- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਵਾਂ ਦੇ ਹੀ ਸਰਿੰਜ ਲੱਗੀ ਮਿਲੀ । ਇੱਕੋ ਪਿੰਡ 'ਚ ਇੱਕੋ ਦਿਨ ਦੋ ਨੌਜਵਾਨਾਂ ਦੀ ਨਸ਼ਿਆਂ ਕਾਰਨ ਹੋਈ ਮੌਤ ਨੂੰ ਲੈ ਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ। ਦੋਵਾਂ ਦੇ ਘਰਾਂ ਵਿੱਚ ਪਰਿਵਾਰ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ 22 ਸਾਲਾ ਨੌਜਵਾਨ ਦੇ ਘਰ ਵਿੱਚ ਉਸ ਸਮੇਂ ਵਿਰਲਾਪ ਦੀ ਚੀਕਾਂ ਗੂੰਜ ਉੱਠੀਆਂ ਜਦੋਂ ਉਹ ਘਰ ਵਿੱਚ ਮ੍ਰਿਤ ਮਿਲਿਆ ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਉਂ: ਬੇਟ ਇਲਾਕੇ ਦੇ ਪਿੰਡ ਮੁਨੱਬਰਪੁਰਾ 'ਚ ਨਸ਼ਾ ਦੋ ਹੋਰ ਨੌਜਵਾਨਾਂ ਨੂੰ ਨਿਗਲ ਗਿਆ । ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਦੀ ਲਾਸ਼ ਖੇਤ ਦੀ ਮੋਟਰ ਤੇ ਅਤੇ ਦੂਸਰੇ ਦੀ ਘਰ ਪਈ ਮਿਲੀ । ਦੋਵਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਜਾਪਦੀ ਹੈ । ਦੋਵਾਂ ਦੇ ਹੀ ਸਰਿੰਜ ਲੱਗੀ ਮਿਲੀ । ਇੱਕੋ ਪਿੰਡ 'ਚ ਇੱਕੋ ਦਿਨ ਦੋ ਨੌਜਵਾਨਾਂ ਦੀ ਨਸ਼ਿਆਂ ਕਾਰਨ ਹੋਈ ਮੌਤ ਨੂੰ ਲੈ ਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ। ਦੋਵਾਂ ਦੇ ਘਰਾਂ ਵਿੱਚ ਪਰਿਵਾਰ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ 22 ਸਾਲਾ ਨੌਜਵਾਨ ਦੇ ਘਰ ਵਿੱਚ ਉਸ ਸਮੇਂ ਵਿਰਲਾਪ ਦੀ ਚੀਕਾਂ ਗੂੰਜ ਉੱਠੀਆਂ ਜਦੋਂ ਉਹ ਘਰ ਵਿੱਚ ਮ੍ਰਿਤ ਮਿਲਿਆ । ਇਸੇ ਤਰ੍ਹਾਂ ਪਿੰਡ ਵਿੱਚ ਖੇਤ ਦੀ ਇਕ ਮੋਟਰ ਤੇ 25 ਸਾਲਾਂ ਇੱਕ ਹੋਰ ਨੌਜਵਾਨ ਦੀ ਲਾਸ਼ ਪਈ ਦਾ ਪਤਾ ਲੱਗਾ ਤਾਂ ਪੂਰਾ ਪਿੰਡ ਪਹੁੰਚਿਆ ਤੇ ਇਸ ਨੌਜਵਾਨ ਦੇ ਵੀ ਸਰਿੰਜ ਲੱਗੀ ਹੋਈ ਸੀ। ਜਿਸ ਤੋਂ ਬਾਅਦ ਨਸ਼ਿਆਂ ਨੂੰ ਲੈ ਕੇ ਪੂਰੇ ਪਿੰਡ ਵਿੱਚ ਕੋਹਰਾਮ ਮੱਚ ਗਿਆ। ਰਾਜਨੀਤਿਕ ਆਗੂ ਵੀ ਪਿੰਡ ਪਹੁੰਚਣੇ ਸ਼ੁਰੂ ਹੋਏ ਜਿਨ੍ਹਾਂ ਨਸ਼ਿਆਂ ਕਾਰਨ ਪੰਜਾਬ ਵਿੱਚ ਨਿੱਤ ਨੌਜਵਾਨਾਂ ਦੀ ਹੋ ਰਹੀ ਮੌਤ 'ਤੇ ਸਰਕਾਰ ਨੂੰ ਘੇਰਿਆ।