- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੱਖ-ਵੱਖ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਹੋਈਆਂ ਇਕਜੁੱਟ

14)
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ :
ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਸੇਵਾਵਾਂ ਨਿਭਾਅ ਰਹੇ ਮੁਲਾਜ਼ਮ ਅਤੇ ਸੇਵਾਮੁਕਤ ਹੋ ਚੁੱਕੇ ਪੈਨਸ਼ਨਰਾਂ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਅੱਜ ਲੁਧਿਆਣਾ ਵਿੱਚ ਇੱਕ ਇਕੱਠ ਕਰਕੇ ਇੱਕ ਜੁੱਟ ਹੋਣ ਦਾ ਐਲਾਨ ਕੀਤਾ ਹੈ। ਤਾਂ ਜੋ ਇੱਕ ਮੰਚ ਉਤੇ ਇਕੱਤਰ ਹੋ ਕੇ ਮੰਗਾਂ ਲਈ ਸੰਘਰਸ਼ ਸ਼ੁਰੂ ਕੀਤਾ ਜਾ ਸਕੇ। ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਅਤੇ ਸਾਂਝਾ ਮੁਲਾਜਮ ਮੰਚ, ਪੰਜਾਬ ਵੱਲੋਂ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਸੂਬੇ ਦੀਆਂ ਸਮੂਹ ਮੁਲਾਜ਼ਮ ਅਤੇ ਪੈਨਸ਼ਨਰਜ਼ ਐਸੋਸੀਏਸ਼ਨਜ਼, ਆਊਟਸੋਰਸ, ਕੱਚੇ ਮੁਲਾਜ਼ਮ , ਠੇਕਾ ਮੁਲਾਜ਼ਮ, ਪੁਰਾਣੀ ਪੈਨਸ਼ਨ ਬਹਾਲ ਕਮੇਟੀ ਅਤੇ ਹੋਰ ਕਈ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਸਿਰਕੱਢ ਆਗੂਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਮੁਲਾਜ਼ਮ ਮੰਚ ਅਧੀਨ ਸੰਘਰਸ਼ ਕਰ ਰਹੀਆਂ ਜੱਥੇਬੰਦੀਆਂ ਅਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਦੀਆਂ ਇਕੱਤਰ ਹੋਈਆਂ ਜੱਥੇਬੰਦੀਆਂ ਵੱਲੋ ਮੀਟਿੰਗ ਕਰਕੇ ਭਵਿੱਖ ਵਿੱਚ ਸਰਕਾਰ ਵਿਰੁੱਧ ਸੰਘਰਸ਼ ਕਰਨ ਲਈ ਸਾਂਝੀਕੋਆਰਡੀਨੇਸ਼ਨ (ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ) ਦਾ ਗਠਨ ਕੀਤਾ ਗਿਆ ਅਤੇ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਦੀਅਗਵਾਈ ਹੇਠ ਅਗਲੇ ਸੰਘਰਸ਼ਾਂ ਦਾ ਐਲਾਨ ਕਰਦਿਆਂ 24 ਜੂਨ, ਨੂੰ ਸੂਬੇ ਦੇ ਸਮੂਹ ਜਿਲਿਆਂ ਦੇ ਹੈਡ ਕੁਆਟਰਾਂ ‘ਤੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇਰੋਸ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਰੈਲੀਆਂ ਦੌਰਾਨ ਕੁਆਰਡੀਨੇ਼ਸ਼ਨ ਕਮੇਟੀਆਂ ਦਾ ਗਠਨਕੀਤਾ ਜਾਵੇਗਾ ਜਦਕਿ 01 ਜੁਲਾਈ ਤੋਂ 10 ਜੁਲਾਈ ਵਿਚਕਾਰ ਮੰਤਰੀਆਂ ਦੇ ਘਰਾਂ ਦਾਘਿਰਾਓ ਕਰਨ ਲਈ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਮੰਤਰੀਆਂ ਦੇ ਘਰਾਂ ਦੇਘਿਰਾਓ ਦੌਰਾਨ ਚੇਤਾਵਨੀ ਪੱਤਰ ਦਿੱਤੇ ਜਾਣਗੇ।
ਇਸ ਮੌਕੇ ਆਗੂਆਂ ਨੇ ਕਿਹਾ ਗਿਆ ਕਿ ਇਹਚੇਤਾਵਨੀ ਪੱਤਰ ਪੰਜਾਬ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈਕੇ 17 ਜੁਲਾਈ ਨੂੰ ਮੋਹਾਲੀ ਵਿਖੇ ਕੀਤੀ ਜਾ ਰਹੀ ਮਹਾਂਰੈਲੀ ਦੇ ਸੰਦਰਭ ਵਿੱਚ ਹੋਣਗੇ। ਆਗੂਆਂ ਨੇ ਕਿਹਾ ਕਿ ਇਹ ਰੈਲੀ 18 ਫ਼ੀਸਦੀ ਮੰਹਿੰਗਾਈ ਭੱਤਾ, ਪੁਰਾਣੀ ਪੈਨਸ਼ਨਬਹਾਲ ਕਰਵਾਉਣ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਾਉਣ, ਪੈਨਸ਼ਨਰਾਂ ‘ਤੇ 2.59 ਗੁਣਾਂਕ ਲਾਗੂ ਕਰਵਾਉਣ,ਪ੍ਰੋਬੇਸ਼ਨ ਪੀਰੀਅਡ ਖਤਮ ਕਰਵਾਉਣ , ਕੇਂਦਰੀਤਨਖਾਹ ਸਕੇਲ ਰੱਦ ਕਰਕੇ ਪੰਜਾਬ ਸਕੇਲ ਲਾਗੂ ਕਰਵਾਉਣ, 200 ਰੁਪਏਜਜੀਆ ਟੈਕਸ ਖਤਮ ਕਰਵਾਉਣ ਲਈ ਕੀਤੀ ਜਾ ਰਹੀ ਹੈ। ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਜੇਕਰ ਸਰਕਾਰ ਵੱਲੋਂ ਮਿਤੀ 17 ਜੁਲਾਈਦੀਮਹਾਂ ਰੈਲੀ ਤੋਂ ਬਾਅਦ ਕੋਈ ਸਬਕ ਨਾ ਲਿਆ ਤਾਂ ਇਸੇ ਰੈਲੀ ਦੌਰਾਨ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਜਾਵੇਗਾ। ਮੀਟਿੰਗ ਵਿੱਚ ਪੰਜਾਬ ਮੁਲਾਜ਼ਮ ਤੇਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ, ਪੰਜਾਬ ਨਾਲ ਸਮੂਹ ਜੱਥੇਬੰਦੀਆਂ ਦੇ ਆਗੂਆਂ ਤੋ ਇਲਾਵਾ ਅਨੇਕਾਂ ਹੋਰ ਆਜ਼ਾਦ ਜੱਥੇਬੰਦੀਆਂਦੇ ਆਗੂ ਵੀ ਸ਼ਾਮਿਲ ਹੋਏ।
ਮੀਟਿੰਗ ਵਿੱਚ ਮਨੀਸਟਰੀਅਲ ਸਰਵਿਸਸਯੂਨੀਅਨ, ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ, ਪੰਜਾਬ ਨਾਨਗਜਟਿਡ ਫਾਰੈਸਟ ਆਫਿਸਰ ਯੂਨੀਅਨ, ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ,ਪੰਜਾਬ ਹਾਰਟੀਕਲਚਰ ਐਸੋਸੀਏਸ਼ਨ ਪੰਜਾਬ, ਡਾਇਰੈਕਟੋਰੇਟ,ਸਿਹਤ ਵਿਭਾਗ, ਪੰਜਾਬ, ਚੰਡੀਗੜ੍ਹ, ਬੀਐਡ ਅਧਿਆਪਕ ਫਰੰਟ ਪੰਜਾਬ, ਐਲੀਮੈਂਟਰੀ ਟੀਚਰਯੂਨੀਅਰ ਪੰਜਾਬ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈ ਯੂਨੀਅਨ ਪੰਜਾਬ, ਪੈਨਸ਼ਨਰ ਐਸੋਸੀਏਸ਼ਨ(ਪੀਐਸਪੀਸੀਐਲ) ਪੰਜਾਬ ਪੈਨਸ਼ਨਰ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸਫੈਡਰੇਸ਼ਨ, ਪੰਜਾਬ, ਪੰਜਾਬ ਐਗਰੀਕਲਚਰ, ਯੂਨੀਵਰਸਿਟੀ, ਲੁਧਿਆਣਾ, ਸਾਂਝਾ ਫਰੰਟ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਮਾਸਟਰ ਕਾਡਰ ਯੂਨੀਅਨ, ਪੰਜਾਬ, ਆਈਟੀਆਈ ਇੰਪਲਾਈਜ਼ ਯੂਨੀਅਨ,ਵਾਇਰਲੈੱਸ ਵਿੰਗ ਰਿਟਾਇਰਡ ਯੂਨੀਅਨ, ਪੰਜਾਬਐਗਰੀਕਲਚਰ ਯੂਨੀਵਰਸਿਟੀ ਪੈਨਸ਼ਨਰ ਵੈਲਫੇਅਲ ਐਸੋਸੀਏਸ਼ਨ,ਪੰਜਾਬ ਗੌਰਮਿੰਟ ਵੈਲਫੇਅਰ ਐਸੋਸੀਏਸ਼ਨ, ਗਲਾਡਾ ਲੁਧਿਆਣਾ, ਫੋਰਮ ਆਫ ਡਿਪਲੋਮਾਇੰਜੀਨੀਅਰ, ਰਿਟਾਇਰਡ ਪੰਜਾਬ ਸਕੂਲ ਏਡਿਡ ਟੀਚਰਜ਼ ਯੂਨੀਅਨ, ਖੁਰਾਕ ਸਪਲਾਈਵਿਭਾਗ, ਪੰਜਾਬ, ਯੂਨੀਅਨ, ਖੁਰਾਕ ਅਤੇ ਸਪਲਾਈਜ਼ ਅਤੇ ਖਪਤਕਾਰ ਸੁਰੱਖਿਆਯੂਨੀਅਨ, ਸਿੱਖਿਆ ਵਿਭਾਗ ਰਿਟਾਇਰਡ ਐਸੋਸੀਏਸ਼ਨ, ਪੀ.ਡਬਲੂ ਡੀ ਯੂਨੀਅਨਪੰਜਾਬ, ਦਰਜਾ-4 ਯੂਨੀਅਨ ਪੰਜਾਬ, ਪੰਜਾਬ ਲੋਕਲ ਬਾਡੀਜ਼ ਇੰਪਲਾਈਜ਼ਯੂਨੀਅਨ, ਸਿੱਖਿਆ ਵਿਭਾਗ ਯੂਨੀਅਨ,ਪੀ.ਐਸ.ਐਮ.ਐਸ ਯੂਨੀਅਨ, ਪੀਏਯੂ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ, ਐਲੀਮੈਂਟਰੀ ਟੀਚਰ ਯੂਨੀਅਨ, ਮਾਸਟਰਕਾਡਰ ਯੂਨੀਅਨ,ਮਲਟੀਪਰਪਜ ਹੈਲਥ ਵਰਕਰ ਯੂਨੀਅਨ (ਫੀਮੇਲ), ਏਐਨਐਮ ਅਤੇ ਐਲਐਚਵੀ ਯੂਨੀਅਨ ਪੰਜਾਬ, ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤਕਰਮਚਾਰੀ ਯੂਨੀਅਨ, ਲੈਕਚਰਾਰ ਕੇਡਰ ਯੂਨੀਅਨ, ਇੰਜੀਨੀਅਰ ਪੈਨਸ਼ਨਰਜ਼ਵੈਲਫੇਅਰ ਐਸੋਸੀਏਸ਼ਨ ਪੰਜਾਬ, ਐਨਸੀਸੀ ਕਰਮਚਾਰੀ ਯੂਨੀਅਨ ਪੰਜਾਬ,ਆਦਿ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ। ਇਸ ਮੌਕੇ ਪੈਨਸ਼ਨ ਭਵਨ ਕਮੇਟੀ ਲੁਧਿਆਣਾ ਦੇ ਚੇਅਰਮੈਨ ਸੁਸ਼ੀਲ ਕੁਮਾਰ ਸਮੇਤ ਕਮੇਟੀ ਦੇ ਸਮੂਹ ਅਹੁਦੇਦਾਰਾਂ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।