- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਦੇ ਰੁੱਖ ਨੂੰ ਦੇਖਦੇ ਹੋਏ ਸੂਬਾ ਸਰਕਾਰ ਹੁਣ ਨਵਾਂ ਡਰਾਫਟ ਤਿਆਰ ਕਰਨ 'ਚ ਜੁਟ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਧਰਨੇ ਵਿੱਚ ਕਦੋਂ ਪਹੁੰਚਦੇ ਹਨ ਅਤੇ ਕੀ ਨਵਾਂ ਡਰਾਫਟ ਕਿਸਾਨਾਂ ਦੇ ਮੁਤਾਬਕ ਹੋਵੇਗਾ ਜਾਂ ਨਹੀਂ!

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਦੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁਹਾਲੀ-ਚੰਡੀਗੜ੍ਹ ਦੀਆਂ ਬਰੂਹਾਂ 'ਤੇ ਦਿੱਤਾ ਜਾ ਰਿਹਾ ਲੜੀਵਾਰ ਧਰਨਾ ਸੱਤਵੇਂ ਦਿਨ ਸੋਮਵਾਰ ਨੂੰ ਵੀ ਜਾਰੀ ਹੈ। ਹਾਲਾਂਕਿ ਲੰਘੀ ਰਾਤ ਪੰਜਾਬ ਸਰਕਾਰ ਵੱਲੋਂ ਦੋ ਕੈਬਨਿਟ ਮੰਤਰੀਆਂ ਗੁਰਮੀਤ ਸਿੰਘ ਖੁੱਡੀਆਂ ਅਤੇ ਡਾਕਟਰ ਬਲਬੀਰ ਸਿੰਘ ਦੀ ਐੱਸਕੇਐੱਮ ਦੇ ਆਗੂਆਂ ਨਾਲ ਹੋਈ ਸਾਂਝੀ ਮੀਟਿੰਗ ਵਿੱਚ ਪੰਜਾਬ ਦੇ ਪਾਣੀਆਂ ਅਤੇ ਕਰਜ਼ਾ ਮੁਆਫ਼ੀ ਸਮੇਤ ਹੋਰ ਕਈ ਅਹਿਮ ਮੰਗਾਂ ਬਾਰੇ ਆਪਸੀ ਸਹਿਮਤੀ ਬਣੀ ਸੀ ਪਰੰਤੂ ਅੱਜ ਪੰਜਾਬ ਸਰਕਾਰ ਵੱਲੋਂ ਜਿਹੜਾ ਡਰਾਫਟ ਪੱਤਰ ਕਿਸਾਨਾਂ ਨੂੰ ਦਿਖਾਇਆ ਗਿਆ ਹੈ, ਉਹ ਬੀਤੀ ਰਾਤ ਹੋਈ ਮੀਟਿੰਗ ਦੇ ਮੁਤਾਬਕ ਨਹੀਂ ਹੈ। ਇਸ ਕਾਰਨ ਕਿਸਾਨਾਂ ਵੱਲੋਂ ਇਹ ਡਰਾਫਟ ਰੱਦ ਕਰ ਦਿੱਤਾ ਗਿਆ ਹੈ।
ਕਿਸਾਨਾਂ ਦੇ ਰੁੱਖ ਨੂੰ ਦੇਖਦੇ ਹੋਏ ਸੂਬਾ ਸਰਕਾਰ ਹੁਣ ਨਵਾਂ ਡਰਾਫਟ ਤਿਆਰ ਕਰਨ 'ਚ ਜੁਟ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਧਰਨੇ ਵਿੱਚ ਕਦੋਂ ਪਹੁੰਚਦੇ ਹਨ ਅਤੇ ਕੀ ਨਵਾਂ ਡਰਾਫਟ ਕਿਸਾਨਾਂ ਦੇ ਮੁਤਾਬਕ ਹੋਵੇਗਾ ਜਾਂ ਨਹੀਂ! ਇਸ ਦਾ ਪਤਾ ਬਾਅਦ ਵਿੱਚ ਲੱਗੇਗਾ। ਪਰ ਇਹ ਗੱਲ ਤੈਅ ਹੈ ਕਿ ਜੇਕਰ ਮੀਟਿੰਗ ਵਿੱਚ ਬਣੀ ਸਹਿਮਤੀ 'ਤੇ ਸਰਕਾਰ ਖਰਾ ਨਹੀਂ ਉਤਰਦੀ ਹੈ ਤਾਂ ਧਰਨਾ ਹੋਰ ਲੰਬਾ ਚੱਲ ਸਕਦਾ ਹੈ। ਖੁੱਡੀਆਂ ਦੇ ਆਉਣ ਤੋਂ ਬਾਅਦ ਹੀ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਬਾਰੇ ਫ਼ੈਸਲਾ ਲਿਆ ਜਾਵੇਗਾ।