- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਇਸ ਟੂਰਨਾਮੈਂਟ ਦਾ ਸਟਾਰ ਖਿਡਾਰੀ ਰਿਹਾ। ਉਸ ਨੂੰ ਟੂਰਨਾਮੈਂਟ ਦਾ ‘ਸਰਵੋਤਮ ਖਿਡਾਰੀ’ ਚੁਣਿਆ ਗਿਆ ਅਤੇ ਉਹ 10 ਗੋਲਾਂ ਨਾਲ ‘ਟਾਪ ਸਕੋਰਰ’ ਵੀ ਬਣਿਆ। ਟੂਰਨਾਮੈਂਟ ’ਚ ਹਰਮਨਪ੍ਰੀਤ ਸਿੰਘ ਵੱਲੋਂ ਕੀਤੇ 10ਵੇਂ ਗੋਲ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਉਸ ਦੇ ਗੋਲਾਂ ਦੀ ਕੁੱਲ ਗਿਣਤੀ 250 ਦੇ ਅਹਿਮ ਅੰਕੜੇ ਤੱਕ ਪਹੁੰਚ ਗਈ ਹੈ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਵਿਸ਼ਵ ਹਾਕੀ ਦੇ ਨਕਸ਼ੇ ’ਤੇ ਸਥਾਪਿਤ ਕਰਨ ਲਈ ਦੇਖਿਆ ਸੁਪਨਾ ਸਾਕਾਰ ਹੋਣ ਨਾਲ ਭਾਰਤੀ ਹਾਕੀ ਦੇ ਇਤਿਹਾਸ ’ਚ ਇਕ ਸੁਨਹਿਰੀ ਅਧਿਆਏ ਜੁੜ ਗਿਆ ਹੈ।
ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਇਸ ਟੂਰਨਾਮੈਂਟ ਦਾ ਸਟਾਰ ਖਿਡਾਰੀ ਰਿਹਾ। ਉਸ ਨੂੰ ਟੂਰਨਾਮੈਂਟ ਦਾ ‘ਸਰਵੋਤਮ ਖਿਡਾਰੀ’ ਚੁਣਿਆ ਗਿਆ ਅਤੇ ਉਹ 10 ਗੋਲਾਂ ਨਾਲ ‘ਟਾਪ ਸਕੋਰਰ’ ਵੀ ਬਣਿਆ। ਟੂਰਨਾਮੈਂਟ ’ਚ ਹਰਮਨਪ੍ਰੀਤ ਸਿੰਘ ਵੱਲੋਂ ਕੀਤੇ 10ਵੇਂ ਗੋਲ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਉਸ ਦੇ ਗੋਲਾਂ ਦੀ ਕੁੱਲ ਗਿਣਤੀ 250 ਦੇ ਅਹਿਮ ਅੰਕੜੇ ਤੱਕ ਪਹੁੰਚ ਗਈ ਹੈ। ਭਾਵੇਂ, ਲੀਗ ਮੈਚ ’ਚ ਮਲੇਸ਼ੀਆ ਵਿਰੁੱਧ ਲਾਈ ਗਈ ’ਹੈਟ੍ਰਿਕ’ ਹੋਵੇ, ਦਬਾਅ ਹੇਠ ਮਾਰੇ ਸ਼ਾਨਦਾਰ ‘ਡਰੈਗ-ਫਲਿਕ’ ਹੋਣ ਜਾਂ ਫਿਰ ਫਾਈਨਲ ’ਚ ਉਨ੍ਹਾਂ ਦੀ ਸ਼ਾਂਤ ਅਗਵਾਈ ਹੋਵੇ ਹਰਮਨ ਨੇ ਹਰ ਮੈਚ ’ਚ ਟੀਮ ਨੂੰ ਮੂਹਰੇ ਰੱਖਿਆ। ਇਸੇ ਤਰ੍ਹਾਂ ਭਾਰਤੀ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਨੂੰ ਗੋਲਕੀਪਰ ਆਫ਼ ਟੂਰਨਾਮੈਂਟ ਐਲਾਨਿਆ ਗਿਆ। ਟੂਰਨਾਮੈਂਟ ਦੇ ਕੁਝ ਅਹਿਮ ਪਲਾਂ ’ਚ, ਖ਼ਾਸ ਕਰਕੇ ਮਲੇਸ਼ੀਆ ਅਤੇ ਦੱਖਣੀ ਕੋਰੀਆ ਵਿਰੁੱਧ ਲੀਗ ਮੈਚ ਦੌਰਾਨ ਪੈਨਲਟੀ ਕਾਰਨਰਾਂ ’ਤੇ ਉਸਦੇ ਸ਼ਾਨਦਾਰ ਬਚਾਅ ਨੇ ਭਾਰਤ ਨੂੰ ਪੂਰੇ ਸਮੇਂ ਦੌਰਾਨ ਅਜੇਤੂ ਰੱਖਿਆ।
ਪੰਜਾਬ ਦੀ ਧਰਤੀ ’ਤੇ ਭਾਰਤ ਦੀ ਇਹ ਜਿੱਤ ਸਿਰਫ਼ ਇਕ ਖਿਤਾਬ ਨਹੀਂ ਹੈ। ਇਹ ਇਕ ਸੁਨੇਹਾ ਹੈ ਕਿ ਹਰਮਨਪ੍ਰੀਤ ਸਿੰਘ ਦੀ ਅਗਵਾਈ ਅਤੇ ਕ੍ਰਿਸ਼ਨ ਬਹਾਦਰ ਪਾਠਕ ਦੀ ਰਖਵਾਲੀ ਹੇਠ ਭਾਰਤੀ ਹਾਕੀ ਏਸ਼ੀਆ ’ਚ ਸ਼ਿਖਰ ’ਤੇ ਹੈ ਅਤੇ 2028 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਟੂਰਨਾਮੈਂਟ ’ਚ 1966 ਦੀਆਂ ਏਸ਼ਿਆਈ ਖੇਡਾਂ, 1975 ਵਿਸ਼ਵ ਕੱਪ ਤੇ 1980 ਮਾਸਕੋ ਓਲੰਪਿਕਸ ਦੇ ਸੋਨ ਤਗ਼ਮਾ ਜੇਤੂ ਪੁਰਾਣੇ ਦਿੱਗਜ਼ ਖਿਡਾਰੀਆਂ ਤੋਂ ਲੈ ਕੇ 2024 ਦੀਆਂ ਪੈਰਿਸ ਓਲੰਪਿਕਸ ’ਚ ਕਾਂਸੀ ਦਾ ਤਗ਼ਮਾ ਜੇਤੂ ਖਿਡਾਰੀਆਂ ਤੱਕ ਵੱਡੀ ਗਿਣਤੀ ’ਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੇ ਹਾਜ਼ਰੀ ਲਗਾਈ।