
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ ਹੈ ਪ੍ਰੰਤੂ ਪੀਸੀਏ ਸਟੇਡੀਅਮ ਵਿੱਚ ਚੱਲ ਰਹੀ ਸ਼ੇਰੇ ਪੰਜਾਬ ਟੀ-20 ਲੀਗ 2026 ਵਿਚ ਇਸ ਦਾ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਅੱਜ ਦਿਨ ਵੇਲੇ ਦਾ ਮੈਚ ਜਲੰਧਰ ਵਾਰੀਅਸ ਅਤੇ ਫਾਜ਼ਿਲਕਾ ਫਾਲਕਨ ਵਿਚਕਾਰ ਖੇਡਿਆ ਜਾ ਰਿਹਾ ਹੈ। ਜੋ ਕਿ ਨਿਰੰਤਰ ਜਾਰੀ ਹੈ

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ: ਮੁਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ ਹੈ ਪ੍ਰੰਤੂ ਪੀਸੀਏ ਸਟੇਡੀਅਮ ਵਿੱਚ ਚੱਲ ਰਹੀ ਸ਼ੇਰੇ ਪੰਜਾਬ ਟੀ-20 ਲੀਗ 2026 ਵਿਚ ਇਸ ਦਾ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਅੱਜ ਦਿਨ ਵੇਲੇ ਦਾ ਮੈਚ ਜਲੰਧਰ ਵਾਰੀਅਸ ਅਤੇ ਫਾਜ਼ਿਲਕਾ ਫਾਲਕਨ ਵਿਚਕਾਰ ਖੇਡਿਆ ਜਾ ਰਿਹਾ ਹੈ। ਜੋ ਕਿ ਨਿਰੰਤਰ ਜਾਰੀ ਹੈ।
ਜ਼ਿਕਰਯੋਗ ਹੈ ਕਿ ਧਮਕੀ ਭਰੀ ਈ-ਮੇਲ ਮੁੱਖ ਮੰਤਰੀ ਦਫ਼ਤਰ ਦੇ ਨਾਲ-ਨਾਲ ਕਈ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ। ਈ-ਮੇਲ ਵਿੱਚ ਲਿਖਿਆ ਗਿਆ ਹੈ ਕਿ 13 ਸਤੰਬਰ ਤੱਕ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਕੋਈ ਵੀ ਮੈਚ ਦੇਖਣ ਨਾ ਜਾਵੇ। ਇਸ ਮੇਲ ਵਿੱਚ ਆਈਫੋਨ, ਐਂਡਰਾਇਡ ਅਤੇ ਆਈਪੈਡ ਬੈਟਰੀ ਬੰਬ ਚਲਾਉਣ ਦੀ ਧਮਕੀ ਦਿੱਤੀ ਗਈ ਹੈ। ਧਮਕੀ ਦੇਣ ਵਾਲਿਆਂ ਨੇ ਖੁਦ ਨੂੰ 'ਖਾਲਿਸਤਾਨ ਨੈਸ਼ਨਲ ਆਰਮੀ' ਅਤੇ 'ਬੱਬਰ ਖਾਲਸਾ' ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਹੈ।