- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਭਰ ’ਚੋਂ ਸਵੇਰੇ 10 ਵਜੇ ਹੀ ਕਿਸਾਨ ਵੱਡੇ ਕਾਫ਼ਿਲਆਂ ਰਾਹੀਂ ਮੁਹਾਲੀ ਦੇ ਨੇਚਰ ਪਾਰਕ ਫੇਜ਼-8 ਵਿਚ ਪਹੁੰਚਣੇ ਸ਼ੁਰੂ ਹੋ ਗਏ ਸੀ। ਇੱਥੋਂ ਵੱਡੇ ਕਾਫ਼ਲੇ ਦੇ ਰੂਪ ਵਿਚ ਚੰਡੀਗੜ੍ਹ ਵੱਲ ਮਾਰਚ ਕੀਤਾ ਗਿਆ। ਜਿਸ ਵਿਚ ਸਭ ਤੋਂ ਅੱਗੇ ਵੱਡੀ ਗਿਣਤੀ ਵਿਚ ਮੋਟਰ ਸਾਈਕਲ ਅਤੇ ਉਸ ਤੋਂ ਪਿੱਛੇ ਕਾਰਾਂ ਦਾ ਕਾਫ਼ਲਾ ਹੈ। ਕਿਸਾਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਦੋ ਵੱਖੋ-ਵੱਖਰੇ ਮੰਗ ਪੱਤਰ ਦਿੱਤੇ ਜਾਣਗੇ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : - ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਪੰਜਾਬ ਦੇ ਕਿਸਾਨ ਅੱਜ ਅਮਰੀਕਾ ਵਪਾਰ ਸਮਝੌਤਾ ਅਤੇ ਹੋਰ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਚ ਮੋਟਰ ਸਾਈਕਲ ਮਾਰਚ ਕੀਤਾ ਗਿਆ।
ਇਸ ਰੋਸ ਮਾਰਚ ਵਿਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੇ ਆਪਣੀਆਂ ਮੰਗਾਂ ਬਾਰੇ ਵੇਰਵਾ ਪ੍ਰਿੰਟ ਕਰਵਾ ਕੇ ਵਿਸ਼ੇਸ਼ ਕਮੀਜ਼ਾਂ ਪਹਿਨਣੀਆਂ ਹੋਈਆਂ ਹਨ।