- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਚਾਅ ਪੱਖ ਨੇ ‘ਅਕਾਲੀ ਦਲ (ਵਾਰਿਸ ਪੰਜਾਬ ਦੇ)’ ਨਾਲ ਸਬੰਧਾਂ ਬਾਰੇ ਪੁੱਛਿਆ ਤਾਂ ਨਿਰੰਜਨ ਸਿੰਘ ਨੇ ਹਲਫ਼ ’ਤੇ ਕਿਹਾ ਕਿ ਉਹ ਰਸਮੀ ਤੌਰ ’ਤੇ ਕਿਸੇ ਸਿਆਸੀ ਪਾਰਟੀ ’ਚ ਸ਼ਾਮਲ ਨਹੀਂ ਹੋਏ। ਹਾਲਾਂਕਿ ਉਨ੍ਹਾਂ ਮੰਨਿਆ ਕਿ ਉਹ ਦੋ ਦਿਨਾਂ ਲਈ ਜਥੇਬੰਦੀ ਨਾਲ ਜੁੜੇ ਰਹੇ ਸਨ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ: ਚਰਚਿਤ ਜਗਦੀਸ਼ ਭੋਲਾ ਸਿੰਥੈਟਿਕ ਡਰੱਗ ਸਿੰਡੀਕੇਟ ਮਾਮਲੇ ਨਾਲ ਸਬੰਧਤ ‘ਐਨਫੋਰਸਮੈਂਟ ਡਾਇਰੈਕਟੋਰੇਟ ਬਨਾਮ ਦੇਵਿੰਦਰ ਸਿੰਘ ਨਿਰਵਾਲ’ ਕੇਸ ਦੀ ਸੁਣਵਾਈ ਦੌਰਾਨ ਮੁਹਾਲੀ ਦੀ ਵਿਸ਼ੇਸ਼ ਅਦਾਲਤ ’ਚ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਤੋਂ ਬਚਾਅ ਪੱਖ ਨੇ ਤਿੱਖੀ ਜਿਰ੍ਹਾ ਕੀਤੀ। ਜਿਰ੍ਹਾ ਦੌਰਾਨ ਉਨ੍ਹਾਂ ਦੀਆਂ ਹਾਲੀਆ ਰਾਜਨੀਤਿਕ ਗਤੀਵਿਧੀਆਂ ਅਤੇ ਕੁਝ ਬਿਆਨਾਂ ਸਬੰਧੀ ਸਵਾਲ ਕੀਤੇ ਗਏ।
ਬਚਾਅ ਪੱਖ ਨੇ ‘ਅਕਾਲੀ ਦਲ (ਵਾਰਿਸ ਪੰਜਾਬ ਦੇ)’ ਨਾਲ ਸਬੰਧਾਂ ਬਾਰੇ ਪੁੱਛਿਆ ਤਾਂ ਨਿਰੰਜਨ ਸਿੰਘ ਨੇ ਹਲਫ਼ ’ਤੇ ਕਿਹਾ ਕਿ ਉਹ ਰਸਮੀ ਤੌਰ ’ਤੇ ਕਿਸੇ ਸਿਆਸੀ ਪਾਰਟੀ ’ਚ ਸ਼ਾਮਲ ਨਹੀਂ ਹੋਏ। ਹਾਲਾਂਕਿ ਉਨ੍ਹਾਂ ਮੰਨਿਆ ਕਿ ਉਹ ਦੋ ਦਿਨਾਂ ਲਈ ਜਥੇਬੰਦੀ ਨਾਲ ਜੁੜੇ ਰਹੇ ਸਨ। ਉਨ੍ਹਾਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਨਾਲ ਮੁਲਾਕਾਤ ਦੀ ਗੱਲ ਵੀ ਕਬੂਲੀ।
ਅੰਮ੍ਰਿਤਪਾਲ ਸਿੰਘ ਦੀ ਸਹੁੰ ਬਾਰੇ ਬਿਆਨ ’ਤੇ ਸਵਾਲ
ਜਿਰ੍ਹਾ ਦੌਰਾਨ ਨਿਰੰਜਨ ਸਿੰਘ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਸੰਸਦ ਮੈਂਬਰ ਵਜੋਂ ਸਹੁੰ ਨਾ ਚੁੱਕਣ ਸਬੰਧੀ ਦਿੱਤੇ ਬਿਆਨ ’ਤੇ ਵੀ ਬਚਾਅ ਪੱਖ ਨੇ ਸਵਾਲ ਚੁੱਕੇ। ਵਕੀਲਾਂ ਨੇ ਅਦਾਲਤ ਦੇ ਧਿਆਨ ’ਚ ਲਿਆਂਦਾ ਕਿ ਅੰਮ੍ਰਿਤਪਾਲ ਸਿੰਘ ਨੇ ਜੁਲਾਈ 2024 ’ਚ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਸੀ। ਬਚਾਅ ਪੱਖ ਨੇ ਇਸ ਬਿਆਨ ਨੂੰ ਗਵਾਹ ਦੀ ਭਰੋਸੇਯੋਗਤਾ ’ਤੇ ਸਵਾਲ ਚੁੱਕਣ ਲਈ ਅਦਾਲਤ ਅੱਗੇ ਰੱਖਿਆ।
ਵਿੱਤ ਮੰਤਰਾਲੇ ਦੀ ਚਾਰਜਸ਼ੀਟ ਦਾ ਵੀ ਜ਼ਿਕਰ
ਸੁਣਵਾਈ ਦੌਰਾਨ ਅਦਾਲਤੀ ਰਿਕਾਰਡ ’ਚ ਵਿੱਤ ਮੰਤਰਾਲੇ ਵੱਲੋਂ ਨਿਰੰਜਨ ਸਿੰਘ ਖ਼ਿਲਾਫ਼ ਦਾਇਰ ਚਾਰਜਸ਼ੀਟ ਦਾ ਵੀ ਜ਼ਿਕਰ ਕੀਤਾ ਗਿਆ। ਵਿਭਾਗੀ ਦੋਸ਼ਾਂ ਮੁਤਾਬਕ ਉਨ੍ਹਾਂ ’ਤੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਹਨ। ਦੋਸ਼ਾਂ ਅਨੁਸਾਰ 2016 ’ਚ ਉਨ੍ਹਾਂ ਦੀ ਧੀ ਦੇ ਵਿਆਹ ਸਮਾਗਮ ’ਚ ਗਾਇਕ ਦਿਲਜੀਤ ਦੋਸਾਂਝ ਦਾ ਪ੍ਰੋਗਰਾਮ ਹੋਇਆ ਸੀ, ਜਦਕਿ ਇਸ ਤੋਂ ਪਹਿਲਾਂ ਨਿਰੰਜਨ ਸਿੰਘ ਖ਼ੁਦ ਫੇਮਾ ਤਹਿਤ ਦਿਲਜੀਤ ਦੋਸਾਂਝ ਨਾਲ ਸਬੰਧਤ ਜਾਂਚ ਕਰ ਰਹੇ ਸਨ। ਇਨ੍ਹਾਂ ਦੋਸ਼ਾਂ ’ਤੇ ਅਦਾਲਤੀ ਕਾਰਵਾਈ ਦੌਰਾਨ ਚਰਚਾ