- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਅਤੇ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਪਿੰਡਾਂ ਦੀ ਫਿਰਨੀ ਨਾਲ ਲੱਗਦੇ ਰਹਾਇਸ਼ੀ ਮਕਾਨਾਂ ਅਤੇ ਸਰਕਾਰ ਵੱਲੋਂ ਅਲਾਟ ਕੀਤੇ 5-5 ਮਰਲੇ ਦੇ ਪਲਾਟਾਂ ਨੂੰ ਜ਼ਮੀਨ ਐਕੁਆਇਰ ਪ੍ਰਕਿਰਿਆ ਤੋਂ ਬਾਹਰ ਰੱਖਿਆ ਗਿਆ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਅੱਜ ਐਰੋਟ੍ਰੋਪੋਲਿਸ ਰਿਹਾਇਸ਼ੀ ਪ੍ਰਾਜੈਕਟ (ਪਾਕੇਟ E, F, G, H, I ਅਤੇ J) ਦੇ ਵਿਸਥਾਰ ਅਧੀਨ ਆਉਂਦੇ 8 ਪਿੰਡਾਂ ਦੀ ਕੁੱਲ 3,522.98 ਏਕੜ ਜ਼ਮੀਨ ਲਈ 23,457.74 ਕਰੋੜ ਦੇ ਮੁਆਵਜ਼ਾ ਐਵਾਰਡ 598 ਤੋਂ 617 ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ।
Right to Fair Compensation and Transparency in Land Acquisition, Rehabilitation and Resettlement (RFCTLARR) Act, 2013 ਦੇ ਨਿਯਮਾਂ, ਸਮਾਜਿਕ ਪ੍ਰਭਾਵ ਮੁਲਾਂਕਣ (SIA), ਜ਼ਮੀਨ ਮਾਲਕਾਂ ਦੀਆਂ ਇਤਰਾਜ਼ ਸੁਣਵਾਈਆਂ ਅਤੇ ਪੰਜਾਬ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
ਪ੍ਰਮੁੱਖ ਰਾਹਤਾਂ ਅਤੇ ਨੀਤੀਗਤ ਫੈਸਲੇ
ਲਾਲ ਲਕੀਰ ਤੇ ਫਿਰਨੀ ਸੁਰੱਖਿਅਤ: ਕਿਸਾਨਾਂ ਅਤੇ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਪਿੰਡਾਂ ਦੀ ਫਿਰਨੀ ਨਾਲ ਲੱਗਦੇ ਰਹਾਇਸ਼ੀ ਮਕਾਨਾਂ ਅਤੇ ਸਰਕਾਰ ਵੱਲੋਂ ਅਲਾਟ ਕੀਤੇ 5-5 ਮਰਲੇ ਦੇ ਪਲਾਟਾਂ ਨੂੰ ਜ਼ਮੀਨ ਐਕੁਆਇਰ ਪ੍ਰਕਿਰਿਆ ਤੋਂ ਬਾਹਰ ਰੱਖਿਆ ਗਿਆ ਹੈ।
ਖੇਤਾਂ ਵਿੱਚ ਬਣੇ ਮਕਾਨਾਂ ਲਈ ਮੁੜ-ਵਸੇਬਾ : ਖੇਤਾਂ ਵਿੱਚ ਬਣੇ ਰਹਾਇਸ਼ੀ ਮਕਾਨਾਂ ਦੇ ਮਾਲਕਾਂ ਨੂੰ ਪੰਜਾਬ ਸਰਕਾਰ ਦੀ Relocation Policy, 2014 ਅਨੁਸਾਰ ਵਿਕਸਿਤ ਸੈਕਟਰਾਂ ਵਿੱਚ ਪਲਾਟ ਅਲਾਟ ਕੀਤੇ ਜਾਣਗੇ।
ਅਦਾਲਤੀ ਹੁਕਮਾਂ ਦੀ ਪਾਲਣਾ: ਜਿਨ੍ਹਾਂ ਜ਼ਮੀਨਾਂ 'ਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ਲਾਗੂ ਹਨ, ਉਨ੍ਹਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ।
RFCTLARR Act, 2013 ਦੀ ਧਾਰਾ 26 ਅਨੁਸਾਰ ਮੁਆਵਜ਼ਾ ਤੈਅ ਕੀਤਾ ਗਿਆ ਹੈ, ਜਿਸ ਵਿਚ ਮਾਰਕੀਟ ਵੈਲਿਊ, ਮਲਟੀਪਲਾਇਰ ਫੈਕਟਰ, 100% ਸੋਲੇਸ਼ੀਅਮ (Solatium) ਅਤੇ 12% ਵਾਧੂ ਰਾਸ਼ੀ (Additional Amount) ਸ਼ਾਮਲ ਹੈ।
