ਅੱਜ ਪਿਤਾ ਦਿਵਸ਼ ਤੇ ਵਿਸ਼ੇਸ਼
ਅੱਜ ਪਿਤਾ ਦਿਵਸ਼ ਤੇ ਵਿਸ਼ੇਸ਼
Publish Date: Sat, 20 Jun 2026 07:43 PM (IST)
Updated Date: Sun, 21 Jun 2026 04:10 AM (IST)

ਰੱਬ ਵਰਗਾ ਹੁੰਦਾ ਹੈ ਪਿਤਾ ਦਾ ਛਾਇਆ ਆਓ ਪਿਤਾ ਦਿਵਸ ਮੌਕੇ ਪਿਤਾ ਪ੍ਰਤੀ ਆਪਣੇ ਫ਼ਰਜ਼ ਪਹਿਚਾਣੀਏ ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ, ਜੌੜੇਪੁਲ ਜਰਗ : ਅੱਜ ਜੂਨ ਮਹੀਨੇ ਦਾ ਤੀਜੇ ਐਤਵਾਰ ਦਾ ਦਿਨ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ’ਚ ਪਿਤਾ ਦਿਵਸ ਦੇ ਤੌਰ ’ਤੇ ਮਨਾਇਆ ਜਾ ਰਿਹਾ। ਅਸਲ ’ਚ ਇੱਕ ਪਿਤਾ ਤੇ ਉਸ ਦੇ ਬੱਚਿਆਂ ਦੇ ਆਪਸੀ ਪਿਆਰ ਤੇ ਆਪੋ-ਆਪਣੇ ਫ਼ਰਜ਼ਾਂ ਨੂੰ ਨਿਭਾਉਣਾ ਹੀ ਪਿਤਾ ਦਿਵਸ਼ ਹੈ। ਮਨੁੱਖ ਦੀ ਜ਼ਿੰਦਗੀ ’ਚ ਜਿੰਨਾ ਯੋਗਦਾਨ ਉਸ ਦੀ ਮਾਂ ਦਾ ਹੁੰਦਾ ਹੈ ਤੇ ਉਸ ਤੋਂ ਵੀ ਵੱਧ ਉਸ ਦੇ ਪਿਤਾ ਦਾ ਹੁੰਦਾ ਹੈ , ਕਿਉਕਿ ਜੇਕਰ ਮਾਂ ਆਪਣੇ ਬਚੇ ਦਾ ਪਾਲਣ-ਪੋਸ਼ਣ ਕਰਦੀ ਹੈ ਤਾਂ ਪਿਤਾ ਗਰਮੀ ਤੇ ਸਰਦੀ ਦੀ ਪ੍ਰਵਾਹ ਕੀਤੇ ਬਗੈਰ ਆਪਣੇ ਬੱਚਿਆਂ ਲਈ ਰੋਜ਼ੀ-ਰੋਟੀ ਦਾ ਇੰਤਜਾਮ ਕਰਦਾ ਹੈ। ਬੱਚੇ ਨੂੰ ਪੜ੍ਹਾਉਣ-ਲਿਖ਼ਾਉਣ ਤੋਂ ਲੈ ਕੇ ਉਸ ਦੀ ਹਰ ਇਕ ਇੱਛਾ ਪੂਰੀ ਕਰਨ ਤੇ ਉਸ ਦੇ ਕਰੀਅਰ ’ਚ ਸਫ਼ਲਤਾ ਮਿਲਣ ਤਕ ਪਿਤਾ ਦਾ ਜੋ ਰੋਲ ਹੁੰਦਾ ਹੈ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਕਿਸੇ ਨੇ ਸੱਚ ਹੀ ਕਿਹਾ ਕਿ ਬਾਪੂ ਦੇ ਸਿਰ ’ਤੇ ਹੀ ਐਸ਼ਾਂ ਹੁੰਦੀਆਂ ਨੇ, ਜਦ ਆਪ ਕਮਾ ਕੇ ਖ਼ਰਚ ਕਰਨਾ ਪੈਂਦਾ ਫ਼ੇਰ ਪਤਾ ਲੱਗਦਾ। ਅੱਜ ਦਾ ਦਿਨ ਸਮੁੱਚੇ ਵਿਸ਼ਵ ਅੰਦਰ ਪਿਤਾ ਦਿਵਸ਼ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ ਪਰ ਇਸ ਦਿਵਸ ਨੂੰ ਮਨਾਉਣ ਦੀ ਥਾਂ ਇਸ ਨੂੰ ਅਮਲੀਜਾਮਾ ਪਹਿਨਾਉਣ ਦੀ ਜ਼ਿਆਦਾ ਲੋੜ ਹੈ। ਇਸ ਸਬੰਧੀ ਪੇਸ਼ ਨੇ ਇਲਾਕੇ ਦੀਆਂ ਕੁੱਝ ਪ੍ਰਮੁੱਖ ਸ਼ਖ਼ਸੀਅਤਾਂ ਦੇ ਵਿਚਾਰ ਬਾਕਸ== ਪਿਤਾ ਪ੍ਰਤੀ ਜ਼ਿੰਮੇਵਾਰੀਆਂ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ : ਪੰਧੇਰ ਰੌਣੀ/ਮੰਡੇਰ ਭਾਈ ਘਨੱਈਆ ਵੈੱਲਫ਼ੇਅਰ ਸੁਸਾਇਟੀ ਰੌਣੀ ਦੇ ਪ੍ਰਧਾਨ ਰਵਿੰਦਰ ਸਿੰਘ ਪੰਧੇਰ ਰੌਣੀ ਤੇ ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ ਦੇ ਮੁੱਖ ਸੇਵਾਦਾਰ ਅਜ਼ਮੇਰ ਸਿੰਘ ਮੰਡੇਰ ਨੇ ਆਖ਼ਿਆ ਪਿਤਾ ਦਿਵਸ ਪੱਛਮੀ ਦੇਸ਼ਾਂ ਦੀ ਦੇਖ਼ਾ-ਦੇਖ਼ੀ ਸਾਡੇ ਦੇਸ਼ ’ਚ ਵੀ ਮਨਾਉਣ ਲਗ ਪਏ ਹਨ ਪਰ ਪਿਤਾ ਦਿਵਸ਼ ਮੌਕੇ ਸਿਰਫ਼ ਪਿਤਾ ਨੂੰ ਹੈਪੀ ਫ਼ਾਦਰ ਡੇਅ ਜਾਂ ਕੋਈ ਗਿਫ਼ਟ ਦੇ ਕੇ ਹੀ ਸਾਡਾ ਫ਼ਰਜ਼ ਪੂਰਾ ਨਹੀਂ ਹੋ ਜਾਂਦਾ ਸਗੋਂ ਸਾਨੂੰ ਆਪਣੇ ਪਿਤਾ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਅਸੀਂ ਅਕਸਰ ਦੇਖ਼ਦੇ ਹਾਂ ਕਿ ਬੱਚੇ ਆਪਣੇ ਪਿਤਾ ਨੂੰ ਆਪਣੀ ਸਫ਼ਲਤਾ ਦੀਆਂ ਪੌੜੀਆਂ ਬਣਾ ਕੇ ਉਸ ਤੋਂ ਫ਼ਾਇਦਾ ਲੈ ਕੇ ਬੁਢਾਪੇ ’ਚ ਉਸ ਦਾ ਸਾਥ ਛੱਡ ਜਾਦੇ ਹਨ, ਜਿਸ ਕਾਰਨ ਬਜ਼ੁਰਗ ਬਿਰਧ ਆਸਰਮਾਂ ‘ਚ ਰੁਲ ਰਹੇ ਹਨ, ਜੋ ਕਿ ਅਤਿ ਨਿੰਦਣਯੋਗ ਗੱਲ ਹੈ। ਬਾਕਸ-- ਅਜੋਕਾ ਯੁੱਗ ਇਕ ਪਿਤਾ ਲਈ ਬੇਹੱਦ ਮੁਸ਼ਕਿਲਾਂ ਭਰਿਆ : ਠਾਕੁਰ ਦਾਸ ਰੌਣੀ/ਗਿੱਲ ਸਿਰਥਲਾ ਮੰਦਰ ਠਾਕੁਰ ਦੁਆਰਾ ਰੌਣੀ ਦੇ ਮੁੱਖ ਸੇਵਾਦਾਰ ਉੱਘੇ ਸਮਾਜ-ਸੇਵੀ ਰਿਟਾਇਰਡ ਡਾ. ਠਾਕੁਰ ਦਾਸ ਰੌਣੀ ਤੇ ਯੂਥ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਗੁਰੀ ਗਿੱਲ ਸਿਰਥਲਾ ਨੇ ਕਿਹਾ ਕਿ ਅਜੋਕਾ ਯੁੱਗ ਇਕ ਪਿਤਾ ਲਈ ਬੇਹੱਦ ਮੁਸ਼ਕਿਲਾਂ ਭਰਿਆ ਹੋ ਗਿਆ ਹੈ, ਕਿਉਕਿ ਹੁਣ ਕਾਨਵੈਂਟ ਸਕੂਲਾਂ ਤੋਂ ਲੈ ਕੇ ਵੱਡੇ-ਵੱਡੇ ਕਾਲਜਾਂ, ਯੂਨੀਵਰਸਿਟੀਆਂ ਤਕ ਪੜ੍ਹਾਈ ਤੇ ਕੋਰਸਾਂ ਦਾ ਖ਼ਰਚਾ ਇੰਨਾ ਵਧ ਗਿਆ ਹੈ ਪਰ ਫ਼ੇਰ ਵੀ ਪਿਤਾ ਆਪਣੇ ਬੱਚਿਆਂ ਦੀ ਹਰ ਖੁਸ਼ੀ ਲਈ ਆਪਣਾ ਆਪਾ ਕੁਰਬਾਨ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪਿਤਾ ਆਪਣੇ ਬੱਚਿਆਂ ਪ੍ਰਤੀ ਹਰ ਇਕ ਫ਼ਰਜ਼ ਨੂੰ ਬੜਾ ਬਾਖੂਬੀ ਨਿਭਾਉਦਾ ਹੈ ਤੇ ਬੱਚਿਆਂ ਨੂੰ ਚਾਹੀਦਾ ਕਿ ਉਹ ਆਪਣੇ ਪਿਤਾ ਪ੍ਰਤੀ ਆਪਣੇ ਫ਼ਰਜ਼ਾਂ ਤੋਂ ਅਵੇਸਲੇ ਨਾ ਹੋਣ। ਬਾਕਸ- ਜ਼ਿੰਦਗੀ ਦਾ ਕੁਝ ਸਮਾਂ ਮਾਤਾ-ਪਿਤਾ ਕੋਲ ਗੁਜਾਰਨਾ ਚਾਹੀਦੈ : ਸੰਗਾਲੀ/ਸਤਪਾਲ ਸਿੰਘ ਸਿਰਥਲਾ ਐੱਨਆਰਆਈ ਕਲੱਬ ਦੇ ਪ੍ਰਧਾਨ ਉਘੇ ਖੇਡ ਪ੍ਰਮੋਟਰ ਟੇ ਤੇ ਸਮਾਜ-ਸੇਵੀ ਪ੍ਰਧਾਨ ਗੁਰਪ੍ਰੀਤ ਸਿੰਘ ਸੰਗਾਲੀ ਆਸਟ੍ਰੇਲੀਆ ਤੇ ਧਾਰਮਿਕ ਸ਼ਖਸੀਅਤ ਬਾਬਾ ਸਤਪਾਲ ਸਿੰਘ ਸਿਰਥਲਾ ਮਨੀਲੇ ਵਾਲਿਆਂ ਨੇ ਕਿਹਾ ਕਿ ਇਨਸਾਨ ਜ਼ਿਆਦਾ ਪੈਸਾ ਕਮਾਉਣ ਦੀ ਲਾਲਸਾ ’ਚ ਆਪਣੇ ਰਿਸ਼ਤੇ ਨਾਤੇ, ਮੋਹ ਪਿਆਰ ਭੁੱਲਦਾ ਜਾ ਰਿਹਾ ਤੇ ਇਨਸਾਨ ਜ਼ਿਆਦਾ ਪੈਸਾ ਕਮਾਉਣ ਦੇ ਚੱਕਰਾਂ ’ਚ ਆਪਣੇ ਆਪ ਨੂੰ ਇਸ ਕਾਬਿਲ ਬਣਾਉਣ ਵਾਲੇ ਰੱਬ ਰੂਪੀ ਪਿਤਾ ਨੂੰ ਵੀ ਭੁਲਾ ਦਿੰਦਾ ਹੈ, ਜੋ ਕਿ ਗ਼ਲਤ ਗਲ ਹੈ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਆਪਣੇ ਪੁੱਤਰ ਦਾ ਵਿਆਹ ਬੜੀਆਂ ਰੀਂਝਾ ਨਾਲ ਕਰਦੇ ਹਨ ਪਰ ਅਫ਼ਸੋਸ ਉਦੋਂ ਹੁੰਦਾ ਜਦੋ ਉਹੀ ਪੁੱਤਰ ਵਿਆਹ ਤੋਂ ਦੋ ਤਿੰਨ ਸਾਲ ਪਿੱਛੋਂ ਆਪਣੇ ਮਾਤਾ ਪਿਤਾ ਨੂੰ ਗਲਤ ਕਰਾਰ ਦੇਣ ਲੱਗਦੇ ਹਨ। ਇਨਸਾਨ ਨੂੰ ਸਿਰਫ਼ ਫਾਦਰ ਡੇਅ ’ਤੇ ਫ਼ਾਰਮੈਲਿਟੀ ਕਰਨ ਨਾਲੋਂ ਰੋਜ਼ਾਨਾ ਆਪਣੀ ਜਿੰਦਗੀ ਦਾ ਕੁਝ ਸਮਾਂ ਆਪਣੇ ਮਾਤਾ ਪਿਤਾ ਕੋਲ ਗੁਜਾਰਨਾ ਚਾਹੀਦਾ ਤੇ ਉਨ੍ਹਾਂ ਨਾਲ ਜ਼ਿੰਦਗੀ ਦੀ ਹਰ ਇਕ ਗੱਲ ਸਾਂਝੀ ਕਰਨੀ ਚਾਹੀਦੀ ਹੈ। ਆਖਿਰ ’ਚ ਉਪਰੋਕਤ ਸਖ਼ਸੀਅਤਾਂ ਨੇ ਆਖ਼ਿਆ ਕਿ ਹਰੇਕ ਇਨਸਾਨ ਦੀ ਜ਼ਿੰਦਗੀ ‘ਚ ਮਾਤਾ ਤੋਂ ਬਾਅਦ ਪਿਤਾ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿਤਾ ਦੇ ਜੀਵਨ ਦਾ ਇਕ ਹੀ ਉਦੇਸ਼ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹ ਲਿਖ਼ ਕੇ ਉਸ ਦਾ ਨਾਂ ਰੌਸ਼ਨ ਕਰੇ। ਉਨ੍ਹਾਂ ਕਿਹਾ ਕਿ ਪਿਤਾ ਦਾ ਸਾਇਆ ਰੱਬ ਵਰਗਾ ਹੁੰਦਾ ਹੈ, ਕਿਉਕਿ ਜਿਸ ਤਰ੍ਹਾਂ ਰੱਬ ਮਨੁੱਖ ਦੀ ਹਰ ਇਕ ਸੁੱਖ ਸੁਵਿਧਾ ਦਾ ਖ਼ਿਆਲ ਰੱਖਦਾ ਹੈ, ਉਸੇ ਤਰ੍ਹਾਂ ਹਰ ਪਿਤਾ ਰੱਬ ਵਾਂਗ ਪੂਰੀ ਜ਼ਿੰਮੇਵਾਰੀ ਨਾਲ ਆਪਣੇ ਬੱਚਿਆਂ ਦੀਆਂ ਖ਼ਾਹਿਸ਼ਾਂ ਪੂਰੀਆਂ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬੱਚੇ ਨੂੰ ਬਚਪਨ ’ਚ ਆਪਣੀ ਮਾਤਾ ਅਤੇ ਪਿਤਾ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਮਾਤਾ-ਪਿਤਾ ਨੂੰ ਬੁਢਾਪੇ ’ਚ ਆਪਣੇ ਬੱਚਿਆਂ ਦੀ ਜ਼ਰੂਰਤ ਹੁੰਦੀ ਹੈ ਪਰ ਅਸੀਂ ਉਨ੍ਹਾਂ ਵੱਲ ਧਿਆਨ ਨਹੀਂ ਦਿੰਦੇ ਤੇ ਆਖ਼ ਦਿੰਦੇ ਹਾਂ ਕਿ ਵਕਤ ਨਹੀਂ ਮਿਲਦਾ? ਜੇਕਰ ਇਹੋ ਸ਼ਬਦ ਸਾਡੇ ਬਚਪਨ ’ਚ ਸਾਡੇ ਮਾਤਾ ਪਿਤਾ ਨੇ ਬੋਲਿਆ ਹੁੰਦਾ ਤਾਂ ਕੀ ਤੁਸੀਂ ਇਸ ਕਾਬਿਲ ਹੋ ਪਾਉਦੇ। ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਦੋਵਾਂ ਲਈ ਟਾਈਮ ਕੱਢਣਾ ਚਾਹੀਦਾ। ਫ਼ਿਰ ਹੀ ਅਸਲ ਫ਼ਾਦਰ ਜਾਂ ਮਦਰ ਡੇਅ ਮਨਾਉਣ ਦਾ ਫ਼ਾਇਦਾ ਹੈ, ਨਹੀਂ ਪੱਛਮੀ ਦੇਸ਼ਾਂ ਦੀ ਦੇਖ਼ਾ-ਦੇਖ਼ੀ ਇਨ੍ਹਾਂ ਫ਼ਾਰਮੈਲਿਟੀਆਂ ਦਾ ਕੋਈ ਫ਼ਾਇਦਾ ਨਹੀਂ। ਪਿਤਾ ਦਿਵਸ ਮਨਾਉਣ ਦਾ ਅਸਲ ਫਾਇਦਾ ਤਾਂ ਹੀ ਹੈ ਜੇਕਰ ਅਸੀਂ ਫ਼ਾਰਮੈਲਿਟੀ ਨਾਲੋ ਅਸਲੀਅਤ ’ਚ ਪਿਤਾ ਪ੍ਰਤੀ ਆਪਣੇ ਫਰਜ਼ ਪਛਾਣੀਏ।