- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਹੁਰੇ ਪਰਿਵਾਰ ਜ਼ਮੀਨ ’ਤੇ ਕਬਜ਼ੇ ਲਈ ਵਿਧਵਾ ਦੀ ਕੁੱਟਮਾਰ, ਤਿੰਨ ਔਰਤਾਂ ਸਮੇਤ 8 ਨਾਮਜ਼ਦ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ: ਸਹੁਰੇ ਪਰਿਵਾਰ ਵੱਲੋਂ ਜ਼ਮੀਨ ’ਤੇ ਕਬਜ਼ਾ ਕਰਨ ਦੇ ਲਈ ਧੱਕੇ ਨਾਲ ਵੜ ਕੇ ਜ਼ਮੀਨ ਵਾਹੁਣ ਤੇ ਵਿਧਵਾ ਔਰਤ ਦੀ ਕੁੱਟਮਾਰ ਕੀਤੀ। ਪੁਲਿਸ ਵੱਲੋਂ ਤਿੰਨ ਔਰਤਾਂ ਸਮੇਤ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਹ ਮਾਮਲਾ ਲਖਵਿੰਦਰ ਕੌਰ ਪਤਨੀ ਸਵ. ਕਿਰਨਦੀਪ ਸਿੰਘ ਵਾਸੀ ਜੋਗੀਮਾਜਰਾ ਥਾਣਾ ਮਲੋਦ ਦੀ ਸ਼ਿਕਾਇਤ ’ਤੇ ਰਾਜਵੰਤ ਕੌਰ, ਗੁਰੀ, ਰਣਜੀਤ ਸਿੰਘ ਪੁੱਤਰ ਅਣਪਛਾਤੇ ਵਾਸੀ ਕੁੱਪ ਕਲਾਂ, ਹਰਜਿੰਦਰ ਕੌਰ, ਸਾਧੂ ਸਿੰਘ ਪੁੱਤਰ ਅਣਪਛਾਤੇ ਵਾਸੀਆਨ ਜੋਗੀਮਾਜਰਾ, ਜਸਵੀਰ ਕੌਰ, ਲਖਦੀਪ ਸਿੰਘ ਵਾਸੀ ਕੰਗਣਵਾਲ ਤੇ ਭੋਲਾ ਪੁੱਤਰ ਅਣਪਛਾਤੇ ਵਾਸੀ ਜਿੱਤਵਾਲ ਥਾਣਾ ਸਦਰ ਅਹਿਮਦਗੜ੍ਹ ਖ਼ਿਲਾਫ਼ ਮਾਮਲਾ ਦਰਜ ਕੀਤਾ। ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਰਾਹੀਂ ਲਖਵਿੰਦਰ ਕੌਰ ਅਨੁਸਾਰ ਉਸਦੇ ਪਤੀ ਦੀ ਸਾਲ 2025 ’ਚ ਮੌਤ ਹੋ ਚੁੱਕੀ ਹੈ, ਉਸਦੇ ਘਰਵਾਲੇ ਦੇ ਨਾਮ ’ਤੇ ਕਰੀਬ 7 ਕਿੱਲੇ ਜ਼ਮੀਨ ਹੈ, ਜੋ ਉਸਦੀ ਮੌਤ ਤੋਂ ਬਾਅਦ ਜ਼ਮੀਨ ’ਤੇ ਉਹ ਹੀ ਕਾਸ਼ਤ ਕਰਦੀ ਹੈ। ਇਸ ਜ਼ਮੀਨ ’ਚ ਹੁਣ ਉਸਨੇ ਮੱਕੀ ਦੀ ਫ਼ਸਲ ਬੀਜੀ ਹੋਈ ਹੈ। ਉਸਦਾ ਸਹੁਰਾ ਸਾਧੂ ਸਿੰਘ, ਸੱਸ ਹਰਜਿੰਦਰ ਕੌਰ, ਉਸਦੀ ਨਣਦ ਰਾਜਵੰਤ ਕੌਰ ਪਤਨੀ ਰਣਜੀਤ ਸਿੰਘ ਵਾਸੀ ਪਿੰਡ ਕੁੱਪ ਕਲਾਂ ਕੋਲ, ਕਰੀਬ 12 ਜਾਂ 13 ਸਾਲ ਤੋਂ ਰਹਿੰਦੇ ਹਨ। ਜਦੋਂ ਉਸਦੇ ਘਰਵਾਲੇ ਦੀ ਮੌਤ ਹੋਈ ਸੀ ਤਾਂ ਉਦੋਂ ਤੋਂ ਰਣਜੀਤ ਸਿੰਘ ਉਸਦੀ ਸੱਸ ਨੂੰ ਅੱਗੇ ਕਰਕੇ ਉਸਦੇ ਘਰਵਾਲੇ ਕਿਰਨਦੀਪ ਸਿੰਘ ਦੀ ਜ਼ਮੀਨ ’ਚੋਂ ਹਿੱਸਾ ਮੰਗਦੇ ਹਨ ਜਦਕਿ ਘਰਵਾਲੇ ਨੇ ਮਰਨ ਤੋਂ ਪਹਿਲਾਂ ਆਪਣੀ ਜਾਇਦਾਦ ਦੀ ਵਸੀਅਤ ਮੇਰੇ ਨਾਮ ਕਰਵਾ ਦਿੱਤੀ ਸੀ, ਜਿਸ ਕਰਕੇ ਇਸ ਜ਼ਮੀਨ ਦਾ ਅਦਾਲਤ ’ਚ ਕੇਸ ਵੀ ਚੱਲਦਾ ਹੈ ਤੇ ਜ਼ਮੀਨ ਦਾ ਕਬਜ਼ਾ ਉਸ ਕੋਲ ਹੀ ਹੈ।