- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਯੋਜਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਟੂਰਿਜ਼ਮ ਦੀਆਂ ਅਥਾਹ ਸੰਭਾਵਨਾਵਾਂ ਹਨ। ਚੱਪੜਚਿੜੀ ਵਰਗੇ ਇਤਿਹਾਸਕ ਸਥਾਨ ਸਾਡੇ ਮਹਾਨ ਇਤਿਹਾਸ ਦੀ ਗਵਾਹੀ ਭਰਦੇ ਹਨ, ਜਦਕਿ ਹੁਸ਼ਿਆਰਪੁਰ ਵਰਗੇ ਖੇਤਰ ਆਪਣੀ ਕੁਦਰਤੀ ਸੁੰਦਰਤਾ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਲਈ ਜਾਣੇ ਜਾਂਦੇ ਹਨ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਵਿਸ਼ਵ ਟੂਰਿਜ਼ਮ ਦਿਵਸ ਦੇ ਮੌਕੇ 'ਤੇ ਪੰਜਾਬ ਵਿੱਚ ਸੈਰ-ਸਪਾਟੇ ਅਤੇ ਅਮੀਰ ਸਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਮੋਟਰ ਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਮੁਹਾਲੀ ਦੇ ਇਤਿਹਾਸਕ ਅਸਥਾਨ ਚੱਪੜਚਿੜੀ (ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ) ਤੋਂ ਸਵੇਰੇ ਸਾਢੇ 6 ਵਜੇ ਸ਼ੁਰੂ ਹੋਈ, ਜੋ ਹੁਸ਼ਿਆਰਪੁਰ ਪਹੁੰਚ ਕੇ ਸਮਾਪਤ ਹੋਵੇਗੀ।
ਇਸ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਪੰਜਾਬ ਦੇ ਇਤਿਹਾਸਕ ਅਤੇ ਕੁਦਰਤੀ ਸੈਰ-ਸਪਾਟਾ ਕੇਂਦਰਾਂ ਬਾਰੇ ਜਾਗਰੂਕ ਕਰਨਾ ਸੀ। ਰਾਈਡਰਾਂ ਨੇ ਆਪਣੇ ਹੱਥਾਂ ਵਿੱਚ ਟੂਰਿਜ਼ਮ ਨੂੰ ਬੜ੍ਹਾਵਾ ਦੇਣ ਵਾਲੇ ਅਤੇ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੰਦੇ ਬੈਨਰ ਤੇ ਤਖਤੀਆਂ ਫੜੀਆਂ ਹੋਈਆਂ ਸਨ।
ਚੱਪੜਚਿੜੀ ਤੋਂ ਹੁਸ਼ਿਆਰਪੁਰ ਦਾ ਸਫ਼ਰ :
ਰੈਲੀ ਨੂੰ ਮੁਹਾਲੀ ਦੇ ਚੱਪੜਚਿੜੀ ਸਥਿਤ ਇਤਿਹਾਸਕ ਯਾਦਗਾਰ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਰਾਈਡਰ ਮੁਹਾਲੀ ਤੋਂ ਸ਼ੁਰੂ ਹੋ ਕੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ 'ਚੋਂ ਲੰਘਦਿਆਂ ਹੁਸ਼ਿਆਰਪੁਰ ਤੱਕ ਪੈਂਡਾ ਤੈਅ ਕਰਨਗੇ।
ਸੱਭਿਆਚਾਰਕ ਅਤੇ ਇਤਿਹਾਸਕ ਧਰੋਹਰ ਦੀ ਸੰਭਾਲ 'ਤੇ ਜ਼ੋਰ
ਆਯੋਜਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਟੂਰਿਜ਼ਮ ਦੀਆਂ ਅਥਾਹ ਸੰਭਾਵਨਾਵਾਂ ਹਨ। ਚੱਪੜਚਿੜੀ ਵਰਗੇ ਇਤਿਹਾਸਕ ਸਥਾਨ ਸਾਡੇ ਮਹਾਨ ਇਤਿਹਾਸ ਦੀ ਗਵਾਹੀ ਭਰਦੇ ਹਨ, ਜਦਕਿ ਹੁਸ਼ਿਆਰਪੁਰ ਵਰਗੇ ਖੇਤਰ ਆਪਣੀ ਕੁਦਰਤੀ ਸੁੰਦਰਤਾ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਲਈ ਜਾਣੇ ਜਾਂਦੇ ਹਨ। ਅਜਿਹੀਆਂ ਯਾਤਰਾਵਾਂ ਨਾਲ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨਾਲ ਜੁੜਦੀ ਹੈ ਅਤੇ ਰਾਜ ਵਿੱਚ ਸੈਰ-ਸਪਾਟੇ ਨੂੰ ਨਵਾਂ ਹੁਲਾਰਾ ਮਿਲਦਾ ਹੈ।