- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਰਾਬ ਗੋਡਿਆਂ ਕਾਰਨ ਟੇਡੀਆਂ ਹੋਈਆਂ ਲੱਤਾਂ ਦਾ ਅਡਵਾਂਸ ਰੋਬੋਟਿਕ ਤਕਨੀਕ ਨਾਲ ਇਲਾਜ ਸੰਭਵ : ਡਾ. ਰਾਜਿੰਦਰ ਸਿੰਘ ਕਲਿਆਣ

ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ, ਲੁਧਿਆਣਾ : ਖ਼ਰਾਬ ਗੋਡਿਆਂ (ਨੀ ਜੋਇੰਟ) ਕਾਰਨ ਟੇਢੀਆਂ ਹੋਈਆਂ ਲੱਤਾਂ ਦਾ ਹੁਣ ਅਡਵਾਂਸ ਰੋਬੋਟਿਕ ਤਕਨੀਕ ਨਾਲ ਸਟੀਕ ਇਲਾਜ ਸੰਭਵ ਹੈ। ਇਹ ਜਾਣਕਾਰੀ ਬਾਬਾ ਥਾਨ ਸਿੰਘ ਚੌਂਕ ਤੇ ਤਿੰਨ ਨੰਬਰ ਡਿਵੀਜ਼ਨ ’ਚ ਸਥਿਤ ਕਲਿਆਣ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਹੱਡੀਆਂ, ਜੋੜਾਂ, ਰੋਬੋਟਿਕ ਤਕਨੀਕ ਨਾਲ ਗੋਡੇ ਤੇ ਚੂਲੇ ਬਦਲਣ ਦੇ ਮਾਹਿਰ ਡਾ. ਰਜਿੰਦਰ ਸਿੰਘ ਕਲਿਆਣ ਨੇ ਦਿੱਤੀ।
ਡਾ. ਕਲਿਆਣ ਅਨੁਸਾਰ ਗੋਡਿਆਂ ਦੇ ਖ਼ਰਾਬ ਹੋਣ ਕਾਰਨ ਕਈ ਮਰੀਜ਼ਾਂ ਦੀਆਂ ਲੱਤਾਂ ਹੌਲੀ-ਹੌਲੀ ਅੰਦਰ ਜਾਂ ਬਾਹਰ ਵੱਲ ਟੇਢੀਆਂ ਹੋ ਜਾਂਦੀਆਂ ਹਨ। ਇਸ ਕਾਰਨ ਤੁਰਨ-ਫਿਰਨ ’ਚ ਦਿੱਕਤ, ਗੋਡਿਆਂ ਵਿੱਚ ਲਗਾਤਾਰ ਦਰਦ, ਸੰਤੁਲਨ ਖ਼ਰਾਬ ਹੋਣਾ ਤੇ ਰੋਜ਼ਾਨਾ ਦੇ ਕੰਮ ਕਰਨ ’ਚ ਮੁਸ਼ਕਲਾਂ ਆਉਣ ਲੱਗਦੀਆਂ ਹਨ। ਜੇਕਰ ਸਮੇਂ ਸਿਰ ਮਾਹਰ ਡਾਕਟਰ ਦੀ ਸਲਾਹ ਲੈ ਕੇ ਇਲਾਜ ਕਰਵਾਇਆ ਜਾਵੇ ਤਾਂ ਨਾ ਸਿਰਫ਼ ਦਰਦ ਤੋਂ ਰਾਹਤ ਮਿਲ ਸਕਦੀ ਹੈ, ਸਗੋਂ ਗੋਡਿਆਂ ਦੀ ਸਹੀ ਇਲਾਈਨਮੈਂਟ ਵੀ ਮੁੜ ਬਹਾਲ ਕੀਤੀ ਜਾ ਸਕਦੀ ਹੈ। ਕਲਿਆਣ ਹਸਪਤਾਲ ’ਚ ਥ੍ਰੀ-ਡੀ ਤਕਨੀਕ ਰਾਹੀਂ ਗੋਡਿਆਂ ਦੇ ਟੇਢੇਪਣ ਤੇ ਇਲਾਈਨਮੈਂਟ ਨੂੰ ਬਹੁਤ ਸਟੀਕ ਢੰਗ ਨਾਲ ਮਾਪਿਆ ਜਾਂਦਾ ਹੈ। ਅਡਵਾਂਸ ਰੋਬੋਟਿਕ ਤਕਨੀਕ ਨਾਲ ਗੋਡਿਆਂ ਦੀ ਸਰਜਰੀ ਦੌਰਾਨ ਵੱਧ ਸਟੀਕਤਾ ਹਾਸਲ ਕੀਤੀ ਜਾਂਦੀ ਹੈ, ਜਿਸ ਨਾਲ ਲੱਤਾਂ ਦੀ ਸਹੀ ਬਣਤਰ ਬਹਾਲ ਕਰਨ ਅਤੇ ਮਰੀਜ਼ ਨੂੰ ਕੁਦਰਤੀ ਢੰਗ ਨਾਲ ਤੁਰਨ ਵਿੱਚ ਮਦਦ ਮਿਲਦੀ ਹੈ। ਡਾ. ਕਲਿਆਣ ਅਨੁਸਾਰ ਗੋਡਿਆਂ ਦੇ ਖ਼ਰਾਬ ਹੋਣ ਦੇ ਮੁੱਖ ਕਾਰਨਾਂ ’ਚ ਉਮਰ ਨਾਲ ਜੋੜਾਂ ਦਾ ਘਿਸ ਜਾਣਾ, ਓਸਟੀਓਆਰਥਰਾਈਟਿਸ, ਪੁਰਾਣੀਆਂ ਸੱਟਾਂ, ਰਿਊਮੈਟਾਇਡ ਆਰਥਰਾਈਟਿਸ, ਜਨਮ ਤੋਂ ਲੱਤਾਂ ਦੀ ਬਣਤਰ ’ਚ ਖ਼ਰਾਬੀ, ਵੱਧ ਭਾਰ ਤੇ ਲੰਬੇ ਸਮੇਂ ਤੱਕ ਗੋਭਿਆਂ 'ਤੇ ਵੱਧ ਦਬਾਅ ਪੈਣਾ ਸ਼ਾਮਲ ਹਨ। ਇਨ੍ਹਾਂ ਕਾਰਨਾਂ ਕਰਕੇ ਲੱਤਾਂ ਦਾ ਸੰਤੁਲਨ ਵਿਗੜ ਸਕਦਾ ਹੈ ਤੇ ਉਹ ਟੇਢੀਆਂ ਹੋ ਸਕਦੀਆਂ ਹਨ। ਡਾ. ਰਜਿੰਦਰ ਸਿੰਘ ਕਲਿਆਣ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਗੋਡਿਆਂ ’ਚ ਲਗਾਤਾਰ ਦਰਦ ਰਹਿੰਦਾ ਹੋਵੇ, ਤੁਰਨ ’ਚ ਮੁਸ਼ਕਲ ਆਉਂਦੀ ਹੋਵੇ ਜਾਂ ਲੱਤਾਂ ਟੇਢੀਆਂ ਹੋਣ ਲੱਗੀਆਂ ਹੋਣ ਤਾਂ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਸਮੇਂ ਸਿਰ ਮਾਹਿਰ ਡਾਕਟਰ ਨਾਲ ਸਲਾਹ ਕਰਕੇ ਅਡਵਾਂਸ ਰੋਬੋਟਿਕ ਤਕਨੀਕ ਦੀ ਮਦਦ ਨਾਲ ਇਲਾਜ ਕਰਵਾਉਣ ਨਾਲ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।