- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਲਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਨਤਮਸਤਕ ਹੋਣ ਪਹੁੰਚੇ ਰਾਜ ਸਭਾ ਮੈਂਬਰ ਡਾ. ਅਸ਼ੋਕ ਮਿੱਤਲ ਨੂੰ ਜੱਦੀ ਘਰ ਵਿੱਚ ਘੁੱਪ ਹਨੇਰਾ ਮਿਲਿਆ। ਹੈਰਾਨੀ ਦੀ ਗੱਲ ਇਹ ਸੀ ਕਿ ਪੂਰਾ ਮੁਹੱਲਾ ਰੌਸ਼ਨ ਸੀ, ਪਰ ਘਰ ਦੀ ਬਿਜਲੀ ਲੰਮੇ ਸਮੇਂ ਤੋਂ ਬੰਦ ਪਈ ਸੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਬਿਜਲੀ ਬਿੱਲ ਅਦਾ ਨਾ ਹੋਣ ਕਾਰਨ ਸਪਲਾਈ ਬੰਦ ਹੈ। ਇਸ ’ਤੇ ਉਨ੍ਹਾਂ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਆਪਣੇ ਵੱਲੋਂ ਬਿੱਲ ਭਰਨ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਲਾਲਾ ਲਾਜਪਤ ਰਾਏ ਜੀ ਦੀਆਂ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਦੇਸ਼ ਦੀ ਆਜ਼ਾਦੀ ਲਈ ਸ਼ਹਾਦਤ ਦੇਣ ਵਾਲੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜਗਰਾਓਂ ਸਥਿਤ ਜੱਦੀ ਘਰ ਅਤੇ ਯਾਦਗਾਰਾਂ ਦੀ ਸਾਂਭ-ਸੰਭਾਲ ਪ੍ਰਤੀ ਪੁਰਾਤਤਵ ਵਿਭਾਗ ਦੀ ਲਾਪਰਵਾਹੀ ਸਾਹਮਣੇ ਆਈ ਹੈ। ਮੁਹੱਲਾ ਤਲਾਬ ਵਾਲੀ ਗਲੀ ਸਥਿਤ ਉਨ੍ਹਾਂ ਦਾ ਜੱਦੀ ਘਰ ਆਮ ਲੋਕਾਂ ਲਈ ਬੰਦ ਰਹਿੰਦਾ ਹੈ ਅਤੇ ਵੀਆਈਪੀ ਦੀ ਆਮਦ ਦੀ ਸੂਚਨਾ ਮਿਲਣ ’ਤੇ ਹੀ ਖੋਲ੍ਹਿਆ ਜਾਂਦਾ ਹੈ। ਕਈ ਸਾਲਾਂ ਤੋਂ ਚੌਕੀਦਾਰ ਨਾ ਹੋਣ ਕਾਰਨ ਇਹ ਹਾਲਾਤ ਬਣੇ ਹੋਏ ਹਨ। ਉੱਪਰੋਂ ਰੈਨੋਵੇਸ਼ਨ ਦਾ ਕੰਮ ਵੀ ਅਧੂਰਾ ਪਿਆ ਹੈ ਅਤੇ ਕੰਧਾਂ ਤੋਂ ਚੂਨਾ ਉਤਰ ਰਿਹਾ ਹੈ।
ਲਾਲਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਨਤਮਸਤਕ ਹੋਣ ਪਹੁੰਚੇ ਰਾਜ ਸਭਾ ਮੈਂਬਰ ਡਾ. ਅਸ਼ੋਕ ਮਿੱਤਲ ਨੂੰ ਜੱਦੀ ਘਰ ਵਿੱਚ ਘੁੱਪ ਹਨੇਰਾ ਮਿਲਿਆ। ਹੈਰਾਨੀ ਦੀ ਗੱਲ ਇਹ ਸੀ ਕਿ ਪੂਰਾ ਮੁਹੱਲਾ ਰੌਸ਼ਨ ਸੀ, ਪਰ ਘਰ ਦੀ ਬਿਜਲੀ ਲੰਮੇ ਸਮੇਂ ਤੋਂ ਬੰਦ ਪਈ ਸੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਬਿਜਲੀ ਬਿੱਲ ਅਦਾ ਨਾ ਹੋਣ ਕਾਰਨ ਸਪਲਾਈ ਬੰਦ ਹੈ। ਇਸ ’ਤੇ ਉਨ੍ਹਾਂ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਆਪਣੇ ਵੱਲੋਂ ਬਿੱਲ ਭਰਨ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਲਾਲਾ ਲਾਜਪਤ ਰਾਏ ਜੀ ਦੀਆਂ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਲਾਇਬ੍ਰੇਰੀ ’ਚ ਅਖ਼ਬਾਰਾਂ ਵੀ ਬੰਦ
ਜੱਦੀ ਘਰ ਦੇ ਨਾਲ ਬਣਿਆ ਮਿਊਜ਼ੀਅਮ ਅਤੇ ਲਾਇਬ੍ਰੇਰੀ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਲਾਇਬ੍ਰੇਰੀ ਵਿੱਚ ਕਈ ਸਾਲਾਂ ਤੋਂ ਅਖ਼ਬਾਰ ਆਉਣੇ ਬੰਦ ਹਨ। ਪੱਕਾ ਅਟੈਂਡੈਂਟ ਨਾ ਹੋਣ ਕਾਰਨ ਇੱਥੇ ਲੋਕਾਂ ਦੀ ਆਮਦ ਵੀ ਬਹੁਤ ਘੱਟ ਰਹਿ ਗਈ ਹੈ।
ਪ੍ਰੀਪੇਡ ਮੀਟਰ ਕਾਰਨ ਬਿਜਲੀ ਬੰਦ ਹੋਣ ਦਾ ਦਾਅਵਾ
ਜੱਦੀ ਘਰ ਦੇ ਇੰਚਾਰਜ ਦਾ ਕੰਮ ਦੇਖ ਰਹੇ ਜੋਧ ਸਿੰਘ ਨੇ ਦੱਸਿਆ ਕਿ ਸਰਕਾਰੀ ਵਿਭਾਗਾਂ ਦੇ ਬਿਜਲੀ ਮੀਟਰ ਪ੍ਰੀਪੇਡ ਕਰਨ ਕਾਰਨ ਤਕਨੀਕੀ ਦਿੱਕਤ ਆ ਰਹੀ ਹੈ ਅਤੇ ਇਸੇ ਕਰਕੇ ਬਿਜਲੀ ਬਿੱਲ ਅਦਾ ਨਹੀਂ ਹੋ ਸਕਿਆ। ਇਸ ਸਮੱਸਿਆ ਦੇ ਹੱਲ ਲਈ ਵਿਭਾਗ ਨੇ ਪਾਵਰਕਾਮ ਨੂੰ ਪੱਤਰ ਲਿਖਿਆ ਹੈ। ਘਰ ਦਿਨ ਵੇਲੇ ਬੰਦ ਰਹਿਣ ਬਾਰੇ ਉਨ੍ਹਾਂ ਕਿਹਾ ਕਿ ਉੱਥੇ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ।