- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਛਮੀ ਗੜਬੜੀ ਸਰਗਰਮ ਹੋਣ ਨਾਲ ਤਿੰਨ ਦਿਨਾਂ ਤੱਕ ਪੰਜਾਬ ’ਚ ਭਾਰੀ ਮੀਂਹ ਦੀ ਸੰਭਾਵਨਾ ਹੈ, ਜਿਸ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਜਾਸ, ਲੁਧਿਆਣਾ : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੰਗਲਵਾਰ ਨੂੰ ਮੌਨਸੂਨ ਵਰ੍ਹਿਆ। ਸਭ ਤੋਂ ਜ਼ਿਆਦਾ ਮੀਂਹ ਲੁਧਿਆਣਾ ’ਚ ਪਿਆ। ਲੁਧਿਆਣਾ ’ਚ ਖੰਨਾ, ਸਮਰਾਲਾ, ਕੋਹਾੜਾ ਤੇ ਆਸਪਾਸ ਦੇ ਇਲਾਕਿਆਂ ’ਚ ਦੁਪਹਿਰ ਦੋ ਵਜੇ ਤੋਂ ਬਾਅਦ ਕਈ ਇਲਾਕਿਆਂ ’ਚ ਭਾਰੀ ਮੀਂਹ ਪਿਆ। ਸ਼ਾਮ ਪੰਜ ਵਜੇ ਤੱਕ 64 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ।
ਦੂਜੇ ਪਾਸੇ ਰੋਪੜ ’ਚ 3.0 ਮਿਲੀਮੀਟਰ, ਪਠਾਨਕੋਟ ’ਚ 0.8 ਮਿਲੀਮੀਟਰ, ਬਠਿੰਡਾ ’ਚ 5.4 ਮਿਲੀਮੀਟਰ, ਸ੍ਰੀ ਮੁਕਤਸਰ ਸਾਹਿਬ ’ਚ 0.5 ਮਿਲੀਮੀਟਰ ਮੀਂਹ ਪਿਆ। ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਧੁੱਪ ਨਿਕਲੇਗੀ ਪਰ ਵੀਰਵਾਰ ਤੋਂ ਪੰਜਾਬ ’ਚ ਮੌਸਮ ਬਦਲੇਗਾ। ਪੱਛਮੀ ਗੜਬੜੀ ਸਰਗਰਮ ਹੋਣ ਨਾਲ ਤਿੰਨ ਦਿਨਾਂ ਤੱਕ ਪੰਜਾਬ ’ਚ ਭਾਰੀ ਮੀਂਹ ਦੀ ਸੰਭਾਵਨਾ ਹੈ, ਜਿਸ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਛੇ ਅਗਸਤ ਨੂੰ ਮੌਸਮ ਸਾਫ਼ ਹੋਵੇਗਾ। ਕੁਝ ਜ਼ਿਲ੍ਹਿਆਂ ’ਚ ਬੱਦਲ ਛਾਏ ਰਹਿ ਸਕਦੇ ਹਨ ਜਾਂ ਬੂੰਦਾਂਬਾਦੀ ਹੋ ਸਕਦੀ ਹੈ।