
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼ਿਕਾਇਤ ਵਿਚ ਅਮਨ ਰਾਣਾ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਰਕਮ ਵਾਪਸ ਨਾ ਕਰਨ ਦੀ ਸੂਰਤ ਵਿਚ ਫੇਜ਼-8 ਸਥਿਤ ਇਕ ਸ਼ੋਅਰੂਮ ਉਸ ਦੇ ਨਾਂ ਕਰਨ ਦਾ ਭਰੋਸਾ ਵੀ ਦਿੱਤਾ ਸੀ। ਇਸ ਸਬੰਧੀ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ: ਸਾਂਝੇਦਾਰੀ ਵਿਚ ਨਿਵੇਸ਼ ਕਰਵਾ ਕੇ ਕਰੀਬ ਇਕ ਕਰੋੜ ਰੁਪਏ ਹੜੱਪਣ ਦੇ ਦੋਸ਼ ਹੇਠ ਫੇਜ਼-1 ਥਾਣਾ ਪੁਲਿਸ ਨੇ ਬਲੂ ਬੈਰਲ ਰੈਸਟੋਰੈਂਟ ਦੇ ਸੰਚਾਲਕ ਗੁਰਮੀਤ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਚੰਡੀਗੜ੍ਹ ਦੇ ਸੈਕਟਰ-51 ਡੀ ਵਾਸੀ ਅਮਨ ਰਾਣਾ ਵੱਲੋਂ ਦਿੱਤੀ ਗਈ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਭਾਰਤੀ ਨਿਆਇਕ ਸੰਹਿਤਾ ਦੀਆਂ ਧਾਰਾਵਾਂ 318(4), 316(2) ਅਤੇ 61(2) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੈਸਟੋਰੈਂਟ ਬੁਲਾ ਕੇ ਦਿੱਤਾ ਨਿਵੇਸ਼ ਦਾ ਝਾਂਸਾ
ਸ਼ਿਕਾਇਤਕਰਤਾ ਅਨੁਸਾਰ ਉਸ ਦੀ ਗੁਰਮੀਤ ਸਿੰਘ ਨਾਲ ਪਹਿਲਾਂ ਤੋਂ ਜਾਣ-ਪਛਾਣ ਸੀ। ਮਾਰਚ 2024 ਵਿਚ ਗੁਰਮੀਤ ਸਿੰਘ ਨੇ ਉਸ ਨੂੰ ਫੇਜ਼-5 ਸਥਿਤ ਬਲੂ ਬੈਰਲ ਰੈਸਟੋਰੈਂਟ ਵਿਚ ਬੁਲਾਇਆ। ਦੋਸ਼ ਹੈ ਕਿ ਉੱਥੇ ਗੁਰਮੀਤ ਸਿੰਘ ਅਤੇ ਉਸ ਦੀ ਪਤਨੀ ਨੇ ਆਪਣੇ ਕਾਰੋਬਾਰ ਵਿਚ ਨਿਵੇਸ਼ ਕਰਨ ਦੇ ਬਦਲੇ ਹਿੱਸੇਦਾਰੀ ਦੇਣ, ਨਿਵੇਸ਼ ਕੀਤੀ ਰਕਮ ’ਤੇ ਵਿਆਜ ਦੇਣ ਅਤੇ ਪੈਸੇ ਪੂਰੀ ਤਰ੍ਹਾਂ ਸੁਰੱਖਿਅਤ ਵਾਪਸ ਕਰਨ ਦਾ ਭਰੋਸਾ ਦਿੱਤਾ। ਅਮਨ ਰਾਣਾ ਅਨੁਸਾਰ ਉਹ ਮੁਲਜ਼ਮਾਂ ਦੇ ਭਰੋਸੇ ਵਿਚ ਆ ਗਿਆ ਅਤੇ ਬੈਂਕ ਤੋਂ ਰਕਮ ਦਾ ਪ੍ਰਬੰਧ ਕਰਕੇ ਉਨ੍ਹਾਂ ਵੱਲੋਂ ਦੱਸੇ ਗਏ ਖਾਤਿਆਂ ਵਿਚ ਵੱਖ-ਵੱਖ ਕਿਸ਼ਤਾਂ ਰਾਹੀਂ ਪੈਸੇ ਟਰਾਂਸਫਰ ਕਰ ਦਿੱਤੇ।
ਰਕਮ ਵਾਪਸ ਨਾ ਹੋਣ ’ਤੇ ਸ਼ੋਅਰੂਮ ਦੇਣ ਦਾ ਦਾਅਵਾ
ਸ਼ਿਕਾਇਤ ਵਿਚ ਅਮਨ ਰਾਣਾ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਰਕਮ ਵਾਪਸ ਨਾ ਕਰਨ ਦੀ ਸੂਰਤ ਵਿਚ ਫੇਜ਼-8 ਸਥਿਤ ਇਕ ਸ਼ੋਅਰੂਮ ਉਸ ਦੇ ਨਾਂ ਕਰਨ ਦਾ ਭਰੋਸਾ ਵੀ ਦਿੱਤਾ ਸੀ। ਇਸ ਸਬੰਧੀ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।
ਡਿਵੈਲਪਰ ਦੇ ਰਿਕਾਰਡ ਤੋਂ ਮਿਲਿਆ ਅਹਿਮ ਸੁਰਾਗ
ਪੁਲਿਸ ਜਾਂਚ ਦੌਰਾਨ ਡਿਵੈਲਪਰ ਦੇ ਰਿਕਾਰਡ ਦੀ ਜਾਂਚ ਵਿਚ ਇਕ ਅਹਿਮ ਤੱਥ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਮੁਤਾਬਕ ਗੁਰਮੀਤ ਸਿੰਘ ਅਤੇ ਕਮਲਜੀਤ ਕੌਰ ਨੇ ਦੋਵਾਂ ਸ਼ੋਅਰੂਮਾਂ ਦੀ ਅਲਾਟਮੈਂਟ ਰੱਦ ਕਰਵਾਉਣ ਲਈ ਉਸੇ ਦਿਨ ਅਰਜ਼ੀ ਦੇ ਦਿੱਤੀ ਸੀ, ਜਿਸ ਦਿਨ ਉਨ੍ਹਾਂ ਨੇ 40 ਲੱਖ ਰੁਪਏ ਲਏ ਸਨ। ਪੁਲਿਸ ਨੇ ਡਿਵੈਲਪਰ ਨਾਲ ਸਬੰਧਤ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਦਾ ਹਿੱਸਾ ਬਣਾ ਲਏ ਹਨ। ਪੁਲਿਸ ਇਸ ਰਿਕਾਰਡ ਨੂੰ ਮਾਮਲੇ ਵਿਚ ਅਹਿਮ ਸਬੂਤ ਮੰਨ ਰਹੀ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।