ਪਸਰਿਆ ਮਾਤਮ: ਤੇਜ਼ ਰਫ਼ਤਾਰ ਆਟੋ ਨੇ ਮੋਟਰਸਾਈਕਲ ਨੂੰ ਦਰੜਿਆ, ਦੋ ਘਰਾਂ ਦੇ ਚਿਰਾਗ ਬੁਝੇ; ਪਲਾਂ 'ਚ ਖ਼ਤਮ ਹੋਈਆਂ 2 ਜ਼ਿੰਦਗੀਆਂ
ਮੋਟਰਸਾਈਕਲ ਨੂੰ ਨਿਤੀਸ਼ ਚਲਾ ਰਿਹਾ ਸੀ ਦੋਵੇਂ ਜਿਵੇਂ ਹੀ ਢੰਡਾਰੀ ਕਲਾਂ ਦੇ ਕੋਲ ਗਰਚਾ ਟਰਾਂਸਪੋਰਟ ਦੇ ਲਾਗੇ ਪਹੁੰਚੇ ਤਾਂ ਸਾਹਮਣੇ ਉਹ ਆ ਰਹੇ ਇੱਕ ਤੇਜ਼ ਰਫਤਾਰ ਆਟੋ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇਨੀ ਜ਼ਬਰਦਸਤ ਸੀ ਕਿ ਨਿਤੀਸ਼ ਅਤੇ ਆਟੋ ਵਿੱਚ ਬੈਠਾ ਮੰਗਲ ਗੰਭੀਰ ਰੂਪ ਵਿੱਚ ਫੱਟੜ ਹੋ ਗਏ। ਲਹੂ ਲੁਹਾਨ ਹੋਏ ਦੋਵਾਂ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
Publish Date: Tue, 24 Feb 2026 12:34 PM (IST)
Updated Date: Tue, 24 Feb 2026 12:35 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ। ਢੰਡਾਰੀ ਕਲਾ ਇਲਾਕੇ ਵਿੱਚ ਮੋਟਰਸਾਈਕਲ ਅਤੇ ਆਟੋ ਵਿਚਕਾਰ ਹੋਈ ਜ਼ਬਰਦਸਤ ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਨੌਜਵਾਨ ਅਤੇ ਆਟੋ ਵਿੱਚ ਬੈਠੀ ਇੱਕ ਸਵਾਰੀ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਚੰਡੀਗੜ੍ਹ ਰੋਡ ਦੇ ਵਾਸੀ ਰਵੀ ਦੀ ਸ਼ਿਕਾਇਤ ਤੇ ਆਟੋ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਂਦਿਆਂ ਰਵੀ ਨੇ ਦੱਸਿਆ ਕਿ ਉਹ ਆਪਣੇ ਦੋਸਤ ਝਾਬੇਵਾਲ ਦੇ ਵਾਸੀ ਨਿਤੀਸ਼ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਗਿਆਸਪੁਰਾ ਤੋਂ ਵਾਪਸ ਆ ਰਿਹਾ ਸੀ।
ਮੋਟਰਸਾਈਕਲ ਨੂੰ ਨਿਤੀਸ਼ ਚਲਾ ਰਿਹਾ ਸੀ ਦੋਵੇਂ ਜਿਵੇਂ ਹੀ ਢੰਡਾਰੀ ਕਲਾਂ ਦੇ ਕੋਲ ਗਰਚਾ ਟਰਾਂਸਪੋਰਟ ਦੇ ਲਾਗੇ ਪਹੁੰਚੇ ਤਾਂ ਸਾਹਮਣੇ ਉਹ ਆ ਰਹੇ ਇੱਕ ਤੇਜ਼ ਰਫਤਾਰ ਆਟੋ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇਨੀ ਜ਼ਬਰਦਸਤ ਸੀ ਕਿ ਨਿਤੀਸ਼ ਅਤੇ ਆਟੋ ਵਿੱਚ ਬੈਠਾ ਮੰਗਲ ਗੰਭੀਰ ਰੂਪ ਵਿੱਚ ਫੱਟੜ ਹੋ ਗਏ। ਲਹੂ ਲੁਹਾਨ ਹੋਏ ਦੋਵਾਂ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਹਾਦਸੇ ਤੋਂ ਬਾਅਦ ਆਟੋ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਧਰ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰਵੀ ਦੀ ਸ਼ਿਕਾਇਤ ਤੇ ਆਟੋ ਚਾਲਕ ਦੇ ਖਿਲਾਫ ਮੁਕਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।