- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਦਰਜਨ ਪਰਿਵਾਰ ਬਸਪਾ ’ਚ ਹੋਏ ਸ਼ਾਮਲ

-ਪ੍ਰਜਾਪਤ ਭਾਈਚਾਰੇ ਅਨੁਸਾਰ ਪੰਜਾਬ ਦੇ ਸਾਰੇ ਵਰਗਾਂ ਨੂੰ ਬਸਪਾ ’ਚ ਹੋਣਾ ਚਾਹੀਦੈ ਸ਼ਾਮਲ
ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਵੱਲੋਂ ਸ਼ੁਰੂ ਕੀਤੀ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਉਸ ਵਕਤ ਜ਼ਿਲ੍ਹਾ ਲੁਧਿਆਣਾ ਵਿਚ ਜ਼ਬਰਦਸਤ ਹੁੰਗਾਰਾ ਮਿਲਿਆ ਜਦੋਂ ਬਸਪਾ ਜ਼ਿਲ੍ਹਾ ਲੁਧਿਆਣਾ ਦੇ ਸਾਬਕਾ ਇੰਚਾਰਜ ਸੁਖਜੀਤ ਸਿੰਘ ਸਲੇਮਪੁਰੀ ਦੀ ਹਾਜ਼ਰੀ ’ਚ ਦੋ ਦਰਜਨ ਤੋਂ ਵੀ ਵੱਧ ਪ੍ਰਜਾਪਤ ਪਰਿਵਾਰਾਂ ਨੇ ਬਸਪਾ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਜਗਰਾਓਂ ਨਿਵਾਸੀ ਹਰਜਿੰਦਰ ਸਿੰਘ ਰਾਜੂ ਮਨੀਲਾ ਦੀ ਅਗਵਾਈ ਹੇਠ ਅਮਰਜੀਤ ਸਿੰਘ ਆਲਮਗੀਰ, ਵਾਹਿਗੁਰੂ ਸਿੰਘ ਢੋਲਣ, ਕਰਮਜੀਤ ਸਿੰਘ ਜਗਰਾਓਂ, ਪੁਨੀਤ ਜਗਰਾਓਂ, ਜਸਵੀਰ ਸਿੰਘ ਜਗਰਾਓਂ, ਭਾਗ ਸਿੰਘ ਰਕਬਾ, ਜਸਵਿੰਦਰ ਸਿੰਘ ਫੁੱਲਾਂਵਾਲ, ਜਗਤਾਰ ਸਿੰਘ ਸਿੱਧਵਾਂ ਕਲਾਂ, ਜਗਬੀਰ ਸਿੰਘ ਸਿੱਧਵਾਂ ਕਲਾਂ, ਰਾਜਪਾਲ ਸਿੰਘ ਲੁਧਿਆਣਾ, ਅਜੀਤ ਸਿੰਘ ਜਗਰਾਓਂ, ਅਮਰੀਕ ਸਿੰਘ ਲੁਧਿਆਣਾ, ਜਸਵਿੰਦਰ ਸਿੰਘ ਸਿੱਧਵਾਂ ਕਲਾਂ, ਗੁਰਸਾਂਤ ਸਿੰਘ ਜਗਰਾਓਂ, ਤਰਸੇਮ ਸਿੰਘ ਸਿੱਧਵਾਂ ਕਲਾਂ, ਅਮਰਜੀਤ ਕੌਰ ਫੁੱਲਾਂਵਾਲ, ਗੁਰਮੀਤ ਕੌਰ ਸਿੱਧਵਾਂ ਕਲਾਂ, ਹਰਦੀਪ ਕੌਰ ਰਕਬਾ, ਭਜਨ ਕੌਰ ਸਿੱਧਵਾਂ ਕਲਾਂ, ਬਲਵਿੰਦਰ ਕੌਰ ਢੋਲਣ, ਖੁਸ਼ਪ੍ਰੀਤ ਕੌਰ ਜਗਰਾਓਂ, ਰਛਪਿੰਦਰ ਕੌਰ ਜਗਰਾਓਂ, ਹਰਬੰਸ ਕੌਰ ਲੁਧਿਆਣਾ, ਸਿਮਰਜੀਤ ਕੌਰ ਜਗਰਾਓਂ, ਅਮਨਦੀਪ ਕੌਰ ਸਿੱਧਵਾਂ ਕਲਾਂ, ਪਰਮਿੰਦਰ ਕੌਰ ਸਿੱਧਵਾਂ ਕਲਾਂ, ਹਰਪ੍ਰੀਤ ਕੌਰ ਸਿੱਧਵਾਂ ਕਲਾਂ, ਗੁਰਜੋਤ ਕੌਰ ਸਿੱਧਵਾਂ ਕਲਾਂ ਨੇ ਬਸਪਾ ’ਚ ਸ਼ਾਮਲ ਹੋਣ ਸਮੇਂ ਕਿਹਾ ਕਿ ਅਸੀਂ ਪਹਿਲਾਂ ਬਸਪਾ ਨੂੰ ਸਿਰਫ਼ ਅਨੁਸੂਚਿਤ ਜਾਤੀਆਂ ਦੀ ਪਾਰਟੀ ਹੀ ਸਮਝਦੇ ਸੀ ਪਰ ਹੁਣ ਸਾਨੂੰ ਅਹਿਸਾਸ ਹੋਇਆ ਕਿ ਪੱਛੜੀਆਂ ਸ਼੍ਰੇਣੀਆਂ ਦੇ ਦੁੱਖਾਂ ਦਾ ਹੱਲ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਏ ਤੋਂ ਬਿਨਾਂ ਹੋਣ ਵਾਲਾ ਨਹੀਂ।
ਇਸ ਵੇਲੇ ਹਾਜ਼ਰ ਪ੍ਰਜਾਪਤ ਭਾਈਚਾਰੇ ਦੇ ਆਗੂਆਂ ਨੇ ਸਮੂਹ ਪਿਛੜੀਆਂ ਜਾਤੀਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ’ਚ ਬਸਪਾ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਖ਼ੁਸ਼ਹਾਲ ਬਣਾਈਏ। ਇਸ ਵੇਲੇ ਬਸਪਾ ਆਗੂ ਸੁਖਜੀਤ ਸਿੰਘ ਸਲੇਮਪੁਰੀ, ਡਾਕਟਰ ਜਗਜੀਤ ਸਿੰਘ ਰਾਊਵਾਲ, ਮਹਿੰਦਰ ਪਾਲ ਤੇਹਿੰਗ, ਕੁਲਵੀਰ ਕੁਮਾਰ ਅੱਟੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਸਾਰੇ ਵਰਗਾਂ ਨੂੰ ਬਣਦੀ ਹਿੱਸੇਦਾਰੀ ਦੇ ਰਹੀ ਹੈ ਇਸ ਕਰ ਕੇ ਆਪੋ ਆਪਣੀ ਬਣਦੀ ਰਾਜਨੀਤਕ ਹਿੱਸੇਦਾਰੀ ਲੈਣ ਲਈ ਪੰਜਾਬ ਦੇ ਸਾਰੇ ਵਰਗਾਂ ਨੂੰ ਬਸਪਾ ਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਇਕੱਠੇ ਹੋਏ ਤੋ ਬਿਨਾਂ ਪੰਜਾਬ ਦਾ ਭਲਾ ਹੋਣ ਵਾਲਾ ਨਹੀਂ। ਇਸ ਮੌਕੇ ਬਸਪਾ ਆਗੂ ਕੈਪਟਨ ਗੁਰਦੀਪ ਸਿੰਘ ਸਾਬਕਾ ਸਰਪੰਚ ਚਮਿੰਡਾ, ਮਹਿੰਦਰ ਸਿੰਘ ਗੁੜ੍ਹੇ, ਗੁਰਜੀਤ ਸਿੰਘ ਗੁਰੀ, ਇੰਦਰਜੀਤ ਸਿੰਘ ਬੱਬੀ, ਬਾਬਾ ਜਗਜੀਵਨ ਸਿੰਘ ਸ਼ੇਰਪੁਰ, ਜਗਮੋਹਨ ਸਿੰਘ, ਰੇਸ਼ਮ ਸਿੰਘ ਭੱਠਾ ਧੂਹਾ, ਲਖਵੀਰ ਸਿੰਘ ਗ਼ਾਲਿਬ, ਮਨਜੀਤ ਸਿੰਘ ਸਿੱਧੂ, ਬਲਜੀਤ ਸਿੰਘ ਮੰਡਿਆਣੀ, ਹਰਚੰਦ ਸਿੰਘ ਗੁੜ੍ਹੇ ਆਦਿ ਹਾਜ਼ਰ ਸਨ।