
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਫੈਕਟਰੀ ਪ੍ਰਬੰਧਨ ਅਨੁਸਾਰ ਇਕ ਮਜ਼ਦੂਰ ਨੂੰ ਮੁੱਢਲੀ ਸਹਾਇਤਾ ਤੇ ਡਰੈਸਿੰਗ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਦਕਿ ਦੋ ਦਾ ਖੰਨਾ ਵਿਚ ਇਲਾਜ ਚੱਲ ਰਿਹਾ ਹੈ। ਤਿੰਨ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਡੀਐੱਮਸੀ ਭੇਜਿਆ ਗਿਆ।

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਖੰਨਾ ਦੇ ਭਾਦਲਾ ਰੋਡ ਸਥਿਤ ਲੋਹੇ ਦੀ ਫੈਕਟਰੀ ਵਿਚ ਭੱਠੀ ਦੇ ਅਚਾਨਕ ਉਬਲਣ ਕਾਰਨ ਹੋਏ ਧਮਾਕੇ ’ਚ ਉਬਲਦਾ ਲੋਹਾ ਮਜ਼ਦੂਰਾਂ ’ਤੇ ਡਿੱਗ ਗਿਆ। ਹਾਦਸੇ ਵਿਚ ਛੇ ਮਜ਼ਦੂਰ ਝੁਲਸ ਗਏ, ਜਿਨ੍ਹਾਂ ’ਚੋਂ ਰਾਕੇਸ਼ ਕੁਮਾਰ ਦੀ ਮੌਤ ਹੋ ਗਈ। ਬਾਕੀ ਜ਼ਖ਼ਮੀਆਂ ਨੂੰ ਇਲਾਜ ਲਈ ਖੰਨਾ ਦੇ ਨਰਸਿੰਗ ਹੋਮ ਲਿਆਂਦਾ ਗਿਆ, ਜਦਕਿ ਤਿੰਨ ਨੂੰ ਗੰਭੀਰ ਹਾਲਤ ਕਾਰਨ ਡੀਐੱਮਸੀ ਲੁਧਿਆਣਾ ਰੈਫਰ ਕੀਤਾ ਗਿਆ ਹੈ।
ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫੈਕਟਰੀ ਦੀ ਭੱਠੀ ਵਿਚ ਲੋਹਾ ਪਿਘਲਾ ਕੇ ਇੰਗਟ ਤੇ ਬਿਲੇਟ ਤਿਆਰ ਕੀਤੇ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਪਿਘਲੇ ਹੋਏ ਪਦਾਰਥ ਵਿਚ ਕੋਈ ਛੋਟਾ ਟੁਕੜਾ ਰਹਿ ਜਾਣ ਕਾਰਨ ਭੱਠੀ ਅਚਾਨਕ ਉਬਲ ਗਈ ਅਤੇ ਗਰਮ ਪਦਾਰਥ ਉੱਥੇ ਕੰਮ ਕਰ ਰਹੇ ਮਜ਼ਦੂਰਾਂ ’ਤੇ ਛਿੜਕ ਗਿਆ।
ਫੈਕਟਰੀ ਪ੍ਰਬੰਧਨ ਅਨੁਸਾਰ ਇਕ ਮਜ਼ਦੂਰ ਨੂੰ ਮੁੱਢਲੀ ਸਹਾਇਤਾ ਤੇ ਡਰੈਸਿੰਗ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਦਕਿ ਦੋ ਦਾ ਖੰਨਾ ਵਿਚ ਇਲਾਜ ਚੱਲ ਰਿਹਾ ਹੈ। ਤਿੰਨ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਡੀਐੱਮਸੀ ਭੇਜਿਆ ਗਿਆ।
ਸਦਰ ਥਾਣੇ ਦੇ ਐੱਸਐੱਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਹਾਦਸੇ ਵਿਚ ਛੇ ਮਜ਼ਦੂਰ ਜ਼ਖ਼ਮੀ ਹੋਏ ਸਨ, ਜਿਨ੍ਹਾਂ ’ਚੋਂ ਰਾਕੇਸ਼ ਕੁਮਾਰ ਦੀ ਮੌਤ ਹੋ ਗਈ। ਪੁਲਿਸ ਵੱਲੋਂ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।