ਵੱਡੀ ਜਿੱਤੀ ਨਾਲ ਵਿਜੇ ਮੋਦਗਿੱਲ ਬਣੇ ਖੰਨਾ ਯੂਥ ਕਾਂਗਰਸ ਦੇ ਪ੍ਰਧਾਨ
ਵੱਡੀ ਜਿੱਤੀ ਨਾਲ ਵਿਜੇ ਮੋਦਗਿੱਲ ਬਣੇ ਖੰਨਾ ਯੂਥ ਕਾਂਗਰਸ ਦੇ ਪ੍ਰਧਾਨ
Publish Date: Wed, 24 Jun 2026 06:55 PM (IST)
Updated Date: Thu, 25 Jun 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਖੰਨਾ : ਖੰਨਾ ਹਲਕੇ ਦੇ ਟਕਸਾਲੀ ਯੂਥ ਆਗੂ ਵਿਜੇ ਮੋਦਗਿੱਲ ਖੰਨਾ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਨੇ ਵੱਡੀ ਜਿੱਤ ਤੇ ਨੌਜਵਾਨਾਂ ਦਾ ਵਿਸਵਾਸ਼ ਹਾਸਲ ਕਰਕੇ ਇਹ ਜਿੱਤ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਯੂਥ ਕਾਂਗਰਸ ਦੀਆਂ ਸੰਗਠਨਾਤਮਕ ਚੋਣਾਂ ਚੱਲ ਰਹੀਆਂ ਸਨ। ਜਿਸ ਦੇ ਨਤੀਜੇ ਆਉਣ ਤੋਂ ਬਾਅਦ ਕਾਂਗਰਸ ਨੂੰ ਵੱਡੀ ਊਰਜਾ ਮਿਲੇਗੀ ਕਿਉਂਕਿ ਵਿਜੇ ਮੋਦਗਿੱਲ ਵਰਗੇ ਨੌਜਵਾਨ ਆਗੂ ਪਾਰਟੀ ਦੀ ਜਿੱਤ ਲਈ ਅੱਡੀ ਚੋਣੀ ਦਾ ਜ਼ੋਰ ਲਗਾ ਕੇ ਦਿਨ ਰਾਤ ਮਿਹਨਤ ਕਰਨਗੇ। ਵਿਜੇ ਮੋਦਗਿੱਲ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਦੇ ਕਰੀਬੀ ਸਾਥੀ ਵੀ ਹਨ। ਮੋਦਗਿੱਲ ਨੂੰ ਸਭ ਤੋਂ ਵੱਧ ਵੋਟਾਂ ਮਿਲਣ ਨਾਲ ਉਨ੍ਹਾਂ ਦਾ ਸਿਆਸੀ ਕੱਦ ਵੀ ਉੱਚਾ ਹੋਇਆ ਹੈ। ਇਹ ਵੀ ਦੱਸਣਯੋਗ ਹੈ ਕਿ ਵਿਜੇ ਮੋਦਗਿਲ ਪਿਛਲੇ ਸੱਤ ਜਾਂ ਅੱਠ ਸਾਲਾਂ ਤੋਂ ਯੂਥ ਕਾਂਗਰਸ ਸੰਗਠਨ ਨਾਲ ਜੁੜੇ ਹੋਏ ਹਨ। ਉਹ ਪਹਿਲਾਂ ਇੱਕ ਮਹੀਨੇ ਲਈ ਖੰਨਾ ਵਿਧਾਨ ਸਭਾ ਹਲਕੇ ਦੇ ਯੂਥ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੇ ਹਨ। ਵਿਜੇ ਮੋਦਗਿਲ ਇੱਕ ਬ੍ਰਾਹਮਣ ਪਰਿਵਾਰ ਨਾਲ ਸਬੰਧਤ ਹਨ, ਉਨ੍ਹਾਂ ਦਾ ਆਪਣੇ ਭਾਈਚਾਰੇ ’ਚ ਇੱਕ ਚੰਗਾ ਵੋਟ ਬੈਂਕ ਹੈ ਅਤੇ ਹੋਰ ਭਾਈਚਾਰਿਆਂ ਦੇ ਨੌਜਵਾਨਾਂ ’ਚ ਵੀ ਉਨ੍ਹਾਂ ਦੀ ਚੰਗੀ ਪਕੜ ਹੈ। ਮੋਦਗਿੱਲ ਨੇ ਦੱਸਿਆ ਕਿ ਦਿੱਲੀ ’ਚ ਪਾਰਟੀ ਹਾਈ ਕਮਾਂਡ ਨੇ ਸਮੇਂ ਤੋਂ ਪਹਿਲਾਂ ਪਿਛਲੀ ਯੂਥ ਕਾਂਗਰਸ ਨੂੰ ਭੰਗ ਕਰ ਦਿੱਤਾ ਸੀ ਅਤੇ ਨਵੀਆਂ ਚੋਣਾਂ ਕਰਵਾਈਆਂ ਸਨ। ਇਸ ਵਾਰ ਸੰਗਠਨਾਤਮਕ ਚੋਣਾਂ ’ਚ ਨੌਜਵਾਨਾਂ ਵਿੱਚ ਕਾਫ਼ੀ ਉਤਸ਼ਾਹ ਦੇਖਿਆ ਗਿਆ। ਇੱਕ ਵੱਖਰਾ ਔਨਲਾਈਨ ਵੋਟਿੰਗ ਪੈਟਰਨ ਵਿਕਸਤ ਕੀਤਾ ਗਿਆ ਸੀ। ਵੱਡੀ ਗਿਣਤੀ ’ਚ ਵੋਟਰਾਂ ਨੇ ਆਪਣੇ ਆਪ ਨੂੰ ਰਜਿਸਟਰ ਕੀਤਾ ਅਤੇ ਆਪਣੀ ਪਸੰਦ ਦੇ ਨੌਜਵਾਨ ਨੇਤਾ ਲਈ ਆਪਣੀਆਂ ਵੋਟਾਂ ਪਾਈਆਂ। ਵਿਜੇ ਮੋਦਗਿਲ ਨੇ ਆਪਣੀ ਚੋਣ ਲਈ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼ੁਭੀ ਸ਼ਰਮਾ, ਗੁਰਕੀਰਤ ਸਿੰਘ ਕੋਟਲੀ, ਸਾਂਸਦ ਅਮਰ ਸਿੰਘ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਪਾਇਲ, ਹਲਕਾ ਸਮਰਾਲਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਸਾਬਕਾ ਪ੍ਰਧਾਨ ਨਗਰ ਕੌਂਸਲ ਵਿਕਾਸ ਮਹਿਤਾ, ਸਾਬਕਾ ਪ੍ਰਧਾਨ ਨਗਰ ਕੌਂਸਲ ਕਮਲਜੀਤ ਸਿੰਘ ਲੱਧੜ, ਅੰਕਿਤ ਸ਼ਰਮਾ, ਗੁਰਮੁਖ ਸਿੰਘ ਚਾਹਲ, ਸਾਬਕਾ ਜ਼ਿਲ੍ਹਾ ਪ੍ਰਧਾਨ ਅਮਿਤ ਤਿਵਾੜੀ, ਸਾਬਕਾ ਚੇਅਰਮੈਨ ਸਤਨਾਮ ਸਿੰਘ ਸੋਨੀ, ਯੂਥ ਆਗੂ ਹਰਪ੍ਰੀਤ ਸਿੰਘ ਧੰਜਲ, ਹਰਮਨ ਸ਼ੇਰਗਿੱਲ, ਅਸ਼ੀਸ਼ ਗਰਗ, ਬਲਾਕ ਪ੍ਰਧਾਨ ਰਾਜੀਵ ਰਾਏ ਮਹਿਤਾ, ਬਲਾਕ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ ਸਮੇਤ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਮੋਦਗਿੱਲ ਨੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਇਲਾਕੇ ’ਚ ਦਿਨ ਰਾਤ ਮਿਹਨਤ ਕਰਨਗੇ। ਅਗਾਮੀਂ ਵਿਧਾਨ ਸਭਾ ਚੋਣਾਂ ’ਚ ਆਪਣੀ ਟੀਮ ਨਾਲ ਕਾਂਗਰਸ ਦੀ ਜਿੱਤ ਯਕੀਨੀ ਬਣਾਵੁਣਗੇ। ਉਨ੍ਹਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨੌਜਵਾਨਾਂ ਨੂੰ ਸਖ਼ਤ ਮਿਹਨਤ ਕਰਨ ਦਾ ਸੱਦਾ ਦਿੱਤਾ।