
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਨਾਲ ਸੜਕੀ ਖ਼ਤਰਿਆਂ ਤੋਂ ਬਚਿਆ ਜਾਵੇਗਾ। ਕਿਉਂਕਿ ਬਲੌਂਗੀ ਪੁਲ ਸਮੇਤ ਪੀਸੀਏ ਸਟੇਡੀਅਮ, ਨੇਚਰ ਪਾਰਕ ਨੇੜਲੇ ਪੁਲ ਦੀ ਹਾਲਤ ਖਸਤਾ ਬਣੀ ਹੋਈ ਹੈ। ਇਸ ਤੋਂ ਇਲਾਵਾ ਮੁਹਾਲੀ ਏਅਰਪੋਰਟ ਸੜਕ ਸਮੇਤ ਸ਼ਹਿਰ ਅਤੇ ਨਵੇਂ ਸੈਕਟਰਾਂ ਦੀਆਂ ਹੋਰ ਵੱਖ-ਵੱਖ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਬਣੀ ਹੋਈ ਹੈ। ਇਨ੍ਹਾਂ ਸੜਕਾਂ ’ਤੇ ਡੂੰਘੇ ਅਤੇ ਚੌੜੇ ਖੱਡੇ ਬਣੇ ਹੋਏ ਹਨ। ਜਿਸ ਕਾਰਨ ਰਾਹਗੀਰ ਕਾਫ਼ੀ ਔਖੇ ਹਨ। ਮੌਜੂਦਾ ਸਮੇਂ ਵਿਚ ਸ਼ਹਿਰ ਦੀ ਪਛਾਣ ਬਣੀਆਂ ਟੁੱਟੀਆਂ ਸੜਕਾਂ ਕਾਰਨ ਸਰਕਾਰ ਅਤੇ ਮੁਹਾਲੀ ਪ੍ਰਸ਼ਾਸਨ ਅਤੇ ਵਿਕਾਸ ਅਥਾਰਟੀਆਂ ਦੀ ਕਾਫ਼ੀ ਖਿੱਲੀ ਉੱਡ ਰਹੀ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਸ਼ਹਿਰੀ ਖੇਤਰ ਵਿਚ ਸੜਕੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਬੀੜਾ ਚੁੱਕਿਆ ਹੈ। ਇਸ ਸਬੰਧੀ ਡਵੀਜ਼ਨਲ ਇੰਜੀਨੀਅਰ (ਸੀ-3) ਗਮਾਡਾ ਵੱਲੋਂ ਮੁਹਾਲੀ ਦੀ ਜੂਹ ਵਿਚ ਸ਼ਹਿਰ ਦੇ ਮੁੱਖ ਪ੍ਰਵੇਸ਼ ਦੁਆਰ ਪਿੰਡ ਬਲੌਂਗੀ ਅਤੇ ਸ਼ਹਿਰ ਵਿਚ ਵੱਖ-ਵੱਖ ਦੇ ਇਲਾਕਿਆਂ ’ਚ ਨਵੇਂ ਪੁਲਾਂ ਦੇ ਨਿਰਮਾਣ ਅਤੇ ਮੌਜੂਦਾ ਸੜਕਾਂ ਦੀ ਕਾਇਆ-ਕਲਪ ਲਈ ਆਨਲਾਈਨ ਬੋਲੀਆਂ (ਟੈਂਡਰ) ਦੀ ਮੰਗ ਕੀਤੀ ਹੈ। ਇਹ ਪ੍ਰੋਜੈਕਟ ਸਿਰ੍ਹੇ ਚੜ੍ਹਨ ਨਾਲ ਆਮ ਲੋਕਾਂ ਅਤੇ ਰਾਹਗੀਰਾਂ ਲਈ ਆਵਾਜਾਈ ਬਹੁਤ ਸੌਖੀ ਹੋ ਜਾਵੇਗੀ। ਇਸ ਨਾਲ ਸੜਕੀ ਖ਼ਤਰਿਆਂ ਤੋਂ ਬਚਿਆ ਜਾਵੇਗਾ। ਕਿਉਂਕਿ ਬਲੌਂਗੀ ਪੁਲ ਸਮੇਤ ਪੀਸੀਏ ਸਟੇਡੀਅਮ, ਨੇਚਰ ਪਾਰਕ ਨੇੜਲੇ ਪੁਲ ਦੀ ਹਾਲਤ ਖਸਤਾ ਬਣੀ ਹੋਈ ਹੈ। ਇਸ ਤੋਂ ਇਲਾਵਾ ਮੁਹਾਲੀ ਏਅਰਪੋਰਟ ਸੜਕ ਸਮੇਤ ਸ਼ਹਿਰ ਅਤੇ ਨਵੇਂ ਸੈਕਟਰਾਂ ਦੀਆਂ ਹੋਰ ਵੱਖ-ਵੱਖ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਬਣੀ ਹੋਈ ਹੈ। ਇਨ੍ਹਾਂ ਸੜਕਾਂ ’ਤੇ ਡੂੰਘੇ ਅਤੇ ਚੌੜੇ ਖੱਡੇ ਬਣੇ ਹੋਏ ਹਨ। ਜਿਸ ਕਾਰਨ ਰਾਹਗੀਰ ਕਾਫ਼ੀ ਔਖੇ ਹਨ। ਮੌਜੂਦਾ ਸਮੇਂ ਵਿਚ ਸ਼ਹਿਰ ਦੀ ਪਛਾਣ ਬਣੀਆਂ ਟੁੱਟੀਆਂ ਸੜਕਾਂ ਕਾਰਨ ਸਰਕਾਰ ਅਤੇ ਮੁਹਾਲੀ ਪ੍ਰਸ਼ਾਸਨ ਅਤੇ ਵਿਕਾਸ ਅਥਾਰਟੀਆਂ ਦੀ ਕਾਫ਼ੀ ਖਿੱਲੀ ਉੱਡ ਰਹੀ ਹੈ।
ਵੇਰਵਿਆਂ ਮੁਤਾਬਕ ਖਰੜ ਤੋਂ ਮੁਹਾਲੀ ਮੁੱਖ ਸੜਕ ’ਤੇ ਐਂਟਰੀ ਪੁਆਇੰਟ ਉੱਤੇ ਪਿੰਡ ਬਲੌਂਗੀ ਪੁਲ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਇਹ ਬਹੁਤ ਪੁਰਾਣਾ ਪੁਲ ਹੈ। ਜਿਸ ਤੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਹੈਵੀ ਅਤੇ ਹਲਕੇ ਵਾਹਨ ਲੰਘਦੇ ਹਨ। ਗਮਾਡਾ ਵੱਲੋਂ ਹੁਣ ਇਸ 100 ਫੁੱਟ ਚੌੜੀ ਸੜਕ 'ਤੇ 120 ਮੀਟਰ ਸਪੈਨ ਵਾਲੇ ਨਵੇਂ ਐਚਐਲ ਆਰਸੀਸੀ ਪੁਲ ਦਾ ਨਿਰਮਾਣ ਕੀਤਾ ਜਾਵੇਗਾ।
