- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਮੁਤਾਬਕ ਡੀਜੀਜੀਆਈ ਦੀ ਟੀਮ ਨੇ ਕਥਿਤ ਤੌਰ ’ਤੇ ਹੌਜ਼ਰੀ ਕਾਰੋਬਾਰ ਨਾਲ ਜੁੜੇ ਟਿਕਾਣਿਆਂ ’ਤੇ ਜਾਂਚ ਕੀਤੀ। ਜਾਂਚ ਦੌਰਾਨ ਟੈਕਸ ਰਿਟਰਨ, ਈ-ਵੇਅ ਬਿੱਲ, ਖਰੀਦ-ਵਿਕਰੀ ਦੇ ਰਿਕਾਰਡ, ਆਈਟੀਸੀ ਕਲੇਮ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ।

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਕਰੀਬ 50 ਕਰੋੜ ਰੁਪਏ ਦੀ ਕਥਿਤ ਜੀਐਸਟੀ ਟੈਕਸ ਚੋਰੀ, ਬੋਗਸ ਬਿਲਿੰਗ ਅਤੇ ਗਲਤ ਤਰੀਕੇ ਨਾਲ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਲੈਣ ਦੇ ਮਾਮਲੇ ਵਿੱਚ ਡਾਇਰੈਕਟੋਰੇਟ ਜਨਰਲ ਆਫ਼ ਜੀਐਸਟੀ ਇੰਟੈਲੀਜੈਂਸ (ਡੀਜੀਜੀਆਈ) ਨੇ ਵੱਡੀ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਨੇ ਹੌਜ਼ਰੀ ਕਾਰੋਬਾਰ ਨਾਲ ਜੁੜੇ ਅਭਿਸ਼ੇਕ ਜੈਨ ਅਤੇ ਸਿਧਾਰਥ ਜੈਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ’ਤੇ ਬੋਗਸ ਬਿਲਿੰਗ, ਫਰਜ਼ੀ ਡੈਬਿਟ ਨੋਟ ਅਤੇ ਗਲਤ ਆਈਟੀਸੀ ਦਾ ਲਾਭ ਲੈਣ ਦੇ ਦੋਸ਼ ਲੱਗੇ ਹਨ।
ਜਾਣਕਾਰੀ ਮੁਤਾਬਕ ਡੀਜੀਜੀਆਈ ਦੀ ਟੀਮ ਨੇ ਕਥਿਤ ਤੌਰ ’ਤੇ ਹੌਜ਼ਰੀ ਕਾਰੋਬਾਰ ਨਾਲ ਜੁੜੇ ਟਿਕਾਣਿਆਂ ’ਤੇ ਜਾਂਚ ਕੀਤੀ। ਜਾਂਚ ਦੌਰਾਨ ਟੈਕਸ ਰਿਟਰਨ, ਈ-ਵੇਅ ਬਿੱਲ, ਖਰੀਦ-ਵਿਕਰੀ ਦੇ ਰਿਕਾਰਡ, ਆਈਟੀਸੀ ਕਲੇਮ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਏਜੰਸੀ ਦਾ ਦਾਅਵਾ ਹੈ ਕਿ ਜਾਂਚ ਵਿੱਚ ਅਜਿਹੇ ਲੈਣ-ਦੇਣ ਸਾਹਮਣੇ ਆਏ, ਜਿਨ੍ਹਾਂ ਰਾਹੀਂ ਕਰੋੜਾਂ ਰੁਪਏ ਦੇ ਕਥਿਤ ਲੈਣ-ਦੇਣ ਨੂੰ ਬਿਲਾਂ ਦੇ ਜ਼ਰੀਏ ਦਰਸਾਇਆ ਗਿਆ। ਮਾਮਲੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਵੀ ਖੜ੍ਹਾ ਹੋ ਰਿਹਾ ਹੈ ਕਿ ਜੇਕਰ ਇੰਨੇ ਵੱਡੇ ਪੱਧਰ 'ਤੇ ਕਥਿਤ ਟੈਕਸ ਘਪਲੇ ਦੀ ਜਾਂਚ ਹੋ ਰਹੀ ਸੀ ਤਾਂ ਇਸ ਨੈੱਟਵਰਕ ਨਾਲ ਜੁੜੀਆਂ ਹੋਰ ਫਰਮਾਂ ਅਤੇ ਵਿਅਕਤੀਆਂ ਦੀ ਭੂਮਿਕਾ ਕੀ ਸੀ। ਜਾਂਚ ਦੌਰਾਨ ਕਈ ਕਾਰੋਬਾਰੀ ਇਕਾਈਆਂ ਦੇ ਆਪਸੀ ਲੈਣ-ਦੇਣ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
ਜਾਂਚ ਵਿੱਚ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਥਿਤ ਬੋਗਸ ਬਿਲਿੰਗ ਰਾਹੀਂ ਕਿੰਨੀ ਆਈਟੀਸੀ ਲਈ ਗਈ ਅਤੇ ਇਸ ਵਿੱਚ ਅਸਲ ਮਾਲ ਦੀ ਖਰੀਦ-ਵਿਕਰੀ ਹੋਈ ਸੀ ਜਾਂ ਸਿਰਫ਼ ਕਾਗਜ਼ਾਂ 'ਤੇ ਲੈਣ-ਦੇਣ ਦਿਖਾਇਆ ਗਿਆ। ਇਸ ਤੋਂ ਇਲਾਵਾ ਈ-ਵੇ ਬਿੱਲਾਂ ਅਤੇ ਅਸਲ ਮਾਲ ਦੀ ਆਵਾਜਾਈ ਵਿਚਕਾਰ ਵੀ ਮਿਲਾਨ ਕੀਤਾ ਜਾ ਰਿਹਾ ਹੈ। ਮਾਮਲੇ ਨਾਲ ਜੁੜੇ ਸੂਤਰਾਂ ਮੁਤਾਬਕ ਜਾਂਚ ਏਜੰਸੀ ਵੱਲੋਂ ਹੋਰ ਫਰਮਾਂ ਅਤੇ ਕਥਿਤ ਨੈੱਟਵਰਕ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪੂਰੇ ਮਾਮਲੇ ਦੀ ਤਸਵੀਰ ਸਪੱਸ਼ਟ ਹੋਵੇਗੀ। ਫਿਲਹਾਲ ਲੱਗੇ ਦੋਸ਼ ਜਾਂਚ ਦਾ ਵਿਸ਼ਾ ਹਨ ਅਤੇ ਅਦਾਲਤੀ ਕਾਰਵਾਈ ਤੋਂ ਬਾਅਦ ਹੀ ਕਾਨੂੰਨੀ ਤੌਰ ’ਤੇ ਅੰਤਿਮ ਸਥਿਤੀ ਸਪੱਸ਼ਟ ਹੋਵੇਗੀ।