- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਨੂੰ ਉਨ੍ਹਾਂ ਦਰਪੇਸ਼ ਮੁਸ਼ਕਲਾਂ ਵੱਲ ਧਿਆਨ ਦਿਵਾਉਂਦਿਆਂ ਡਾਇਰੈਕਟਰ ਨੂੰ ਦੱਸਿਆ ਕਿ ਲੰਘੀ ਹਾੜ੍ਹੀ ਦੀ ਫ਼ਸਲ ਦੌਰਾਨ ਵੀ ਕਿਸਾਨਾਂ ਨੂੰ ਯੂਰੀਆ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪਿਆ ਸੀ, ਜੋ ਖਾਦ ਮਿਲੀ ਵੀ ਸੀ, ਉਹ ਕਾਫ਼ੀ ਲੇਟ ਮਿਲਣ ਕਰ ਕੇ ਫ਼ਸਲਾਂ ਦੇ ਝਾੜ 'ਤੇ ਮਾੜਾ ਅਸਰ ਪਿਆ ਸੀ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਸਮੇਤ ਪੰਜਾਬ ਭਰ ’ਚ ਕਿਸਾਨਾਂ ਤੇ ਕਾਸ਼ਤਕਾਰਾਂ ਨੂੰ ਲੋੜ ਅਨੁਸਾਰ ਯੂਰੀਆ ਖਾਦ ਨਹੀਂ ਮਿਲ ਰਹੀ। ਕਿਸਾਨਾਂ ਨੇ ਫ਼ਸਲਾਂ ਦਾ ਝਾੜ ਘਟਣ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਅੱਜ ਮੁਹਾਲੀ ਵਿਖੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਜ਼ਿਲ੍ਹਾ ਮੁਹਾਲੀ ਯੂਨਿਟ ਵੱਲੋਂ ਸੂਬਾ ਪ੍ਰੈੱਸ ਸਕੱਤਰ ਮੇਹਰ ਸਿੰਘ ਥੇੜੀ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ।
ਕਿਸਾਨਾਂ ਨੂੰ ਉਨ੍ਹਾਂ ਦਰਪੇਸ਼ ਮੁਸ਼ਕਲਾਂ ਵੱਲ ਧਿਆਨ ਦਿਵਾਉਂਦਿਆਂ ਡਾਇਰੈਕਟਰ ਨੂੰ ਦੱਸਿਆ ਕਿ ਲੰਘੀ ਹਾੜ੍ਹੀ ਦੀ ਫ਼ਸਲ ਦੌਰਾਨ ਵੀ ਕਿਸਾਨਾਂ ਨੂੰ ਯੂਰੀਆ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪਿਆ ਸੀ, ਜੋ ਖਾਦ ਮਿਲੀ ਵੀ ਸੀ, ਉਹ ਕਾਫ਼ੀ ਲੇਟ ਮਿਲਣ ਕਰ ਕੇ ਫ਼ਸਲਾਂ ਦੇ ਝਾੜ 'ਤੇ ਮਾੜਾ ਅਸਰ ਪਿਆ ਸੀ। ਹੁਣ ਵੀ ਅਜਿਹੀ ਸਥਿਤੀ ਬਣੀ ਹੋਈ ਹੈ। ਭਵਿੱਖ ’ਚ ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਇਕ ਮਹੀਨੇ ਬਾਅਦ ਹਾੜ੍ਹੀ ਦੀਆਂ ਫ਼ਸਲਾਂ (ਜਿਵੇਂ ਆਲੂ, ਕੇਲਾ, ਸਰ੍ਹੋਂ, ਤੋਰੀਆ ਆਦਿ) ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ, ਪਰ ਅਜੇ ਤੱਕ ਸੁਸਾਇਟੀਆਂ ਜਾਂ ਬਾਜ਼ਾਰਾਂ ’ਚ ਯੂਰੀਆ ਤੇ ਡੀਏਪੀ ਖਾਦ ਦਾ ਕੋਈ ਪ੍ਰਬੰਧ ਨਹੀਂ ਹੈ।
ਕਿਸਾਨਾਂ ਨੇ ਮੰਗ ਕੀਤੀ ਕਿ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਡੀਏਪੀ ਖਾਦ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ। ਮੁਹਾਲੀ ਸਮੇਤ ਖਰੜ, ਮੋਰਿੰਡਾ ਇਲਾਕਿਆਂ ’ਚ ਖਾਦ ਦੇ ਰੈਕ ਖਰੜ/ਮੋਰਿੰਡਾ ਦੇ ਸਟੇਸ਼ਨਾਂ ਦੀ ਬਜਾਏ ਰਾਜਪੁਰਾ ਜਾਂ ਰੂਪਨਗਰ ’ਚ ਲੱਗਦੇ ਹਨ, ਜਿਸ ਕਰ ਕੇ ਗੱਡੀਆਂ ਵਾਲੇ ਮੁਹਾਲੀ ਜ਼ਿਲ੍ਹੇ ਤੱਕ ਖਾਦ ਪਹੁੰਚਾਉਣ ਦਾ ਵੱਧ ਭਾੜਾ ਵਸੂਲਦੇ ਹਨ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਖ਼ਾਦ ਦੇ ਰੈਕ ਖਰੜ, ਮੋਰਿੰਡਾ ਜਾਂ ਕੁਰਾਲੀ ਦੇ ਸਟੇਸ਼ਨਾਂ 'ਤੇ ਹੀ ਲਗਵਾਏ ਜਾਣ। ਕਿਸਾਨਾਂ ਨੇ ਮੰਗ ਕੀਤੀ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਬੀਮਾ ਯੋਜਨਾਵਾਂ ਆਦਿ ’ਚ ਨਾ ਲਗਾਈਆਂ ਜਾਣ, ਬਲਕਿ ਸਿਰਫ਼ ਖੇਤੀਬਾੜੀ ਵਿਭਾਗ ’ਚ ਹੀ ਰੱਖੀਆਂ ਜਾਣ ਤਾਂ ਜੋ ਉਹ ਕਿਸਾਨਾਂ ਨੂੰ ਫ਼ਸਲਾਂ ਨਾਲ ਸਬੰਧਤ ਜ਼ਰੂਰੀ ਜਾਣਕਾਰੀ ਤੇ ਤਕਨੀਕੀ ਅਗਵਾਈ ਦੇ ਸਕਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ, ਜਨਰਲ ਸਕੱਤਰ ਬਹਾਦਰ ਸਿੰਘ, ਮਨਪ੍ਰੀਤ ਸਿੰਘ ਖੇੜੀ, ਕੁਲਦੀਪ ਸਿੰਘ ਜਲਾਲਪੁਰ, ਜਰਨੈਲ ਸਿੰਘ ਦਿਆਲਪੁਰਾ ਪ੍ਰਧਾਨ ਡੇਰਾਬੱਸੀ ਅਤੇ ਹਰਦੀਪ ਸਿੰਘ ਗੜਾਂਗਾ ਪ੍ਰਧਾਨ ਖਰੜ ਹਾਜ਼ਰ ਸਨ।