- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਕੈਲਵਿਨ ਕਲੇਨ, ਟਾਮੀ ਹਿਲਫਿਗਰ ਅਤੇ ਪੁਮਾ ਕੰਪਨੀਆਂ 'ਚ ਮੈਨੇਜਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੂੰ ਪਤਾ ਲੱਗਾ ਕਿ ਬੋਬੀ ਕੇਅਰ ਆਫ ਐੱਮਕੇ ਗਾਰਮੈਂਟ ਵੱਲੋਂ ਉਕਤ ਕੰਪਨੀਆਂ ਦੇ ਨਕਲੀ ਲੇਬਲ ਲਗਾ ਕੇ ਜੀਨ ਦੀਆਂ ਪੈਂਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਬ੍ਰਾਂਡਿਡ ਕੰਪਨੀਆਂ ਦੇ ਨਕਲੀ ਲੇਬਲ ਲਗਾ ਕੇ ਜੀਨ ਦੀਆਂ ਪੈਂਟਾਂ ਤਿਆਰ ਕਰ ਕੇ ਬਾਜ਼ਾਰ 'ਚ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਬ੍ਰਾਂਡਿਡ ਕੰਪਨੀਆਂ ਦੇ ਮੈਨੇਜਰ ਚੇਤਨ ਬਾਜੇਵਾ ਪੁੱਤਰ ਲਵਕੇਸ਼ ਵਾਸੀ ਸੈਕਟਰ 32-ਏ, ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ’ਤੇ ਬੋਬੀ ਕੇਅਰ ਆਫ ਐੱਮਕੇ ਗਾਰਮੈਂਟ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਕੈਲਵਿਨ ਕਲੇਨ, ਟਾਮੀ ਹਿਲਫਿਗਰ ਅਤੇ ਪੁਮਾ ਕੰਪਨੀਆਂ 'ਚ ਮੈਨੇਜਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੂੰ ਪਤਾ ਲੱਗਾ ਕਿ ਬੋਬੀ ਕੇਅਰ ਆਫ ਐੱਮਕੇ ਗਾਰਮੈਂਟ ਵੱਲੋਂ ਉਕਤ ਕੰਪਨੀਆਂ ਦੇ ਨਕਲੀ ਲੇਬਲ ਲਗਾ ਕੇ ਜੀਨ ਦੀਆਂ ਪੈਂਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਕਦਮਾ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।