ਕਰਵਾਈ ਗਈ, ਜਿਸ ’ਚ 400 ਤੋਂ ਵੱਧ ਸਿਹਤ ਕਰਮਚਾਰੀਆਂ, ਮਰੀਜ਼ਾਂ, ਕੈਂਸਰ ਤੋਂ ਠੀਕ ਹੋ ਚੁੱਕੇ ਲੋਕਾਂ ਅਤੇ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਡਾ. ਗੁਲੀਆ ਨੇ ਕਿਹਾ ਕਿ ਕੈਂਸਰ ਦੀ ਸ਼ੁਰੂਆਤੀ ਪਛਾਣ ਇਸ ਖ਼ਿਲਾਫ਼ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ। ਸਮੇਂ ਸਿਰ ਬਿਮਾਰੀ ਦਾ ਪਤਾ ਲੱਗਣ ’ਤੇ ਕਈ ਤਰ੍ਹਾਂ ਦੇ ਕੈਂਸਰ ਦਾ ਸਫਲ ਇਲਾਜ ਸੰਭਵ ਹੈ।