- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਕਾਇਤਕਰਤਾ ਈਸ਼ਾ ਪੁੱਤਰੀ ਰਾਜੂ, ਵਾਸੀ ਮੁਹੱਲਾ ਖੂਹੀ ਵਾਲੀ ਗਲੀ, ਇਸਲਾਮ ਗੰਜ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦੀ 45 ਸਾਲਾ ਮਾਤਾ ਰਜਨੀ ਦੀ ਘਰ 'ਚ ਅਚਾਨਕ ਤਬੀਅਤ ਖ਼ਰਾਬ ਹੋ ਗਈ। ਇਸ 'ਤੇ ਉਹ ਆਪਣੀ ਮਾਤਾ ਨੂੰ ਨੇੜਲੇ ਡਾਕਟਰ ਜਗਦੀਸ਼ ਦੇ ਕਲੀਨਿਕ 'ਚ ਲੈ ਗਈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੇ ਇਸਲਾਮ ਗੰਜ ਇਲਾਕੇ 'ਚ ਇਕ ਔਰਤ ਦੀ ਕਥਿਤ ਡਾਕਟਰੀ ਲਾਪਰਵਾਹੀ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਕਲੀਨਿਕ 'ਚ ਡਾਕਟਰ ਦੀ ਗੈਰ-ਹਾਜ਼ਰੀ ਦੌਰਾਨ ਉਸ ਦੇ ਬੇਟੇ ਨੇ ਔਰਤ ਨੂੰ ਟੀਕਾ ਲਗਾਇਆ, ਜਿਸ ਤੋਂ ਕੁਝ ਸਮੇਂ ਬਾਅਦ ਔਰਤ ਦੀ ਤਬੀਅਤ ਅਚਾਨਕ ਵਿਗੜ ਗਈ ਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਨੇ ਇਸਲਾਮ ਗੰਜ ਵਾਸੀ ਮਨਜੀਤ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 106 ਤਹਿਤ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਈਸ਼ਾ ਪੁੱਤਰੀ ਰਾਜੂ, ਵਾਸੀ ਮੁਹੱਲਾ ਖੂਹੀ ਵਾਲੀ ਗਲੀ, ਇਸਲਾਮ ਗੰਜ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦੀ 45 ਸਾਲਾ ਮਾਤਾ ਰਜਨੀ ਦੀ ਘਰ 'ਚ ਅਚਾਨਕ ਤਬੀਅਤ ਖ਼ਰਾਬ ਹੋ ਗਈ। ਇਸ 'ਤੇ ਉਹ ਆਪਣੀ ਮਾਤਾ ਨੂੰ ਨੇੜਲੇ ਡਾਕਟਰ ਜਗਦੀਸ਼ ਦੇ ਕਲੀਨਿਕ 'ਚ ਲੈ ਗਈ।
ਸ਼ਿਕਾਇਤ ਅਨੁਸਾਰ ਉਸ ਸਮੇਂ ਡਾਕਟਰ ਜਗਦੀਸ਼ ਕਲੀਨਿਕ 'ਚ ਮੌਜੂਦ ਨਹੀਂ ਸੀ। ਉੱਥੇ ਉਸ ਦਾ ਲੜਕਾ ਮਨਜੀਤ ਮੌਜੂਦ ਸੀ ਜਿਸ ਨੇ ਰਜਨੀ ਦਾ ਇਲਾਜ ਕਰਦੇ ਹੋਏ ਇੱਕ ਟੀਕਾ ਲਗਾਇਆ। ਦੋਸ਼ ਹੈ ਕਿ ਟੀਕਾ ਲੱਗਣ ਤੋਂ ਕੁਝ ਹੀ ਸਮੇਂ ਬਾਅਦ ਰਜਨੀ ਦੀ ਤਬੀਅਤ ਤੇਜ਼ੀ ਨਾਲ ਵਿਗੜ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪਰਿਵਾਰ ਨੇ ਇਸ ਨੂੰ ਡਾਕਟਰੀ ਲਾਪਰਵਾਹੀ ਦਾ ਨਤੀਜਾ ਦੱਸਦਿਆਂ ਪੁਲਿਸ ਕੋਲ ਸ਼ਿਕਾਇਤ ਦਿੱਤੀ। ਜਾਂਚ ਉਪਰੰਤ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਨੇ ਮਨਜੀਤ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਪਤਾ ਲੱਗਾ ਰਹੀ ਹੈ ਕਿ ਡਾਕਟਰ ਕੋਲ ਪ੍ਰੈਕਟਿਸ ਕਰਨ ਲਈ ਕੋਈ ਡਿਗਰੀ ਹੈ ਜਾਂ ਨਹੀਂ।