- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2022 ’ਚ ਯੂਨੀਵਰਸਿਟੀ ’ਚ ਬੀਈ ਸੀਐੱਸਈ ’ਚ ਦਾਖ਼ਲਾ ਲੈਣ ਵਾਲੇ ਅਮਨ ਉਸੇ ਸਾਲ ਐਨਸੀਸੀ ਨਾਲ ਜੁੜੇ ਸਨ। ਵੱਖ-ਵੱਖ ਕੈਂਪਾਂ ਤੇ ਗਤੀਵਿਧੀਆਂ ’ਚ ਹਿੱਸਾ ਲੈਣ ਨਾਲ ਉਨ੍ਹਾਂ ’ਚ ਲੀਡਰਸ਼ਿਪ, ਅਨੁਸ਼ਾਸਨ ਅਤੇ ਟੀਮ ਵਰਕ ਦੀ ਭਾਵਨਾ ਮਜ਼ਬੂਤ ਹੋਈ। ਹਾਲ ਹੀ ’ਚ ਉਨ੍ਹਾਂ ਨੇ 32 ਐੱਸਐੱਸਬੀ ਜਲੰਧਰ ਬੋਰਡ ’ਚ ਪੰਜ ਦਿਨਾਂ ਦੀ ਐੱਸਐੱਸਬੀ ਪ੍ਰਕਿਰਿਆ ਸਫ਼ਲਤਾਪੂਰਵਕ ਪੂਰੀ ਕੀਤੀ ਅਤੇ ਮੈਰਿਟ ਸੂਚੀ ’ਚ ਪਹਿਲਾ ਸਥਾਨ ਹਾਸਲ ਕੀਤਾ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਚੰਡੀਗੜ੍ਹ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਵਿਦਿਆਰਥੀ ਅਮਨ ਕੁਮਾਰ ਨੇ ਐਨਸੀਸੀ ਸਪੈਸ਼ਲ ਐਂਟਰੀ ਸਕੀਮ ਦੇ 124ਵੇਂ ਕੋਰਸ (ਪੁਰਸ਼) ’ਚ ਆਲ ਇੰਡੀਆ ਰੈਂਕ-1 ਹਾਸਲ ਕੀਤਾ ਹੈ। ਇਸ ਉਪਲਬਧੀ ਨਾਲ ਉਹ ਆਫ਼ੀਸਰਜ਼ ਟਰੇਨਿੰਗ ਅਕੈਡਮੀ (ਓਟੀਏ), ਚੇਨਈ ਵਿਖੇ ਸਿਖਲਾਈ ਪੂਰੀ ਕਰਨ ਉਪਰੰਤ ਭਾਰਤੀ ਫੌਜ ’ਚ ਲੈਫ਼ਟੀਨੈਂਟ ਵਜੋਂ ਸ਼ਾਮਲ ਹੋਣਗੇ।
2022 ’ਚ ਯੂਨੀਵਰਸਿਟੀ ’ਚ ਬੀਈ ਸੀਐੱਸਈ ’ਚ ਦਾਖ਼ਲਾ ਲੈਣ ਵਾਲੇ ਅਮਨ ਉਸੇ ਸਾਲ ਐਨਸੀਸੀ ਨਾਲ ਜੁੜੇ ਸਨ। ਵੱਖ-ਵੱਖ ਕੈਂਪਾਂ ਤੇ ਗਤੀਵਿਧੀਆਂ ’ਚ ਹਿੱਸਾ ਲੈਣ ਨਾਲ ਉਨ੍ਹਾਂ ’ਚ ਲੀਡਰਸ਼ਿਪ, ਅਨੁਸ਼ਾਸਨ ਅਤੇ ਟੀਮ ਵਰਕ ਦੀ ਭਾਵਨਾ ਮਜ਼ਬੂਤ ਹੋਈ। ਹਾਲ ਹੀ ’ਚ ਉਨ੍ਹਾਂ ਨੇ 32 ਐੱਸਐੱਸਬੀ ਜਲੰਧਰ ਬੋਰਡ ’ਚ ਪੰਜ ਦਿਨਾਂ ਦੀ ਐੱਸਐੱਸਬੀ ਪ੍ਰਕਿਰਿਆ ਸਫ਼ਲਤਾਪੂਰਵਕ ਪੂਰੀ ਕੀਤੀ ਅਤੇ ਮੈਰਿਟ ਸੂਚੀ ’ਚ ਪਹਿਲਾ ਸਥਾਨ ਹਾਸਲ ਕੀਤਾ।
ਬਿਹਾਰ ਦੇ ਬਰੌਨੀ ਨਾਲ ਸਬੰਧਤ ਅਮਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਵੀ ਭਾਰਤੀ ਫੌਜ ’ਚ ਸੇਵਾ ਕਰ ਚੁੱਕੇ ਹਨ ਅਤੇ ਇਸ ਸਮੇਂ ਕੋਲਕਾਤਾ ਦੀ ਆਰਡੀਨੈਂਸ ਫੈਕਟਰੀ, ਡਮਡਮ ’ਚ ਸੇਵਾ ਨਿਭਾ ਰਹੇ ਹਨ। ਬਚਪਨ ਤੋਂ ਹੀ ਫੌਜ ’ਚ ਜਾਣ ਦਾ ਸੁਪਨਾ ਦੇਖਣ ਵਾਲੇ ਅਮਨ ਨੇ ਕਿਹਾ ਕਿ ਐਨਸੀਸੀ ਨੇ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਾਉਣ ਅਤੇ ਚੰਗਾ ਆਗੂ ਬਣਨ ’ਚ ਮਦਦ ਕੀਤੀ।
ਅਮਨ ਨੂੰ ਇਸ ਪ੍ਰਾਪਤੀ ਲਈ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ਼ ਸਟੂਡੈਂਟ ਅਫੇਅਰਜ਼ ਵੱਲੋਂ ਸਨਮਾਨਿਤ ਕੀਤਾ ਗਿਆ। ਉਹ 24 ਸਤੰਬਰ ਨੂੰ ਓਟੀਏ ਚੇਨਈ ’ਚ ਆਪਣੀ ਨਵੀਂ ਯਾਤਰਾ ਸ਼ੁਰੂ ਕਰਨਗੇ।