- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਛੀਵਾੜਾ ’ਚ ਆੜ੍ਹਤ ਦਾ ਕੰਮ ਕਰਦੇ ਮੁਕੰਦ ਸਿੰਘ ਬੈਨੀਪਾਲ ਲਖੀਮਪੁਰ ਖੀਰੀ (ਯੂਪੀ) ਵਿਖੇ ਖੇਤੀਬਾੜੀ ਕਰਦੇ ਹਨ। ਉਹ ਉੱਥੇ ਗਏ ਹੋਏ ਸਨ। ਉਨ੍ਹਾਂ ਦੇ ਰਿਸ਼ਤੇਦਾਰ ਆੜ੍ਹਤੀ ਤੇ ਸ਼ੈਲਰ ਮਾਲਕ ਸੰਤੋਖ ਸਿੰਘ ਬਾਜਵਾ (65) ਵਾਸੀ ਪਿੰਡ ਇਰਾਕ, ਹਰਜੀਤ ਸਿੰਘ (60) ਵਾਸੀ ਹਾਦੀਵਾਲ ਤੇ ਭੁਪਿੰਦਰ ਕੌਰ ਲਖੀਮਪੁਰ ਖੀਰੀ ਮੁਕੰਦ ਸਿੰਘ ਨੂੰ ਮਿਲਣ ਗਏ ਸਨ।

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਯੂਪੀ ਤੋਂ ਪੰਜਾਬ ਆ ਰਹੇ ਸ੍ਰੀ ਮਾਛੀਵਾੜਾ ਸਾਹਿਬ ਦੇ ਆਪਸ ’ਚ ਰਿਸ਼ਤੇਦਾਰ ਪੰਜ ਵਿਅਕਤੀਆਂ ਦੀ ਸਕਾਰਪੀਓ ਬਰੇਲੀ ’ਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ’ਚ ਸਵਾਰ ਪੰਜ ਜਣਿਆਂ ’ਚੋਂ ਤਿੰਨ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ, ਜੋ ਸਥਾਨਕ ਹਸਪਤਾਲ ’ਚ ਇਲਾਜ ਅਧੀਨ ਹਨ।
ਮਾਛੀਵਾੜਾ ’ਚ ਆੜ੍ਹਤ ਦਾ ਕੰਮ ਕਰਦੇ ਮੁਕੰਦ ਸਿੰਘ ਬੈਨੀਪਾਲ ਲਖੀਮਪੁਰ ਖੀਰੀ (ਯੂਪੀ) ਵਿਖੇ ਖੇਤੀਬਾੜੀ ਕਰਦੇ ਹਨ। ਉਹ ਉੱਥੇ ਗਏ ਹੋਏ ਸਨ। ਉਨ੍ਹਾਂ ਦੇ ਰਿਸ਼ਤੇਦਾਰ ਆੜ੍ਹਤੀ ਤੇ ਸ਼ੈਲਰ ਮਾਲਕ ਸੰਤੋਖ ਸਿੰਘ ਬਾਜਵਾ (65) ਵਾਸੀ ਪਿੰਡ ਇਰਾਕ, ਹਰਜੀਤ ਸਿੰਘ (60) ਵਾਸੀ ਹਾਦੀਵਾਲ ਤੇ ਭੁਪਿੰਦਰ ਕੌਰ ਲਖੀਮਪੁਰ ਖੀਰੀ ਮੁਕੰਦ ਸਿੰਘ ਨੂੰ ਮਿਲਣ ਗਏ ਸਨ। ਵਾਪਸੀ ਵੇਲੇ ਮੁਕੰਦ ਸਿੰਘ ਤੇ ਉਨ੍ਹਾਂ ਦੇ ਇਕ ਸਾਥੀ ਲਾਡੀ ਸਿੰਘ ਉਨ੍ਹਾਂ ਦੇ ਨਾਲ ਹੀ ਪੰਜਾਬ ਆ ਰਹੇ ਸਨ। ਵੀਰਵਾਰ ਸਵੇਰੇ 7.30 ਵਜੇ ਬਰੇਲੀ ਸ਼ਹਿਰ ਨੇੜੇ ਨਿਰਮਾਣ ਅਧੀਨ ਹਾਈਵੇ ਤੋਂ ਲੰਘਦਿਆਂ ਉਨ੍ਹਾਂ ਦੀ ਸਕਾਰਪੀਓ ਦੀ ਕੈਂਟਰ ਨਾਲ ਸਿੱਧੀ ਟੱਕਰ ਹੋ ਗਈ। ਟੱਕਰ ਏਨੀ ਜ਼ਬਰਦਸਤ ਸੀ ਕਿ ਸੰਤੋਖ ਸਿੰਘ, ਭੁਪਿੰਦਰ ਕੌਰ ਤੇ ਹਰਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮੁਕੰਦ ਸਿੰਘ ਤੇ ਲਾਡੀ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਜਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ। ਇੱਥੇ ਉਹ ਇਲਾਜ ਅਧੀਨ ਹਨ।
ਬਰੇਲੀ ਦੇ ਨਵਾਬਗੰਜ ਥਾਣੇ ਦੀ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ ’ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ। ਪੋਸਟ ਮਾਰਟਮ ਤੋਂ ਬਾਅਦ ਲਾਸ਼ਾਂ ਪੰਜਾਬ ਭੇਜੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ•।