- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਡੀ ਦੀ ਜਾਂਚ ਦੌਰਾਨ ਗਮਾਡਾ ਵਿੱਚ ਵੱਡੇ ਪੱਧਰ 'ਤੇ ਊਣਤਾਈਆਂ ਦਾ ਮਾਮਲਾ ਸਾਹਮਣੇ ਆਇਆ ਹੈ। ਈਡੀ ਦੀਆਂ ਟੀਮਾਂ ਨੇ ਗਮਾਡਾ ਦਫ਼ਤਰ 'ਚੋਂ ਵੱਡੀ ਮਾਤਰਾ ਵਿੱਚ ਫਾਈਲਾਂ ਕਬਜ਼ੇ 'ਚ ਲਈਆਂ ਹਨ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਹੁਣ ਗਮਾਡਾ ਤਤਕਾਲੀ ਅਧਿਕਾਰੀ ਦੇ ਘਰਾਂ ਤੱਕ ਪਹੁੰਚ ਗਈ ਹੈ। ਗਮਾਡਾ ਵਿੱਚ ਮੁੱਖ ਪ੍ਰਸ਼ਾਸਕ ਦੇ ਅਹੁਦਿਆਂ 'ਤੇ ਰਹੇ ਅਧਿਕਾਰੀ ਈਡੀ ਦੀ ਰਾਡਾਰ 'ਤੇ ਹਨ।
ਈਡੀ ਦੀ ਜਾਂਚ ਦੌਰਾਨ ਗਮਾਡਾ ਵਿੱਚ ਵੱਡੇ ਪੱਧਰ 'ਤੇ ਊਣਤਾਈਆਂ ਦਾ ਮਾਮਲਾ ਸਾਹਮਣੇ ਆਇਆ ਹੈ। ਈਡੀ ਦੀਆਂ ਟੀਮਾਂ ਨੇ ਗਮਾਡਾ ਦਫ਼ਤਰ 'ਚੋਂ ਵੱਡੀ ਮਾਤਰਾ ਵਿੱਚ ਫਾਈਲਾਂ ਕਬਜ਼ੇ 'ਚ ਲਈਆਂ ਹਨ।
ਕੰਪਿਊਟਰ ਸਿਸਟਮ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਕਬਜ਼ੇ ਵਿਚ ਲਿਆ ਗਿਆ ਦੱਸਿਆ ਜਾ ਰਿਹਾ ਹੈ। ਪੈਨ ਡਰਾਈਵ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਈਡੀ ਦੀ ਟੀਮ ਨੇ ਇਕ ਆਈਏਐਸ ਅਧਿਕਾਰੀ ਰਾਜੀਵ ਗੁਪਤਾ ਦੇ ਚੰਡੀਗੜ੍ਹ ਸਥਿਤ ਘਰ ਵਿੱਚ ਵੀ ਛਾਪੇਮਾਰੀ ਕੀਤੀ ਗਈ ਹੈ। ਦੱਸ ਦਈਏ ਰਾਜੀਵ ਗੁਪਤਾ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਗਮਾਡਾ ਦੇ ਮੁੱਖ ਪ੍ਰਸ਼ਾਸਕ ਰਹਿ ਚੁੱਕੇ ਅਧਿਕਾਰੀ ਵੀ ਈਡੀ ਦੇ ਨਿਸ਼ਾਨੇ 'ਤੇ ਹਨ। ਅਜਿਹੇ ਕਈ ਅਧਿਕਾਰੀ ਹੁਣ ਵੀ ਪੰਜਾਬ ਵਿੱਚ ਅਹਿਮ ਅਹੁਦਿਆਂ 'ਤੇ ਤਾਇਨਾਤ ਹਨ।
ਈਡੀ ਦੀ ਜਾਂਚ ਵਿਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।