- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਕਤ ਨਿਵਾਸੀ ਨੇ ਕਿਹਾ ਕਿ ਉਹ ਪੁਲਿਸ ਕੋਲ ਗਵਾਹੀ ਅਤੇ ਬਿਆਨ ਦੇਣ ਲਈ ਵੀ ਤਿਆਰ ਹੈ। ਦੂਜੇ ਪਾਸੇ, ਲੋਕਾਂ ਨੇ ਸ਼ਕੁੰਤਲਾ ਦੇ ਨਹਿਰ ਵਿਚ ਛਾਲ ਮਾਰਨ ਅਤੇ ਖ਼ੁਦ ਬਚਣ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਸਵਾਲ ਚੁੱਕੇ ਹਨ ਕਿ ਜੇਕਰ ਉਸ ਨੇ ਨਹਿਰ 'ਚ ਛਾਲ ਮਾਰੀ ਸੀ ਤਾਂ ਉਹ ਨਹਿਰ ਦੇ ਇੰਨੇ ਤੇਜ਼ ਵਹਾਅ ਪਾਣੀ ਵਿਚੋਂ ਕਿਵੇਂ ਬਚ ਗਈ ਅਤੇ ਉਸਦੇ ਦੋਵੇਂ ਮੋਬਾਈਲ ਫੋਨ ਕਿਵੇਂ ਸੁਰੱਖਿਆ ਹਨ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਵਿਖੇ ਆਪਣੇ ਤਿੰਨ ਮਾਸੂਮ ਬੱਚਿਆਂ ਨੂੰ ਨਹਿਰ ਵਿਚ ਸੁੱਟਣ ਵਾਲੀ ਮਾਂ ਸ਼ਕੁੰਤਲਾ ਨੂੰ ਬੱਚਿਆਂ ਦੇ ਅੰਤਿਮ ਸੰਸਕਾਰ ਦੌਰਾਨ ਪਰਿਵਾਰਕ ਮੈਂਬਰਾਂ ਨੇ ਬੱਚਿਆਂ ਦਾ ਮੂੰਹ ਤੱਕ ਨਹੀਂ ਦੇਖਣ ਦਿੱਤਾ। ਰਿਸ਼ਤੇਦਾਰਾਂ ਦਾ ਸਾਫ਼ ਕਹਿਣਾ ਸੀ ਕਿ ਜਿਸ ਨੇ ਬੱਚਿਆਂ ਦਾ ਕਤਲ ਕੀਤਾ ਹੈ, ਉਸ ਨੂੰ ਮੂੰਹ ਦੇਖਣ ਦਾ ਕੋਈ ਹੱਕ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਕੁੰਤਲਾ ਆਪਣੇ ਭਰਾ ਅਤੇ ਭਾਬੀ ਨਾਲ ਆਟੋ ਵਿਚ ਸਵਾਰ ਹੋ ਕੇ ਸ਼ਮਸ਼ਾਨਘਾਟ ਪਹੁੰਚੀ ਸੀ।
ਇਸ ਦਰਦਨਾਕ ਮਾਮਲੇ ਵਿਚ ਮਟੌਰ ਦੇ ਇਕ ਸਥਾਨਕ ਨਿਵਾਸੀ ਰਾਜੂ ਨੇ ਮੀਡੀਆ ਸਾਹਮਣੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਮੁਲਜ਼ਮ ਮਾਂ ਸ਼ਕੁੰਤਲਾ ਨੇ ਖ਼ੁਦ ਇਹ ਗੱਲ ਕਬੂਲ ਕੀਤੀ ਕਿ ਜਦੋਂ ਉਹ ਬੱਚਿਆਂ ਨੂੰ ਨਹਿਰ ਵਿਚ ਸੁੱਟਣ ਲੱਗੀ ਤਾਂ ਉਸ ਦਾ 10 ਸਾਲ ਦਾ ਵੱਡਾ ਪੁੱਤਰ ਤਪਿਸ਼ ਉੱਥੋਂ ਜਾਨ ਬਚਾ ਕੇ ਭੱਜ ਨਿਕਲਿਆ ਸੀ ਕਿਉਂਕਿ ਉਹ ਬਹੁਤ ਹੁਸ਼ਿਆਰ ਸੀ। ਫਿਲਹਾਲ ਇਹ ਪੂਰਾ ਮਾਮਲਾ ਇਕ ਵੱਡਾ ਰਹੱਸ ਬਣ ਗਿਆ ਹੈ, ਕਿਉਂਕਿ ਉਕਤ ਵੱਡੇ ਬੱਚੇ ਤਪਿਸ਼ ਬਾਰੇ ਅਜੇ ਤੱਕ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਉਹ ਕਿੱਥੇ ਗਾਇਬ ਹੈ ਜਾਂ ਉਹ ਵੀ ਨਹਿਰ ਵਿਚ ਡੁੱਬ ਚੁੱਕਿਆ ਹੈ। ਉਕਤ ਨਿਵਾਸੀ ਨੇ ਕਿਹਾ ਕਿ ਉਹ ਪੁਲਿਸ ਕੋਲ ਗਵਾਹੀ ਅਤੇ ਬਿਆਨ ਦੇਣ ਲਈ ਵੀ ਤਿਆਰ ਹੈ। ਦੂਜੇ ਪਾਸੇ, ਲੋਕਾਂ ਨੇ ਸ਼ਕੁੰਤਲਾ ਦੇ ਨਹਿਰ ਵਿਚ ਛਾਲ ਮਾਰਨ ਅਤੇ ਖ਼ੁਦ ਬਚਣ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਸਵਾਲ ਚੁੱਕੇ ਹਨ ਕਿ ਜੇਕਰ ਉਸ ਨੇ ਨਹਿਰ 'ਚ ਛਾਲ ਮਾਰੀ ਸੀ ਤਾਂ ਉਹ ਨਹਿਰ ਦੇ ਇੰਨੇ ਤੇਜ਼ ਵਹਾਅ ਪਾਣੀ ਵਿਚੋਂ ਕਿਵੇਂ ਬਚ ਗਈ ਅਤੇ ਉਸਦੇ ਦੋਵੇਂ ਮੋਬਾਈਲ ਫੋਨ ਕਿਵੇਂ ਸੁਰੱਖਿਆ ਹਨ।
ਮ੍ਰਿਤਕ ਬੱਚਿਆਂ ਦੀ ਮਾਂ ਸ਼ਕੁੰਤਲਾ ਦਾ ਦਾਅਵਾ
ਬੱਚਿਆਂ ਦਾ ਮੂੰਹ ਨਾ ਦਿਖਾਉਣ 'ਤੇ ਸ਼ਕੁੰਤਲਾ ਨੇ ਆਪਣਾ ਪੱਖ ਰੱਖਦਿਆਂ ਕਿਹਾ, "ਮੈਂ ਕਿਹੜੀ ਗ਼ਲਤੀ ਕੀਤੀ ਹੈ? ਮੈਂ ਤਾਂ ਖ਼ੁਦ ਵੀ ਬੱਚਿਆਂ ਦੇ ਨਾਲ ਹੀ ਨਹਿਰ ਵਿਚ ਛਾਲ ਮਾਰ ਦਿੱਤੀ ਸੀ ਪਰ ਲੋਕਾਂ ਨੇ ਤੁਰੰਤ ਬਾਹਰ ਕੱਢ ਲਿਆ, ਜਿਸ ਕਾਰਨ ਮੇਰੀ ਜਾਨ ਬਚ ਗਈ।"
ਦੱਸਣਯੋਗ ਹੈ ਕਿ ਬੀਤੇ ਸੋਮਵਾਰ ਦੁਪਹਿਰ ਨੂੰ ਸ਼ਕੁੰਤਲਾ ਆਪਣੇ ਤਿੰਨਾਂ ਬੱਚਿਆਂ ਤਪਿਸ਼ (10 ਸਾਲ), ਤਨਵੀ (7 ਸਾਲ) ਅਤੇ ਨਿਤਿਨ (4 ਸਾਲ) ਨੂੰ ਮੇਲਾ ਦਿਖਾਉਣ ਦਾ ਬਹਾਨਾ ਬਣਾ ਕੇ ਘਰੋਂ ਲੈ ਕੇ ਗਈ ਸੀ ਅਤੇ ਰੋਪੜ ਸਥਿਤ ਨਹਿਰ ਵਿਚ ਸੁੱਟ ਦਿੱਤਾ।
ਇਸ ਮਾਮਲੇ ’ਚ ਥਾਣਾ ਮਟੌਰ ਦੇ ਐੱਸਐੱਚਓ ਅਮਨਦੀਪ ਨੇ ਸੰਪਰਕ ਕਰਨ 'ਤੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤੀਜੇ ਬੱਚੇ ਦੀ ਭਾਲ ਲਈ ਯਤਨ ਜਾਰੀ ਹਨ।