ਗਮਾਡਾ ਦੇ ਨਵੇਂ ਪ੍ਰਸਤਾਵਿਤ ਐੱਚਐੱਲ ਪੁਲ ਨੇੜੇ ਪਹੁੰਚ ਮਾਰਗ ਦੇ ਬਲੌਂਗੀ ਫਲਾਈਓਵਰ ਤੋਂ ਆਰਡੀ-0 ਤੱਕ ਮੌਜੂਦਾ ਡਿਊਲ ਕੈਰਿਜਵੇਅ ਦੀ ਮੁੜ ਸੜਕ ਬਣਾਈ ਜਾਵੇਗੀ। ਨਵੇਂ ਸਿਰਿਓਂ ਰੀ-ਕਾਰਪੇਟਿੰਗ ਕੀਤੀ ਜਾਵੇਗੀ। ਇੰਜ ਹੀ ਪਟਿਆਲਾ ਦੀ ਰਾਓ 'ਤੇ ਮੌਜੂਦਾ ਪੁਲ ਦੀ ਰੀਟਰੋਫਿਟਿੰਗ (ਮੁਰੰਮਤ ਤੇ ਮਜ਼ਬੂਤੀ) ਦਾ ਕੰਮ ਕੀਤਾ ਜਾਵੇਗਾ। ਇਸ ਪੂਰੇ ਪ੍ਰੋਜੈਕਟ ’ਚ 5 ਸਾਲਾਂ ਦਾ ਰੱਖ-ਰਖਾਓ (ਮੇਨਟੇਨੈਂਸ) ਵੀ ਸ਼ਾਮਲ ਹੈ। ਗਮਾਡਾ ਨੇ ਇਸ ਕੰਮ ਲਈ ਚਾਹਵਾਨ ਪ੍ਰਾਈਵੇਟ ਫ਼ਰਮਾਂ ਕੋਲੋਂ 8 ਸਤੰਬਰ ਨੂੰ ਸਵੇਰੇ 11 ਵਜੇ ਤੱਕ ਆਨਲਾਈਨ ਬੋਲੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਹੋਰ ਵੇਰਵਿਆਂ ਅਤੇ ਲਾਗਇਨ ਕਰਨ ਲਈ ਲਿੰਕ https://eproc.punjab.gov.in ਹੈ। ਗਮਾਡਾ ਨੇ ਸਪੱਸ਼ਟ ਕੀਤਾ ਹੈ ਕਿ ਇਸ ਟੈਂਡਰ ਨੋਟਿਸ ’ਚ ਜੇਕਰ ਕੋਈ ਸੋਧ ਜਾਂ ਬਦਲਾਅ ਹੁੰਦਾ ਹੈ, ਤਾਂ ਉਸ ਦੀ ਜਾਣਕਾਰੀ ਕੇਵਲ ਉਪਰੋਕਤ ਸਰਕਾਰੀ ਵੈੱਬਸਾਈਟ 'ਤੇ ਹੀ ਪ੍ਰਕਾਸ਼ਿਤ ਕੀਤੀ ਜਾਵੇਗੀ।
ਗਮਾਡਾ ਦੇ ਚੀਫ਼ ਇੰਜੀਨੀਅਰ ਅਜੈ ਗਰਗ ਨੇ ਦੱਸਿਆ ਕਿ ਮੁਹਾਲੀ ਦੇ ਐਂਟਰੀ ਪੁਆਇੰਟ ’ਤੇ ਬਲੌਂਗੀ ਦੇ ਪੁਰਾਣੇ ਪੁਲ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਇਕ ਹੋਰ ਨਵਾਂ ਪੁਲ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਸੜਕ ਨੂੰ ਮਜ਼ਬੂਤ ਬਣਾਉਣ ਲਈ ਨਵੇਂ ਸਿਰਿਓਂ ਰੀ-ਕਾਰਪੇਟਿੰਗ ਕੀਤੀ ਜਾਵੇਗੀ। ਇਸ ਨਾਲ ਜਿੱਥੇ ਸ਼ਹਿਰ ਦੇ ਮੁੱਖ ਦੁਆਰ ਦੀ ਦਿਖ ਵਧੇਰੇ ਖੂਬਸੂਰਤ ਹੋਵੇਗੀ, ਉੱਥੇ ਆਵਾਜਾਈ ਵੀ ਸੌਖੀ ਹੋਵੇਗੀ। ਜਿਸ ਕਾਰਨ ਲੋਕਾਂ ਨੂੰ ਕਾਫ਼ੀ ਲਾਭ ਹੋਵੇਗਾ।