ਜ਼ਮੀਨ ਮਾਲਕਾਂ ਕੋਲ ਨਕਦ ਮੁਆਵਜ਼ਾ (Cash Compensation) ਲੈਣ ਜਾਂ ਲੈਂਡ ਪੂਲਿੰਗ ਸਕੀਮ ਦੀ ਚੋਣ ਕਰਨ ਦਾ ਵਿਕਲਪ ਰਹੇਗਾ: ਲੈਂਡ ਪੂਲਿੰਗ ਦੇ ਵਿਕਲਪ (ਪ੍ਰਤੀ ਏਕੜ):
ਵਿਕਲਪ A:1,630 ਵਰਗ ਗਜ਼ ਰਿਹਾਇਸ਼ੀ ਪਲਾਟ (Residential Entitlement)।
ਵਿਕਲਪ B: 1,000 ਵਰਗ ਗਜ਼ ਰਿਹਾਇਸ਼ੀ ਪਲਾਟ + 210 ਵਰਗ ਗਜ਼ ਕਮਰਸ਼ੀਅਲ (SCO) ਸਾਈਟ।
ਫ੍ਰੈਕਸ਼ਨਲ ਹੋਲਡਿੰਗਜ਼ (ਘੱਟ ਜ਼ਮੀਨ): ਛੋਟੇ ਜਾਂ ਢੁਕਵੇਂ ਹਿੱਸੇਦਾਰਾਂ ਨੂੰ Special LOIs ਦਿੱਤੇ ਜਾਣਗੇ, ਜੋ ਪੂਰੀ ਤਰ੍ਹਾਂ ਨਾਲ ਤਬਦੀਲਯੋਗ (Freely Transferable) ਹੋਣਗੇ ਅਤੇ ਬਾਅਦ ਵਿੱਚ Regular LOIs ਵਿੱਚ ਬਦਲੇ ਜਾ ਸਕਣਗੇ।
ਸਮਾਂ ਸੀਮਾ: ਲੈਂਡ ਪੂਲਿੰਗ ਦੇ ਫਾਰਮ ਅੱਜ ਤੋਂ 120 ਦਿਨਾਂ ਦੇ ਅੰਦਰ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਸਹੂਲਤ ਸਰਟੀਫ਼ਿਕੇਟ: ਯੋਗ ਜ਼ਮੀਨ ਮਾਲਕਾਂ ਨੂੰ ਸਹੂਲਤ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ, ਜਿਸ ਰਾਹੀਂ ਸਟੈਂਪ ਡਿਊਟੀ ਤੋਂ ਛੋਟ ਅਤੇ ਟਿਊਬਵੈੱਲ ਕੁਨੈਕਸ਼ਨ ਵਿੱਚ ਪਹਿਲ ਵਰਗੇ ਲਾਭ ਮਿਲਣਗੇ।
ਹੋਰ ਸੰਪਤੀਆਂ ਦਾ ਮੁਆਵਜ਼ਾ: ਜ਼ਮੀਨ ਉੱਪਰ ਬਣੇ ਢਾਂਚਿਆਂ, ਰੁੱਖਾਂ, ਟਿਊਬਵੈੱਲਾਂ, ਪਾਈਪਲਾਈਨਾਂ ਆਦਿ ਦਾ ਮੁਆਵਜ਼ਾ ਸਬੰਧਤ ਤਕਨੀਕੀ ਵਿਭਾਗਾਂ ਵੱਲੋਂ ਵੱਖਰੇ ਤੌਰ 'ਤੇ ਮੁਲਾਂਕਣ ਕਰਕੇ ਅਦਾ ਕੀਤਾ ਜਾਵੇਗਾ।
ਐਵਾਰਡ ਨੰ. ਪਿੰਡ, ਪਾਕੇਟ, ਰਕਬਾ (ਏਕੜ) | ਪ੍ਰਤੀ ਏਕੜ ਮੁਆਵਜ਼ਾ (₹) | ਕੁੱਲ ਮੁਆਵਜ਼ਾ (ਰਾਸ਼ੀ)
598 ਕੁਰੜੀ E
355.76 | ₹6,28,89,863 | ₹22,37,37,29,106 |
| *599* | ਕੁਰੜੀ (Kurdi) | F | 117.07 | ₹6,28,89,863 | ₹7,36,26,98,642 |
| *600* | ਕੁਰੜੀ (Kurdi) | G | 1.78 | ₹6,28,89,863 | ₹11,20,25,713 |
| *601* | ਕੁਰੜੀ (Kurdi) | H | 10.91 | ₹6,28,89,863 | ₹68,58,95,713 |
| *602* | ਕੁਰੜੀ (Kurdi) | I | 447.22 | ₹6,28,89,863 | ₹28,12,56,86,288 |
| *603* | ਕੁਰੜੀ (Kurdi) | J | 463.16 | ₹6,28,89,863 | ₹29,12,80,62,658 |
| *ਕੁੱਲ (Kurdi)* | | | *1,395.90* | | *₹87,78,80,98,120* (₹8,778.81 ਕਰੋੜ) |
| *604* | ਪੱਤੋਂ (Patton) | E | 399.83 | ₹7,06,78,222 | ₹28,25,95,06,740 |
| *605* | ਪੱਤੋਂ (Patton) | F | 16.18 | ₹7,06,78,222 | ₹1,14,33,68,665 |
| *ਕੁੱਲ (Patton)* | | | *416.01* | | *₹29,40,28,75,405* (₹2,940.29 ਕਰੋੜ) |
| *606* | ਸਿਆਊ (Siaun) | E | 2.14 | ₹7,32,55,593 | ₹15,70,41,677 |
| *607* | ਸਿਆਊ (Siaun) | F | 350.20 | ₹7,32,55,593 | ₹25,65,39,37,251 |
| *608* | ਸਿਆਊ (Siaun) | G | 53.42 | ₹7,32,55,593 | ₹3,91,32,18,546 |
| *ਕੁੱਲ (Siaun)* | | | *405.76* | | *₹29,72,41,97,474* (₹2,972.42 ਕਰੋੜ) |
| *609* | ਬੜੀ (Bari) | F | 10.19 | ₹7,18,86,959 | ₹73,23,48,395 |
| *610* | ਬੜੀ (Bari) | G | 333.37 | ₹7,18,86,959 | ₹23,96,46,71,615 |
| *611* | ਬੜੀ (Bari) | H | 32.23 | ₹7,18,86,959 | ₹2,31,65,57,254 |
| *ਕੁੱਲ (Bari)* | | | *375.78* | | *₹27,01,35,77,264* (₹2,701.36 ਕਰੋੜ) |
| *612* | ਮੱਟਰਾਂ (Matran) | G | *59.89* | ₹8,28,88,626 | *₹4,96,42,08,100* (₹496.42 ਕਰੋੜ) |
| *613* | ਬਾਕਰਪੁਰ (Bakarpur) | G | 41.86 | ₹8,22,31,798 | ₹3,44,20,42,154 |
| *614* | ਬਾਕਰਪੁਰ (Bakarpur) | H | 9.47 | ₹8,22,31,798 | ₹77,85,22,969 |
| *ਕੁੱਲ (Bakarpur)* | | | *51.33* | | *₹4,22,05,65,123* (₹422.06 ਕਰੋੜ) |
| *615* | ਛੱਤ (Chatt) | H | *62.75* | ₹6,28,89,863 | *₹3,94,64,70,972* (₹394.65 ਕਰੋੜ) |
| *616* | ਕਿਸ਼ਨਪੁਰਾ (Kishanpura) | H | 739.82 | ₹6,28,89,863 | ₹46,52,69,42,608 |
| *617* | ਕਿਸ਼ਨਪੁਰਾ (Kishanpura) | I | 15.75 | ₹6,28,89,863 | ₹99,05,15,342 |
| *ਕੁੱਲ (Kishanpura)* | | | *755.57* | | *₹47,51,74,57,950* (₹4,751.75 ਕਰੋੜ) |
ਕੁੱਲ ਜੋੜ 3,522.98 *₹2,34,57,74,50,408
(₹23,457.74 ਕਰੋੜ) |
ਪ੍ਰਸ਼ਾਸਨ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਮੁਆਵਜ਼ੇ ਦੀ ਵੰਡ, ਲੈਂਡ ਪੂਲਿੰਗ ਦੀ ਪ੍ਰਕਿਰਿਆ ਅਤੇ ਪ੍ਰਾਜੈਕਟ ਦੇ ਨਿਰਮਾਣ ਕਾਰਜਾਂ ਨੂੰ ਪੂਰੀ ਪਾਰਦਰਸ਼ਤਾ, ਇਨਸਾਫ਼ ਅਤੇ ਨਿਯਮਤ ਸਮਾਂ-ਸੀਮਾ ਅੰਦਰ ਮੁਕੰਮਲ ਕੀਤਾ ਜਾਵੇਗਾ।