- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰੀਖਿਆਰਥੀ ਆਨ-ਲਾਈਨ ਫਾਰਮ ਅਤੇ ਫੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਰਿਕਾਰਡ ਹਿੱਤ ਰੱਖਣਗੇ। ਇਸ ਫਾਰਮ ਦੀ ਹਾਰਡ ਕਾਪੀ ਬੋਰਡ ਦੇ ਦਫ਼ਤਰ ਵਿਚ ਜਮ੍ਹਾ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਹੋਰ ਵਧੇਰੇ ਜਾਣਕਾਰੀ ਸਕੂਲ ਬੋਰਡ ਦੀ ਵੈਬਸਾਈਟ www.pseb.ac.in ’ਤੇ ਉਪਲਬਧ ਕਰਵਾਈ ਗਈ ਹੈ।

ਦਰਸ਼ਨ ਸਿੰਘ ਸੋਢੀ, ਮੁਹਾਲੀ । ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੁਲਾਈ 2026 ਵਿਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਲਈਆਂ ਗਈਆਂ ਅਨੁਪੂਰਕ ਪ੍ਰੀਖਿਆਵਾਂ (ਰੀ-ਅਪੀਅਰ/ਕੰਪਾਰਟਮੈਂਟ ਅਤੇ ਵਾਧੂ ਵਿਸ਼ਾ/ਵੋਕੇਸ਼ਨਲ ਵਿਸ਼ੇ ਵਾਲੇ ਪ੍ਰੀਖਿਆਰਥੀਆਂ ਲਈ ਪ੍ਰੀਖਿਆਵਾਂ ਦਾ ਨਤੀਜ਼ਾ 25 ਅਗਸਤ ਅਤੇ ਦਸਵੀਂ ਸ਼੍ਰੇਣੀ ਦਾ 28 ਅਗਸਤ ਨੂੰ ਘੋਸ਼ਿਤ ਹੋ ਚੁੱਕਾ ਹੈ। ਇਨ੍ਹਾਂ ਪ੍ਰੀਖਿਆਵਾਂ ਨਾਲ ਸਬੰਧਤ ਪ੍ਰੀਖਿਆਰਥੀ ਜੇਕਰ ਰੀ-ਚੈਕਿੰਗ/ਰੀ-ਵੈਲੁਏਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਉਹ 21 ਸਤੰਬਰ ਤੱਕ ਆਨਲਾਈਨ ਫਾਰਮ ਅਤੇ ਫੀਸ ਭਰ ਸਕਦੇ ਹਨ।