- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲਾਂਕਿ ਕਿਸਾਨਾਂ ਨੇ ਮੀਂਹ ਅਤੇ ਧੁੱਪ ਤੋਂ ਬਚਣ ਲਈ ਟਰਾਲੀਆਂ ਉੱਤੇ ਤਰਪਾਲਾਂ ਪਾਈਆਂ ਹੋਈਆਂ ਹਨ ਪ੍ਰੰਤੂ ਬਾਰਿਸ਼ ਤੇਜ਼ ਹੋਣ ਕਾਰਨ ਤਰਪਾਲਾਂ ਚੋਣ ਲੱਗ ਪਈਆਂ ਅਤੇ ਟਰਾਲੀਆਂ ਵਿੱਚ ਪਾਣੀ ਭਰ ਗਿਆ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਵੀਰਵਾਰ ਦੀ ਦੇਰ ਰਾਤ ਨੂੰ ਹੋਈ ਤੇਜ਼ ਕਾਰਨ ਧਰਨਾਕਾਰੀ ਕਿਸਾਨਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਮੁਤਾਬਕ ਕਰੀਬ ਤਿੰਨ ਘੰਟੇ ਬਾਰਸ਼ ਹੋਈ। ਜਿਸ ਕਾਰਨ ਕਿਸਾਨਾਂ ਨੂੰ ਮਜਬੂਰੀ ਵੱਸ ਰਾਤ ਬੈਠ ਕੇ ਗੁਜ਼ਾਰਨੀ ਪਈ।
ਹਾਲਾਂਕਿ ਕਿਸਾਨਾਂ ਨੇ ਮੀਂਹ ਅਤੇ ਧੁੱਪ ਤੋਂ ਬਚਣ ਲਈ ਟਰਾਲੀਆਂ ਉੱਤੇ ਤਰਪਾਲਾਂ ਪਾਈਆਂ ਹੋਈਆਂ ਹਨ ਪ੍ਰੰਤੂ ਬਾਰਿਸ਼ ਤੇਜ਼ ਹੋਣ ਕਾਰਨ ਤਰਪਾਲਾਂ ਚੋਣ ਲੱਗ ਪਈਆਂ ਅਤੇ ਟਰਾਲੀਆਂ ਵਿੱਚ ਪਾਣੀ ਭਰ ਗਿਆ।
ਕਿਸਾਨਾਂ ਦਾ ਸਾਰਾ ਰਾਸ਼ਨ, ਲੱਕੜ ਬਾਲਣ, ਗੱਦੇ ਅਤੇ ਹੋਰ ਕੱਪੜੇ ਅਤੇ ਸਮਾਨ ਮੀਂਹ ਦੇ ਪਾਣੀ ਨਾਲ ਖਰਾਬ ਹੋ ਗਿਆ।
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਦੱਸਿਆ ਕਿ ਧਰਨਾਕਾਰੀ ਬਜ਼ੁਰਗਾਂ ਦਾ ਬਹੁਤ ਬੁਰਾ ਹਾਲ ਹੋਇਆ। ਅੱਜ ਬਹੁਤ ਸਾਰੇ ਬਜ਼ੁਰਗ ਕਿਸਾਨਾਂ ਨੂੰ ਡਾਕਟਰਾਂ ਕੋਲ ਲਿਜਾਇਆ ਗਿਆ। ਬੀਪੀ ਵਗੈਰਾ ਚੈੱਕ ਕਰਵਾਇਆ ਜਾ ਰਿਹਾ ਹੈ। ਕਾਫ਼ੀ ਬੀਬੀਆਂ ਅਤੇ ਕਿਸਾਨ ਗਰਮ ਸਰਦ ਹੋ ਗਏ ਹਨ। ਲੱਤਾਂ-ਬਾਹਾਂ ਵਿੱਚ ਚੀਸਾਂ ਜਿਹੀਆਂ ਪੈ ਰਹੀਆਂ ਹਨ।