- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਕਟਰ-67 ਦੀਆਂ ਤਿੰਨ ਸਾਂਝੀਆਂ ਕਮਰਸ਼ੀਅਲ ਸਾਈਟਾਂ ਦੀ ਰਾਖਵੀਂ ਕੀਮਤ 128.29 ਕਰੋੜ ਰੁਪਏ ਅਤੇ ਸੈਕਟਰ-79 ਦੀ ਕਮਰਸ਼ੀਅਲ ਸਾਈਟ ਦੀ ਰਾਖਵੀਂ ਕੀਮਤ 114.48 ਕਰੋੜ ਰੁਪਏ ਰੱਖੀ ਗਈ ਹੈ। ਗਮਾਡਾ ਨੇ ਐਰੋਸਿਟੀ ਬਲਾਕ-ਏ, ਸੈਕਟਰ-83 ਅਲਫ਼ਾ ਅਤੇ ਸੈਕਟਰ-79 ਵਿਚ ਹਸਪਤਾਲਾਂ ਲਈ ਵੀ ਸਾਈਟਾਂ ਨੀਲਾਮੀ ਵਿਚ ਸ਼ਾਮਲ ਕੀਤੀਆਂ ਹਨ। ਉੱਥੇ ਹੀ ਨਿਊ ਚੰਡੀਗੜ੍ਹ ਸਥਿਤ ਮੈਡੀਸਿਟੀ ਵਿਚ ਪੈਟਰੋਲ ਪੰਪ ਦੀ ਇਕ ਸਾਈਟ ਵੀ ਈ-ਆਕਸ਼ਨ ਲਈ ਮੁਹੱਈਆ ਕਰਵਾਈ ਗਈ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ 36 ਵਪਾਰਕ ਅਤੇ ਮਿਕਸਡ ਲੈਂਡ ਯੂਜ਼ ਵਾਲੀਆਂ ਸਾਈਟਾਂ ਦੀ ਈ-ਨੀਲਾਮੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਵਾਰ ਵੀ ਸਭ ਤੋਂ ਵੱਧ ਧਿਆਨ ਐਰੋਸਿਟੀ, ਆਈਟੀ ਸਿਟੀ ਅਤੇ ਸੈਕਟਰ-62 'ਤੇ ਕੇਂਦਰਿਤ ਕੀਤਾ ਗਿਆ ਹੈ। ਇਸ ਨਾਲ ਪ੍ਰਾਪਰਟੀ ਦੇ ਕਾਰੋਬਾਰ ਨੂੰ ਵੱਡਾ ਹੁਲਾਰਾ ਮਿਲੇਗਾ।
ਜਾਣਕਾਰੀ ਅਨੁਸਾਰ ਸੈਕਟਰ-62 (ਫੇਜ਼-8) ਦੀ ਉਹ ਮਿਕਸਡ ਲੈਂਡ ਯੂਜ਼ ਸਾਈਟ, ਜੋ ਪਿਛਲੀ ਈ-ਨੀਲਾਮੀ ਵਿਚ ਨਹੀਂ ਵਿਕ ਸਕੀ ਸੀ, ਉਸ ਨੂੰ ਦੁਬਾਰਾ ਬੋਲੀ ਲਈ ਰੱਖਿਆ ਗਿਆ ਹੈ। 27.78 ਏਕੜ ਰਕਬੇ ਵਾਲੀ ਇਸ ਸਾਈਟ ਦੀ ਰਾਖਵੀਂ ਕੀਮਤ 1214.16 ਕਰੋੜ ਰੁਪਏ ਤੈਅ ਕੀਤੀ ਗਈ ਹੈ, ਜੋ ਇਸ ਨੀਲਾਮੀ ਦੀ ਸਭ ਤੋਂ ਮਹਿੰਗੀ ਜਾਇਦਾਦ ਹੈ। ਇਹ ਈ-ਆਕਸ਼ਨ ਪ੍ਰਕਿਰਿਆ 19 ਅਗਸਤ ਤੱਕ ਜਾਰੀ ਰਹੇਗੀ।
ਗਮਾਡਾ ਨੇ ਇਸ ਵਾਰ ਕੁੱਲ 11 ਵੱਡੀਆਂ ਮਿਕਸਡ ਲੈਂਡ ਯੂਜ਼ (ਐੱਮਐੱਲਯੂ) ਸਾਈਟਾਂ ਨੂੰ ਨੀਲਾਮੀ ਲਈ ਰੱਖਿਆ ਹੈ। ਇਨ੍ਹਾਂ ਵਿਚ ਸੈਕਟਰ-83 ਅਲਫ਼ਾ ਵਿਚ 18.19 ਏਕੜ ਦੀ ਰਾਖਵੀਂ ਕੀਮਤ 744.82 ਕਰੋੜ ਰੱਖੀ ਗਈ ਹੈ। ਇੰਜ ਹੀ ਐਰੋਸਿਟੀ ਬਲਾਕ-ਐਚ ਵਿਚ 14.10 ਏਕੜ ਸਾਈਟ ਦੀ ਰਾਖਵੀਂ ਕੀਮਤ 523.82 ਕਰੋੜ, ਸੈਕਟਰ-66 ਬੀਟਾ ਦੀ 9.01 ਏਕੜ ਸਾਈਟ ਦੀ ਰਾਖਵੀਂ ਕੀਮਤ : 413.56 ਕਰੋੜ, ਇਸ ਤੋਂ ਇਲਾਵਾ ਐਰੋਸਿਟੀ ਦੇ ਬਲਾਕ-ਆਈ, ਬਲਾਕ-ਈ, ਬਲਾਕ-ਜੀ ਅਤੇ ਬਲਾਕ-ਜੇ ਦੀਆਂ ਕਈ ਸਾਈਟਾਂ ਵੀ ਈ-ਨੀਲਾਮੀ ਵਿਚ ਸ਼ਾਮਲ ਕੀਤੀਆਂ ਗਈਆਂ ਹਨ।
ਮਿਕਸਡ ਲੈਂਡ ਯੂਜ਼ ਸਾਈਟਾਂ ਤੋਂ ਇਲਾਵਾ ਸੈਕਟਰ-66 ਬੀਟਾ ਵਿਚ ਹੋਟਲ ਲਈ ਤਿੰਨ ਸਾਈਟਾਂ ਵੀ ਨੀਲਾਮੀ ਵਿਚ ਰੱਖੀਆਂ ਗਈਆਂ ਹਨ। ਇਨ੍ਹਾਂ ਵਿਚ 5 ਏਕੜ ਦੀ ਇਕ ਹੋਟਲ ਸਾਈਟ ਦੀ ਰਾਖਵੀਂ ਕੀਮਤ 139.59 ਕਰੋੜ ਰੁਪਏ ਅਤੇ 4.02-4.02 ਏਕੜ ਦੀਆਂ ਦੋ ਹੋਰ ਹੋਟਲ ਸਾਈਟਾਂ ਦੀ ਰਾਖਵੀਂ ਕੀਮਤ 112.23 ਕਰੋੜ ਰੁਪਏ ਪ੍ਰਤੀ ਸਾਈਟ ਤੈਅ ਕੀਤੀ ਗਈ ਹੈ।
ਸੈਕਟਰ-67 ਦੀਆਂ ਤਿੰਨ ਸਾਂਝੀਆਂ ਕਮਰਸ਼ੀਅਲ ਸਾਈਟਾਂ ਦੀ ਰਾਖਵੀਂ ਕੀਮਤ 128.29 ਕਰੋੜ ਰੁਪਏ ਅਤੇ ਸੈਕਟਰ-79 ਦੀ ਕਮਰਸ਼ੀਅਲ ਸਾਈਟ ਦੀ ਰਾਖਵੀਂ ਕੀਮਤ 114.48 ਕਰੋੜ ਰੁਪਏ ਰੱਖੀ ਗਈ ਹੈ। ਗਮਾਡਾ ਨੇ ਐਰੋਸਿਟੀ ਬਲਾਕ-ਏ, ਸੈਕਟਰ-83 ਅਲਫ਼ਾ ਅਤੇ ਸੈਕਟਰ-79 ਵਿਚ ਹਸਪਤਾਲਾਂ ਲਈ ਵੀ ਸਾਈਟਾਂ ਨੀਲਾਮੀ ਵਿਚ ਸ਼ਾਮਲ ਕੀਤੀਆਂ ਹਨ। ਉੱਥੇ ਹੀ ਨਿਊ ਚੰਡੀਗੜ੍ਹ ਸਥਿਤ ਮੈਡੀਸਿਟੀ ਵਿਚ ਪੈਟਰੋਲ ਪੰਪ ਦੀ ਇਕ ਸਾਈਟ ਵੀ ਈ-ਆਕਸ਼ਨ ਲਈ ਮੁਹੱਈਆ ਕਰਵਾਈ ਗਈ ਹੈ।
ਈ-ਨੀਲਾਮੀ ਵਿਚ ਵੱਡੀਆਂ ਵਪਾਰਕ ਸਾਈਟਾਂ ਦੇ ਨਾਲ-ਨਾਲ 14 ਐੱਸਸੀਓ ਅਤੇ ਇਕ ਬੂਥ ਵੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿਚ ਫੇਜ਼-2 ਵਿਚ 2 ਐੱਸਸੀਓ, ਫੇਜ਼-10 ਵਿਚ 4 ਐੱਸਸੀਓ, ਸੈਕਟਰ-69 (ਡੀ-ਬਲਾਕ) ਵਿਚ 8 ਐੱਸਸੀਓ, ਫੇਜ਼-5 ਵਿਚ ਇਕ ਬੂਥ ਈ-ਨੀਲਾਮੀ ਰਾਹੀਂ ਵੇਚਿਆ ਜਾਵੇਗਾ। ਗਮਾਡਾ ਨੂੰ ਉਮੀਦ ਹੈ ਕਿ ਇਨ੍ਹਾਂ ਜਾਇਦਾਦਾਂ ਦੀ ਵਿਕਰੀ ਨਾਲ ਮਾਲੀਏ ਵਿਚ ਚੋਖਾ ਵਾਧਾ ਹੋਵੇਗਾ।