- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨਾਲ 'ਏਅਰ ਕੈਨੇਡਾ' (Air Canada) ਦੀ ਫਲਾਈਟ ਵਿੱਚ ਬਦਸਲੂਕੀ ਅਤੇ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਗਿੱਪੀ ਗਰੇਵਾਲ ਨੇ ਖ਼ੁਦ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਸਾਂਝੀ ਕਰਕੇ ਏਅਰਲਾਈਨ ਸਟਾਫ਼ ਦੀ ਇਸ ਹਰਕਤ ਦਾ ਪਰਦਾਫਾਸ਼ ਕੀਤਾ ਹੈ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨਾਲ 'ਏਅਰ ਕੈਨੇਡਾ' (Air Canada) ਦੀ ਫਲਾਈਟ ਵਿੱਚ ਬਦਸਲੂਕੀ ਅਤੇ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਗਿੱਪੀ ਗਰੇਵਾਲ ਨੇ ਖ਼ੁਦ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਸਾਂਝੀ ਕਰਕੇ ਏਅਰਲਾਈਨ ਸਟਾਫ਼ ਦੀ ਇਸ ਹਰਕਤ ਦਾ ਪਰਦਾਫਾਸ਼ ਕੀਤਾ ਹੈ।
ਕੀ ਹੈ ਪੂਰਾ ਮਾਮਲਾ?
ਗਿੱਪੀ ਗਰੇਵਾਲ ਮੁਤਾਬਕ, ਉਨ੍ਹਾਂ ਨੇ ਏਅਰ ਕੈਨੇਡਾ ਦੀ ਫਲਾਈਟ ਵਿੱਚ ਬਿਜ਼ਨਸ ਕਲਾਸ ਦੀ ਸੀਟ ਲਈ ਪੂਰਾ ਭੁਗਤਾਨ ਕੀਤਾ ਸੀ ਪਰ ਜਦੋਂ ਉਹ ਜਹਾਜ਼ ਵਿੱਚ ਚੜ੍ਹੇ ਤਾਂ ਉਨ੍ਹਾਂ ਨੂੰ ਬਿਜ਼ਨਸ ਕਲਾਸ ਦੀ ਥਾਂ ਇਕੋਨੌਮੀ ਕਲਾਸ ਵਿੱਚ ਬਠਾ ਦਿੱਤਾ ਗਿਆ।
ਜਦੋਂ ਗਿੱਪੀ ਨੇ ਏਅਰਲਾਈਨ ਸਟਾਫ਼ ਤੋਂ ਇਸ ਬਾਰੇ ਸਵਾਲ ਕੀਤਾ ਅਤੇ ਸਪੱਸ਼ਟੀਕਰਨ ਮੰਗਿਆ, ਤਾਂ ਸਟਾਫ਼ ਦਾ ਰਵੱਈਆ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਸੀ। ਸਟਾਫ਼ ਨੇ ਰੁੱਖੇ ਲਹਿਜੇ ਵਿੱਚ ਕਿਹਾ — "ਇਹ ਹੋ ਗਿਆ ਹੈ, ਹੁਣ ਅਸੀਂ ਕੁਝ ਨਹੀਂ ਕਰ ਸਕਦੇ। ਤੁਸੀਂ ਫਲਾਈਟ ਲੈਣੀ ਹੈ ਤਾਂ ਲਓ, ਨਹੀਂ ਤਾਂ ਛੱਡ ਸਕਦੇ ਹੋ।"
"ਮੈਂ ਕੋਈ ਵਾਧੂ ਸੁਵਿਧਾ ਨਹੀਂ, ਸਿਰਫ਼ ਆਪਣਾ ਹੱਕ ਮੰਗ ਰਿਹਾ ਸੀ"
ਅਦਾਕਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਲਗਾਤਾਰ ਸਵਾਲ ਪੁੱਛੇ ਕਿ ਉਨ੍ਹਾਂ ਦੀ ਸੀਟ ਕਿਉਂ ਬਦਲੀ ਗਈ ਹੈ, ਤਾਂ ਮਦਦ ਕਰਨ ਦੀ ਬਜਾਏ ਸਟਾਫ਼ ਵੱਲੋਂ ਉਨ੍ਹਾਂ ਨੂੰ ਜਹਾਜ਼ ਤੋਂ ਹੇਠਾਂ ਉਤਾਰਨ ਦੀ ਧਮਕੀ ਦਿੱਤੀ ਗਈ।
ਗਿੱਪੀ ਗਰੇਵਾਲ ਨੇ ਆਪਣੀ ਦੁੱਖ-ਭਰੀ ਪੋਸਟ 'ਚ ਲਿਖਿਆ:
"ਮੈਂ ਕੋਈ ਵਾਧੂ ਸੁਵਿਧਾ ਨਹੀਂ ਮੰਗ ਰਿਹਾ ਸੀ, ਮੈਂ ਸਿਰਫ਼ ਉਸ ਬਿਜ਼ਨੈੱਸ ਕਲਾਸ ਸੀਟ ਦੀ ਮੰਗ ਕਰ ਰਿਹਾ ਸੀ ਜਿਸ ਦੇ ਮੈਂ ਪੈਸੇ ਦਿੱਤੇ ਸਨ। ਸਟਾਫ਼ ਨੇ ਮੇਰੇ ਨਾਲ ਇੱਕ ਸਾਧਾਰਨ ਮਾਫ਼ੀ ਤੱਕ ਨਹੀਂ ਮੰਗੀ।"
ਏਅਰਲਾਈਨ ਦਾ ਜਵਾਬ ;
ਗਿੱਪੀ ਗਰੇਵਾਲ ਦੀ ਵਾਇਰਲ ਪੋਸਟ ਤੋਂ ਬਾਅਦ ਏਅਰ ਕੈਨੇਡਾ ਨੇ ਐਕਸ 'ਤੇ ਜਵਾਬ ਦਿੰਦਿਆਂ ਅਫ਼ਸੋਸ ਜਤਾਇਆ। ਏਅਰਲਾਈਨ ਨੇ ਉਨ੍ਹਾਂ ਨੂੰ ਆਪਣਾ ਬੁਕਿੰਗ ਰੈਫ਼ਰੈਂਸ ਅਤੇ ਟਿਕਟ ਦਾ ਵੇਰਵਾ ਡਾਇਰੈਕਟ ਮੈਸੇਜ (ਡੀਐੱਮ) ਰਾਹੀਂ ਭੇਜਣ ਲਈ ਕਿਹਾ ਹੈ। ਹਾਲਾਂਕਿ, ਏਅਰਲਾਈਨ ਨੇ ਆਪਣੇ ਜਵਾਬ ਵਿੱਚ ਇਹ ਨਹੀਂ ਦੱਸਿਆ ਕਿ ਬਿਜ਼ਨੈੱਸ ਕਲਾਸ ਦੀ ਸੀਟ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਕੋਨੌਮੀ ਵਿੱਚ ਕਿਉਂ ਸ਼ਿਫ਼ਟ ਕੀਤਾ ਗਿਆ।
ਫਲਾਈਟ ਦਾ ਵੇਰਵਾ :
ਫਲਾਈਟ ਨੰਬਰ: ਏਸੀ 1504 (ਟੋਰਾਂਟੋ ਤੋਂ ਨਿਊਯਾਰਕ)
ਰੂਟ:
ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡਾ (ਵਾਈਵਾਈਜੈੱਡ) ਤੋਂ ਨੇਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡਾ (ਈਡਬਲਯੂਆਰ)।