- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਲਾਡਾ ਵਲੋਂ ਤਸਕਰ ਗੁਰਦੀਪ ਸਿੰਘ ਦਾ ਪਿੰਡ ਰਾਣੋ ਵਿਖੇ ਘਰ ਢਾਹਿਆ ਗਿਆ। ਅਧਿਕਾਰੀਆਂ ਨੇ ਪੀਲਾ ਪੰਜਾ ਚਲਾ ਕੇ ਗੈਰ ਕਾਨੂੰਨੀ ਉਸਾਰੀ ਢਾਹੀ ਗਈ।
ਕੁਲਵਿੰਦਰ ਸਿੰਘ ਰਾਏ, ਖੰਨਾ : ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਿਲ੍ਹਾ ਲੁਧਿਆਣਾ ਦੇ ਬਹੁਚਰਚਿਤ ਨਸ਼ਾ ਸਮਗਲਰ ਸਰਪੰਚ ਗੁਰਦੀਪ ਸਿੰਘ ਰਾਣੋਂ ਦੀ ਬਣਾਈ ਅਣਅਧਿਕਾਰਤ ਕੋਠੀ ਤੇ ਗਲਾਡਾ ਵੱਲੋ ਭਾਰੀ ਪੁਲੀਸ ਨਫਰੀ ਦੀ ਹਾਜ਼ਰੀ ਵਿੱਚ ਪੀਲਾ ਪੰਜਾ ਚਲਾਇਆ ਗਿਆ। ਜਾਣਕਾਰੀ ਅਨੁਸਾਰ ਨਸ਼ਾ ਤਸਕਰ ਗੁਰਦੀਪ ਸਿੰਘ ਸਾਬਕਾ ਸਰਪੰਚ ਪਿੰਡ ਰਾਣੋ ਦੇ ਖਿਲਾਫ ਗਲਾਡਾ ਵਲੋ ਵੱਡੀ ਕਾਰਵਾਈ ਕੀਤੀ ਗਈ। ਗਲਾਡਾ ਵਲੋਂ ਤਸਕਰ ਗੁਰਦੀਪ ਸਿੰਘ ਦਾ ਪਿੰਡ ਰਾਣੋ ਵਿਖੇ ਘਰ ਢਾਹਿਆ ਗਿਆ। ਅਧਿਕਾਰੀਆਂ ਨੇ ਪੀਲਾ ਪੰਜਾ ਚਲਾ ਕੇ ਗੈਰ ਕਾਨੂੰਨੀ ਉਸਾਰੀ ਢਾਹੀ ਗਈ।
ਸਰਪੰਚ ਗੁਰਦੀਪ ਸਿੰਘ ਰਾਣੋ ਦੀ ਪਤਨੀ ਤੇ ਹੋਰ ਪਰਿਵਾਰਕ ਮੈਂਬਰਾਂ ਗਲਾਡਾਨੇ ਗਲਾਡਾ ਤੇ ਪੁਲੀਸ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਤੇ ਸੁਣੋ ਉਸ ਦੀ ਪਤਨੀ ਨੇ ਕੀ ਕਿਹਾ ਗਲਾਡਾ ਅਤੇ ਪੁਲਿਸ ਵੱਲੋਂ ਗ਼ਲਤ ਕਾਰਵਾਈ ਕੀਤੀ ਗਈ ਹੈ।। ਡੀਐਸਪੀ ਪਾਇਲ ਨੇ ਕਿਹਾ ਕਿ ਗੁਰਦੀਪ ਸਿੰਘ ਖਿਕਾਫ਼ ਨਸ਼ਿਆਂ ਦੇ10 ਦੇ ਕਰੀਬ ਮਾਮਲੇ ਦਰਜ ਹਨ। ਅੱਜ ਗਲ਼ਾਡਾ ਵਲੋਂ ਉਹਦੀ ਗੈਰ ਕਾਨੂੰਨੀ ਉਸਾਰੀ ਢਾਹੀ ਗਈ। ਪੁਲਿਸ ਵੱਲੋਂ ਸੁਰੱਖਿਆ ਮੁਹਾਇਆ ਕਾਰਵਾਈ ਗਈ।