- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿੰਨੇ ਮੋਹਾਲੀ ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਹਨ ਅਤੇ ਸੰਸਥਾਨ ਵਿੱਚ ਏਸੀ ਦੀ ਮੁਰੰਮਤ ਲਈ ਪਹੁੰਚੇ ਸਨ। ਜਾਣਕਾਰੀ ਅਨੁਸਾਰ ਤਿੰਨਾਂ ਕਰਮਚਾਰੀਆਂ ਨੇ ਸੰਸਥਾਨ ਦੇ ਰਿਸੈਪਸ਼ਨ ’ਤੇ ਆਪਣੀ ਐਂਟਰੀ ਦਰਜ ਕਰਵਾਈ, ਜਿਸ ਤੋਂ ਬਾਅਦ ਉਹ ਇਮਾਰਤ ਦੀ ਛੱਤ ’ਤੇ ਲੱਗੇ ਏਸੀ ਦੇ ਕੰਪ੍ਰੈਸਰ ਦੀ ਮੁਰੰਮਤ ਕਰਨ ਲੱਗੇ। ਕੰਮ ਦੌਰਾਨ ਅਚਾਨਕ ਕੰਪ੍ਰੈਸਰ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ।

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-26 ਸਥਿਤ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨਿਕ ਸੰਸਥਾਨ (ਮਗਸਿਪਾ) ਵਿੱਚ ਵੀਰਵਾਰ ਸ਼ਾਮ ਏਸੀ ਦੇ ਕੰਪ੍ਰੈਸਰ ਦੀ ਮੁਰੰਮਤ ਦੌਰਾਨ ਜ਼ੋਰਦਾਰ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ ਮੁਰੰਮਤ ਦਾ ਕੰਮ ਕਰ ਰਹੇ ਤਿੰਨ ਕਰਮਚਾਰੀ ਝੁਲਸ ਗਏ। ਧਮਾਕੇ ਦੀ ਆਵਾਜ਼ ਸੁਣਦੇ ਹੀ ਸੰਸਥਾਨ ਵਿੱਚ ਹਫੜਾ-ਦਫੜੀ ਮਚ ਗਈ। ਮੌਕੇ ’ਤੇ ਮੌਜੂਦ ਕਰਮਚਾਰੀਆਂ ਨੇ ਤੁਰੰਤ ਜ਼ਖ਼ਮੀਆਂ ਨੂੰ ਹੇਠਾਂ ਉਤਾਰ ਕੇ ਸੈਕਟਰ-32 ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਮੁੱਢਲੇ ਇਲਾਜ ਤੋਂ ਬਾਅਦ ਦੋ ਕਰਮਚਾਰੀਆਂ ਨੂੰ ਛੁੱਟੀ ਦੇ ਦਿੱਤੀ ਗਈ, ਜਦਕਿ ਤੀਜੇ ਕਰਮਚਾਰੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਦਾ ਇਲਾਜ ਪੀਜੀਆਈ ਵਿੱਚ ਜਾਰੀ ਹੈ।
ਜ਼ਖ਼ਮੀਆਂ ਦੀ ਪਛਾਣ ਖਰੜ ਨਿਵਾਸੀ ਜਸ਼ਨਦੀਪ, ਮੌਜੂਦਾ ਸਮੇਂ ਬਲੌਂਗੀ ਨਿਵਾਸੀ ਪੰਕਜ ਅਤੇ ਜੀਰਕਪੁਰ ਨਿਵਾਸੀ ਕ੍ਰਿਸ਼ਨ ਵਜੋਂ ਹੋਈ ਹੈ। ਤਿੰਨੇ ਮੋਹਾਲੀ ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਹਨ ਅਤੇ ਸੰਸਥਾਨ ਵਿੱਚ ਏਸੀ ਦੀ ਮੁਰੰਮਤ ਲਈ ਪਹੁੰਚੇ ਸਨ।
ਜਾਣਕਾਰੀ ਅਨੁਸਾਰ ਤਿੰਨਾਂ ਕਰਮਚਾਰੀਆਂ ਨੇ ਸੰਸਥਾਨ ਦੇ ਰਿਸੈਪਸ਼ਨ ’ਤੇ ਆਪਣੀ ਐਂਟਰੀ ਦਰਜ ਕਰਵਾਈ, ਜਿਸ ਤੋਂ ਬਾਅਦ ਉਹ ਇਮਾਰਤ ਦੀ ਛੱਤ ’ਤੇ ਲੱਗੇ ਏਸੀ ਦੇ ਕੰਪ੍ਰੈਸਰ ਦੀ ਮੁਰੰਮਤ ਕਰਨ ਲੱਗੇ। ਕੰਮ ਦੌਰਾਨ ਅਚਾਨਕ ਕੰਪ੍ਰੈਸਰ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਹਾਦਸੇ ਸਮੇਂ ਜਸ਼ਨਦੀਪ ਕੰਪ੍ਰੈਸਰ ਦੇ ਸਭ ਤੋਂ ਨੇੜੇ ਕੰਮ ਕਰ ਰਿਹਾ ਸੀ, ਜਿਸ ਕਾਰਨ ਉਹ ਸਭ ਤੋਂ ਵੱਧ ਝੁਲਸ ਗਿਆ। ਉਸ ਦੇ ਪਿੱਛੇ ਖੜ੍ਹੇ ਪੰਕਜ ਅਤੇ ਕ੍ਰਿਸ਼ਨ ਵੀ ਧਮਾਕੇ ਨਾਲ ਨਿਕਲੇ ਗਰਮ ਪਦਾਰਥ ਅਤੇ ਛਿੱਟਿਆਂ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋ ਗਏ।
ਧਮਾਕੇ ਤੋਂ ਬਾਅਦ ਸੰਸਥਾਨ ਦੇ ਕਰਮਚਾਰੀਆਂ ਨੇ ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ। ਤਿੰਨਾਂ ਜ਼ਖ਼ਮੀਆਂ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਪੰਕਜ ਅਤੇ ਕ੍ਰਿਸ਼ਨ ਨੂੰ ਛੁੱਟੀ ਦੇ ਦਿੱਤੀ, ਜਦਕਿ ਜਸ਼ਨਦੀਪ ਨੂੰ ਅਗਲੇ ਇਲਾਜ ਲਈ ਪੀਜੀਆਈ ਰੈਫਰ ਕਰ ਦਿੱਤਾ ਗਿਆ। ਉਹ ਕਰੀਬ 70 ਫੀਸਦੀ ਤੱਕ ਝੁਲਸਿਆ ਹੋਇਆ ਹੈ। ਡਾਕਟਰਾਂ ਅਨੁਸਾਰ ਉਸ ਦੀ ਹਾਲਤ ਸਥਿਰ ਹੈ ਅਤੇ ਉਹ ਫਿਲਹਾਲ ਖ਼ਤਰੇ ਤੋਂ ਬਾਹਰ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸੈਕਟਰ-26 ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਏਸੀ ਦੇ ਕੰਪ੍ਰੈਸਰ ਦੀ ਮੁਰੰਮਤ ਦੌਰਾਨ ਅਚਾਨਕ ਦਬਾਅ ਵੱਧ ਜਾਣ ਕਾਰਨ ਧਮਾਕਾ ਹੋਇਆ। ਪੁਲਿਸ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕਰ ਰਹੀ ਹੈ। ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਰੰਮਤ ਦੌਰਾਨ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ।