- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਸੇਵਾ ਸੁਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਮੋਗਾ ਲੁਧਿਆਣਾ ਰੋਡ ਨੇੜੇ ਅਜੀਤਵਾਲ ਵਿਅਕਤੀ ਨਾਮ ਲਵਪ੍ਰੀਤ ਸਿੰਘ/ਸਪੁੱਤਰ ਜਗਤਾਰ ਸਿੰਘ ਉਮਰ 24 ਸਾਲ ਲੜਕੀ ਰਮਨਦੀਪ ਕੌਰ ਪਿਤਾ ਗੁਰਦੀਪ ਸਿੰਘ ਉਮਰ 24 ਸਾਲ ਜੋ ਕਾਰ 'ਤੇ ਲੁਧਿਆਣਾ ਤੋਂ ਫਿਰੋਜ਼ਪੁਰ ਸਾਈਡ ਆ ਰਹੇ ਸਨ।

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਬੀਤੀ ਦੇਰ ਰਾਤ ਇਕ ਸੜਕ ਹਾਦਸੇ ਵਿਚ ਦੋ ਦੇ ਗੰਭੀਰ ਜ਼ਖ਼ਮੀ ਹੋਣ ਦਾ ਪਤਾ ਲੱਗਾ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਕਾਰ ਲੁਧਿਆਣਾ ਸਾਈਡ ਤੋਂ ਫਿਰੋਜ਼ਪੁਰ ਵੱਲ ਜਾ ਰਹੀ ਸੀ ਤਾਂ ਹਾਦਸੇ ਦਾ ਸ਼ਿਕਾਰ ਹੋ ਗਈ।
ਸਮਾਜ ਸੇਵਾ ਸੁਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਮੋਗਾ ਲੁਧਿਆਣਾ ਰੋਡ ਨੇੜੇ ਅਜੀਤਵਾਲ ਵਿਅਕਤੀ ਨਾਮ ਲਵਪ੍ਰੀਤ ਸਿੰਘ/ਸਪੁੱਤਰ ਜਗਤਾਰ ਸਿੰਘ ਉਮਰ 24 ਸਾਲ ਲੜਕੀ ਰਮਨਦੀਪ ਕੌਰ ਪਿਤਾ ਗੁਰਦੀਪ ਸਿੰਘ ਉਮਰ 24 ਸਾਲ ਜੋ ਕਾਰ 'ਤੇ ਲੁਧਿਆਣਾ ਤੋਂ ਫਿਰੋਜ਼ਪੁਰ ਸਾਈਡ ਆ ਰਹੇ ਸਨ। ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਸੜਕ ਤੇ ਇੱਕ ਸਾਈਡ ਦਰੱਖਤ ਵਿਚ ਜਾ ਵੱਜੀ ਜਿਸ ਵਿੱਚ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਸਮਾਜ ਸੇਵਾ ਸੁਸੁਇਟੀ ਦੇ ਮੈਂਬਰਾਂ ਵੱਲੋ ਮੌਕੇ 'ਤੇ ਪਹੁੰਚ ਕੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਹੀ ਜ਼ਖ਼ਮੀਆਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰ ਵੱਲੋਂ ਚੈੱਕਅਪ ਕਰਨ ਤੋਂ ਬਾਅਦ ਲੜਕੀ ਨੂੰ ਕਿਸੇ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।