- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਵੇਂ ਹੀ ਉਮੀਦਵਾਰਾਂ ਦੀ ਇਹ ਸੂਚੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਆਪ ਵਲੰਟੀਅਰਾਂ ਅਤੇ ਕੁਲਵੰਤ ਸਿੰਘ ਦੇ ਪਰਿਵਾਰ ਦੇ ਸਮਰਥਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਜਿਸ ਨੂੰ ਵੀ ਇਸ ਬਾਰੇ ਪਤਾ ਲੱਗਿਆ ਉਹ ਸੈਕਟਰ-79 ਸਥਿਤ ਵਿਧਾਇਕ ਕੁਲਵੰਤ ਸਿੰਘ ਦੇ ਪਾਰਟੀ ਦਫ਼ਤਰ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਅਤੇ ਦੇਖਦੇ ਹੀ ਦੇਖਦੇ ਪਾਰਟੀ ਦਫ਼ਤਰ ਵਿੱਚ ਵੱਡੀ ਭੀੜ ਜਮ੍ਹਾਂ ਹੋ ਗਈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ: ਆਮ ਆਦਮੀ ਪਾਰਟੀ ਦੇ ਆਗੂ ਅਤੇ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਨੇ ਮੁਹਾਲੀ ਨਗਰ ਕੌਂਸਲ ਤੋਂ ਲੈ ਕੇ ਪੰਜਾਬ ਵਿਧਾਨ ਸਭਾ ਤੱਕ ਦਾ ਸਫ਼ਰ ਆਪਣੀ ਮਿਹਨਤ, ਜਨਤਕ ਸੇਵਾ ਅਤੇ ਦੂਰਅੰਦੇਸ਼ੀ ਅਗਵਾਈ ਦੇ ਦਮ 'ਤੇ ਤੈਅ ਕੀਤਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਹਾਲੀ ਤੋਂ ਪਹਿਲੀ ਵਾਰ ਵਿਧਾਇਕ ਬਣ ਕੇ ਵਿਧਾਨ ਸਭਾ ਪਹੁੰਚੇ ਕੁਲਵੰਤ ਸਿੰਘ ਅੱਜ ਇਲਾਕੇ ਵਿੱਚ ਵਿਕਾਸ ਅਤੇ ਜਨ-ਸੇਵਾ ਦਾ ਵੱਡਾ ਚਿਹਰਾ ਮੰਨੇ ਜਾਂਦੇ ਹਨ। ਉਹ ਰੀਅਲ ਅਸਟੇਟ ਦੇ ਉੱਘੇ ਕਾਰੋਬਾਰੀ ਵਜੋਂ ਵੀ ਜਾਣੇ ਜਾਂਦੇ ਹਨ।
ਕੁਲਵੰਤ ਸਿੰਘ ਦਾ ਜਨਮ 1 ਨਵੰਬਰ 1961 ਨੂੰ ਪਿੰਡ ਸਮਾਣਾ ਕਲਾਂ, ਜ਼ਿਲ੍ਹਾ ਰੂਪਨਗਰ (ਪੰਜਾਬ) ਵਿੱਚ ਮਾਤਾ ਸ਼੍ਰੀਮਤੀ ਅਜਮੇਰ ਕੌਰ ਅਤੇ ਸਵਰਗੀ ਲਾਲ ਸਿੰਘ (ਪਿਤਾ) ਦੇ ਘਰ ਹੋਇਆ।
ਪਰਿਵਾਰ 'ਚ: ਧਰਮਪਤਨੀ ਸ਼੍ਰੀਮਤੀ ਜਸਵੰਤ ਕੌਰ ਅਤੇ ਦੋ ਪੁੱਤਰ ਮਨਪ੍ਰੀਤ ਸਿੰਘ ਅਤੇ ਸਰਬਜੀਤ ਸਿੰਘ ਸਮਾਣਾ ਹਨ।
ਸਿੱਖਿਆ: ਮੈਟ੍ਰਿਕ (ਦਸਵੀਂ)
ਕਿੱਤਾ: ਸਫ਼ਲ ਕਾਰੋਬਾਰੀ ਅਤੇ ਰੀਅਲ ਅਸਟੇਟ ਡਿਵੈਲਪਰ।
ਵਿਧਾਇਕ ਕੁਲਵੰਤ ਸਿੰਘ ਦਾ ਰਾਜਨੀਤਿਕ ਕਰੀਅਰ ਸਥਾਨਕ ਰਾਜਨੀਤੀ ਅਤੇ ਲੋਕ-ਸੇਵਾ ਤੋਂ ਸ਼ੁਰੂ ਹੋ ਕੇ ਪੰਜਾਬ ਦੀ ਸਿਆਸਤ ਦੇ ਪ੍ਰਮੁੱਖ ਅਹੁਦਿਆਂ ਤੱਕ ਪਹੁੰਚਿਆ ਹੈ।
1995–2000: ਕੌਂਸਲਰ ਚੁਣੇ ਗਏ।
1996–1997: ਜੂਨੀਅਰ ਮੀਤ ਪ੍ਰਧਾਨ, ਨਗਰ ਕੌਂਸਲ, ਮੁਹਾਲੀ।
1997–1998: ਸੀਨੀਅਰ ਮੀਤ ਪ੍ਰਧਾਨ, ਨਗਰ ਕੌਂਸਲਰ ਮੁਹਾਲੀ।
2000–2005: ਪ੍ਰਧਾਨ, ਨਗਰ ਕੌਂਸਲ, ਮੁਹਾਲੀ
2014 ਵਿੱਚ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਐੱਮ.ਪੀ. ਚੋਣ ਲੜੀ।
2015–2020: ਮੁਹਾਲੀ ਨਗਰ ਨਿਗਮ ਦੇ ਪਹਿਲੇ ਮੇਅਰ ਬਣੇ ਅਤੇ ਸ਼ਾਨਦਾਰ ਸੇਵਾ ਨਿਭਾਈ।
2022: ਆਮ ਆਦਮੀ ਪਾਰਟੀ ਦੀ ਟਿਕਟ 'ਤੇ ਮੁਹਾਲੀ ਤੋਂ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ।
ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਨੇ ਵਿਧਾਨ ਸਭਾ ਦੀਆਂ ਕਈ ਮਹੱਤਵਪੂਰਨ ਕਮੇਟੀਆਂ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ:
ਸਾਲ 2022-23: 'ਸਥਾਨਕ ਸਰਕਾਰਾਂ ਕਮੇਟੀ' ਅਤੇ 'ਅਧੀਨ ਵਿਧਾਨ ਕਮੇਟੀ' ਦੇ ਮੈਂਬਰ ਰਹੇ।
ਸਾਲ 2023-24: ਪੰਜਾਬ ਵਿਧਾਨ ਸਭਾ ਦੀ ਅਤਿ-ਮਹੱਤਵਪੂਰਨ 'ਲੋਕ ਲੇਖਾ ਕਮੇਟੀ' ਅਤੇ 'ਪ੍ਰਸ਼ਨ ਤੇ ਹਵਾਲਾ ਕਮੇਟੀ' ਦੇ ਮੈਂਬਰ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਹਨ।
ਵਿਧਾਇਕ ਕੁਲਵੰਤ ਸਿੰਘ ਰਾਜਨੀਤੀ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਵਧ-ਚੜ੍ਹ ਕੇ ਯੋਗਦਾਨ ਪਾਉਂਦੇ ਆ ਰਹੇ ਹਨ:
ਲੋੜਵੰਦਾਂ ਦੀ ਮਦਦ: ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ, ਮਕਾਨਾਂ ਦੀ ਉਸਾਰੀ ਤੇ ਮੁਰੰਮਤ ਲਈ ਵਿੱਤੀ ਸਹਾਇਤਾ ਅਤੇ ਔਰਤਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਲਈ ਮੁਫ਼ਤ ਸਿਲਾਈ ਮਸ਼ੀਨਾਂ ਦੀ ਵੰਡ।
ਸਿਹਤ ਅਤੇ ਐਮਰਜੈਂਸੀ ਸੇਵਾਵਾਂ: ਖੇਤਰ ਦੇ ਨਿਵਾਸੀਆਂ ਲਈ ਮੁਫ਼ਤ ਐਂਬੂਲੈਂਸ ਸੇਵਾ, ਮਰੀਜ਼ਾਂ ਲਈ ਮੁਫ਼ਤ ਦਵਾਈਆਂ ਅਤੇ ਨਿਯਮਿਤ ਖੂਨ ਦਾਨ ਕੈਂਪਾਂ ਦਾ ਆਯੋਜਨ।
ਕੋਵਿਡ-19 ਅਤੇ ਡੇਂਗੂ ਦੌਰਾਨ ਰਾਹਤ: ਕੋਰੋਨਾ ਮਹਾਮਾਰੀ ਦੌਰਾਨ ਇਲਾਕੇ ਵਿੱਚ ਸੈਨੀਟਾਈਜ਼ੇਸ਼ਨ, ਮੁਫ਼ਤ ਵੈਕਸੀਨੇਸ਼ਨ, ਰਾਸ਼ਨ ਤੇ ਸਿਹਤ ਕਿੱਟਾਂ ਦੀ ਵੰਡ; ਅਤੇ ਡੇਂਗੂ ਤੋਂ ਬਚਾਅ ਲਈ ਪੂਰੇ ਹਲਕੇ ਵਿੱਚ ਫੋਗਿੰਗ ਅਭਿਆਨ ਚਲਾਇਆ।
ਧਾਰਮਿਕ ਤੇ ਗਊ-ਸੇਵਾ: ਗਊ ਗ੍ਰਾਸ ਸਮਿਤੀ ਨੂੰ ਸੇਵਾ ਹਿੱਤ ਛੋਟੀ ਮਾਲ ਗੱਡੀ ਡੋਨੇਟ ਕੀਤੀ।
ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਉਹ ਸਮੇਂ-ਸਮੇਂ 'ਤੇ ਖੇਡ ਮੁਕਾਬਲਿਆਂ ਦਾ ਆਯੋਜਨ ਕਰਵਾਉਂਦੇ ਹਨ ਅਤੇ ਉੱਭਰਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡਦੇ ਹਨ। ਪੰਜਾਬੀ ਸੱਭਿਆਚਾਰ ਦੇ ਪ੍ਰਸਾਰ ਅਤੇ ਵਾਧੇ ਲਈ ਵੀ ਉਹ ਹਮੇਸ਼ਾ ਯਤਨਸ਼ੀਲ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਸ਼ਵ ਪੱਧਰੀ ਸ਼ਹਿਰੀ ਵਿਕਾਸ ਅਤੇ ਪ੍ਰਸ਼ਾਸਨਿਕ ਮਾਡਲਾਂ ਦਾ ਅਧਿਐਨ ਕਰਨ ਲਈ ਸਿੰਗਾਪੁਰ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਮਲੇਸ਼ੀਆ, ਦੁਬਈ, ਮਾਰੀਸ਼ਸ ਅਤੇ ਯੂ.ਕੇ. ਸਮੇਤ ਕਈ ਦੇਸ਼ਾਂ ਦੀਆਂ ਅੰਤਰਰਾਸ਼ਟਰੀ ਯਾਤਰਾਵਾਂ ਕੀਤੀਆਂ ਹਨ।