- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਜੀਲੈਸ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਡਾਇਰੈਕਟਰ ਅਤੇ ਐਸਐਸਪੀ ਵਿਜੀਲੈਂਸ ਵਿਭਾਗ ਦੇ ਆਦੇਸ਼ਾਂ ਅਨੁਸਾਰ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਾਉ ਸੈਸ ਨੂੰ ਲੈ ਕੇ ਚੈਕਿੰਗ ਕੀਤੀ ਗਈ ਹੈ ਪਰ ਜੇਕਰ ਕੁਝ ਵੀ ਰਿਕਾਰਡ ਵਿੱਚ ਸਾਹਮਣੇ ਆਇਆ ਤਾਂ ਉਸਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਦੇ ਆਰਟੀਓ ਦਫ਼ਤਰ ਦੀ ਵਿਜੀਲੈਂਸ ਵਿਭਾਗ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ। ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਾਓ ਸੈਸ ਨੂੰ ਲੈ ਕੇ ਚੈਕਿੰਗ ਕੀਤੀ ਗਈ ਹੈ ਪਰ ਵਿਭਾਗ ਦੇ ਆਰਟੀਓ ਸਮੇਤ ਡੀਲਿੰਗ ਅਧਿਕਾਰੀ ਛੁੱਟੀ ਤੇ ਹੋਣ ਕਾਰਨ ਚੈਕਿੰਗ ਅਧਿਕਾਰੀਆਂ ਨੂੰ ਵਿਭਾਗ ਦਾ ਰਿਕਾਰਡ ਚੈੱਕ ਕਰਵਾਉਣ ਦੇ ਵਿਜੀਲੈਂਸ ਵਿਭਾਗ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ।
ਵਿਜੀਲੈਂਸ ਵਿਭਾਗ ਵੱਲੋਂ ਮਾਨਸਾ ਦੇ ਆਰਟੀਓ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਉਨ੍ਹਾਂ ਵਿਭਾਗ ਦਾ ਰਿਕਾਰਡ ਚੈੱਕ ਕੀਤਾ, ਪਰ ਜ਼ਰੂਰੀ ਰਿਕਾਰਡ ਦੀ ਚੈਕਿੰਗ ਨਹੀਂ ਹੋ ਸਕਿਆ ਕਿਉਂਕਿ ਵਿਭਾਗ ਦੇ ਆਰਟੀਓ ਡੀਟੀਓ, ਐਸ ਓ ਸਮੇਤ ਸੀਨੀਅਰ ਅਧਿਕਾਰੀ ਛੁੱਟੀ ਤੇ ਸਨ। ਉਨ੍ਹਾਂ ਜਲਦ ਹੀ ਵਿਭਾਗ ਨੂੰ ਰਿਕਾਰਡ ਚੈੱਕ ਕਰਵਾਉਣ ਦੇ ਵਿਜੀਲੈਂਸ ਵਿਭਾਗ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ। ਵਿਜੀਲੈਸ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਡਾਇਰੈਕਟਰ ਅਤੇ ਐਸਐਸਪੀ ਵਿਜੀਲੈਂਸ ਵਿਭਾਗ ਦੇ ਆਦੇਸ਼ਾਂ ਅਨੁਸਾਰ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਾਉ ਸੈਸ ਨੂੰ ਲੈ ਕੇ ਚੈਕਿੰਗ ਕੀਤੀ ਗਈ ਹੈ ਪਰ ਜੇਕਰ ਕੁਝ ਵੀ ਰਿਕਾਰਡ ਵਿੱਚ ਸਾਹਮਣੇ ਆਇਆ ਤਾਂ ਉਸਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਉਨ੍ਹਾਂ ਆਰਟੀਓ ਦਫ਼ਤਰ 'ਚ ਏਜੰਟਾਂ ਨੂੰ ਨਹੀਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਜੇ ਤਕ ਕੋਈ ਉਨ੍ਹਾਂ ਕੋਲ ਸ਼ਿਕਾਇਤ ਨਹੀਂ ਆਈ। ਭਵਿੱਖ ਵਿਚ ਜੇਕਰ ਕੋਈ ਵੀ ਕਿਸੇ ਤਰ੍ਹਾਂ ਸ਼ਿਕਾਇਤ ਆਉਂਦੀ ਹੈ ਤਾਂ ਉਹ ਕਾਰਵਾਈ ਕਰਨਗੇ।ਰਿਕਾਰਡ ਵਿੱਚ ਜਿਹੜੀਆਂ ਵੀ ਉਣਤਾਈਆਂ ਪਾਈਆਂ ਗਈਆਂ ਤਾਂ ਵਿਭਾਗ ਵੱਲੋਂ ਰਿਪੋਰਟ ਬਣਾ ਕੇ ਉਸ ਤਹਿਤ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਆਰਟੀਓ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਰਿਕਾਰਡ ਆਪਣਾ ਚੈੱਕ ਕਰਵਾਇਆ ਜਾਵੇ।