- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੀ ਚਹਿਲ ਮਾਮਲੇ ਨੂੰ ਲੈ ਕੇ ਸੂਬੇ 'ਚ ਸਿਆਸੀ ਪਾਰਾ ਵੀ ਚੜ੍ਹ ਗਿਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ ਪ੍ਰਸ਼ਾਸਨਿਕ ਤੇ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ। ਪੀੜਤ ਧਿਰ ਨੂੰ ਨਿਆਂ ਦਿਵਾਉਣ ਲਈ ਸੀ.ਬੀ.ਆਈ. (CBI) ਜਾਂ ਹਾਈ ਕੋਰਟ ਦੀ ਦੇਖਰੇਖ ਹੇਠ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ: ਸੋਸ਼ਲ ਮੀਡੀਆ ਇਨਫਲੂਐਂਸਰ ਗੁਰੀ ਚਹਿਲ (ਗੁਰਿੰਦਰ ਸਿੰਘ) ਨਾਲ ਸਬੰਧਤ ਜਬਰ-ਜਨਾਹ ਦੇ ਬਹੁਚਰਚਿਤ ਮਾਮਲੇ 'ਚ ਵੱਡਾ ਨਵਾਂ ਮੋੜ ਆਇਆ ਹੈ। ਮੁਹਾਲੀ ਦੇ ਸੋਹਾਨਾ ਥਾਣੇ 'ਚ 1 ਮਈ ਨੂੰ ਦਰਜ ਹੋਏ ਰੇਪ ਮਾਮਲੇ ਦੀ ਪੀੜਤ ਮਹਿਲਾ ਅੱਜ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਪਹੁੰਚੀ ਅਤੇ ਮਾਨਯੋਗ ਜੱਜ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ। ਇਸ ਮਾਮਲੇ 'ਚ ਪੁਲਿਸ ਵੱਲੋਂ 24 ਜੁਲਾਈ ਨੂੰ ਅਦਾਲਤ 'ਚ 'ਅਨਟਰੇਸ ਰਿਪੋਰਟ' (Cancellation Report) ਦਾਖਲ ਕੀਤੀ ਗਈ ਸੀ। ਪੁਲਿਸ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਪੀੜਤ ਮਹਿਲਾ ਅਦਾਲਤ 'ਚ ਬਿਆਨ ਦਰਜ ਕਰਵਾਉਣ ਲਈ ਪੇਸ਼ ਨਹੀਂ ਹੋ ਰਹੀ ਹੈ।
ਪੀੜਤਾ ਵੱਲੋਂ ਪੇਸ਼ ਹੋਏ ਐਡਵੋਕੇਟ ਧਨੌਆ ਨੇ ਦੱਸਿਆ ਕਿ ਅੱਜ ਅਦਾਲਤ 'ਚ ਪੀੜਤਾ ਦੇ ਬਿਆਨ ਸਫ਼ਲਤਾਪੂਰਵਕ ਦਰਜ ਕਰਵਾਏ ਗਏ ਹਨ। ਵਕੀਲ ਅਨੁਸਾਰ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਜਾਂਚ ਦੀ ਸਰਟੀਫਾਈਡ ਕਾਪੀ ਅਦਾਲਤ ਤੋਂ ਮੰਗੀ ਗਈ ਹੈ। ਕਾਪੀ ਮਿਲਣ ਤੋਂ ਬਾਅਦ ਪੁਲਿਸ ਦੀ ਅਨਟਰੇਸ ਰਿਪੋਰਟ 'ਤੇ ਅਦਾਲਤ 'ਚ ਲਿਖਤੀ ਜਵਾਬ ਦਾਖਲ ਕੀਤਾ ਜਾਵੇਗਾ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 19 ਸਤੰਬਰ ਲਈ ਨਿਰਧਾਰਿਤ ਕੀਤੀ ਹੈ। ਮਾਮਲੇ 'ਚ ਮੁਲਜ਼ਮ ਗੁਰੀ ਚਹਿਲ ਫਿਲਹਾਲ ਨਿਆਇਕ ਹਿਰਾਸਤ 'ਚ ਹੈ। ਅਦਾਲਤ ਵੱਲੋਂ ਹੁਣ ਪੀੜਤਾ ਦੇ ਬਿਆਨਾਂ ਅਤੇ ਅਨਟਰੇਸ ਰਿਪੋਰਟ 'ਤੇ ਪੀੜਤ ਧਿਰ ਦੇ ਜਵਾਬ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ, ਗੁਰੀ ਚਹਿਲ ਮਾਮਲੇ ਨੂੰ ਲੈ ਕੇ ਸੂਬੇ 'ਚ ਸਿਆਸੀ ਪਾਰਾ ਵੀ ਚੜ੍ਹ ਗਿਆ ਹੈ। ਇਸ ਮਾਮਲੇ 'ਚ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ ਪ੍ਰਸ਼ਾਸਨਿਕ ਤੇ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ। ਪੀੜਤ ਧਿਰ ਨੂੰ ਨਿਆਂ ਦਿਵਾਉਣ ਲਈ CBI ਜਾਂ High Court ਦੀ ਦੇਖਰੇਖ ਹੇਠ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।