- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਫਾਦਰਜ਼ ਡੇ ’ਤੇ ਵਿਸ਼ੇਸ਼

-ਅੱਜ ਪਿਤਾ ਦਿਵਸ ’ਤੇ ਵਿਸ਼ੇਸ਼
1,2,3,4,5,6
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਦੁਨੀਆਂ ਭਰ ਵਿੱਚ ਪਿਤਾ ਦੇ ਪਿਆਰ, ਤਿਆਗ ਤੇ ਸਮਰਪਣ ਨੂੰ ਸਨਮਾਨ ਦੇਣ ਲਈ ਫਾਦਰਜ਼ ਡੇ ( ਪਿਤਾ ਦਿਵਸ ) ਮਨਾਇਆ ਜਾਂਦਾ ਹੈ। ਪਿਤਾ ਦਿਵਸ ਦੇ ਇਤਿਹਾਸ ਸਬੰਧੀ ਇਤਿਹਾਸਕਾਰਾਂ ਦੀ ਇੱਕ ਰਾਇ ਨਹੀਂ ਹੈ। ਕੁੱਝ ਲੋਕ ਮੰਨਦੇ ਹਨ ਕਿ ਪਿਤਾ ਦਿਵਸ ਪਹਿਲੀ ਵਾਰ ਵਰਜੀਨੀਆ ’ਚ
ਸੰਨ 1907 ਵਿੱਚ, ਦੂਜੇ ਪਾਸੇ ਕੁੱਝ ਲੋਕਾਂ ਨੇ ਕਿਹਾ ਕਿ ਪਹਿਲੀ ਵਾਰ ਇਹ ਦਿਵਸ ਵਾਸ਼ਿੰਗਟਨ ਵਿੱਚ ਮਨਾਇਆ ਗਿਆ। ਇਹ ਕਿਹਾ ਜਾਂਦਾ ਹੈ ਕਿ ਸਾਲ 1972 ’ਚ ਇਸ ਨੂੰ ਅਮਰੀਕਾ ’ਚ ਕਾਨੂੰਨੀ ਮਾਨਤਾ ਮਿਲੀ। ਭਾਰਤ ਸਮੇਤ ਕਈ ਦੇਸ਼ਾਂ ਵਿੱਚ ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਪਿਤਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਵਸ ਮੌਕੇ ਸ਼ਹਿਰ ਦੀਆਂ ਕਈ ਸਖਸ਼ੀਅਤਾਂ ਨੇ ਪੰਜਾਬੀ ਜਾਗਰਣ ਨਾਲ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਜੋ ਪਾਠਕਾਂ ਦੀ ਨਜ਼ਰ ਹੈ...।
-ਬੱਚਿਆਂ ਦਾ ਸਹੀ ਮਾਰਗਦਰਸ਼ਨ ਕਰਦੀਆਂ ਨੇ ਪਿਤਾ ਦੀਆਂ ਸਿੱਖਿਆਵਾਂ : ਅਮਨਪ੍ਰੀਤ ਕੌਰ
ਪਿਤਾ ਦਿਵਸ ਮੌਕੇ ਗੱਲ ਕਰਦੇ ਹੋਏ ਕੌਮੀ ਵਿਰਸਾ ਸੰਭਾਲ ਸੇਵਾ ਸੁਸਾਇਟੀ ਦੀ ਸੰਚਾਲਕ ਅਮਨਪ੍ਰੀਤ ਕੌਰ ਨੇ ਕਿਹਾ ਕਿ ਬੇਸ਼ੱਕ ਅਸੀਂ ਜਨਮ ਦੇਣ ਵਾਲੀ ਮਾ ਦਾ ਦੇਣ ਨਹੀਂ ਦੇ ਸਕਦੇ ਪਰ ਇਹ ਵੀ ਕੋਈ ਨਹੀਂ ਭੁੱਲ ਸਕਦਾ ਕਿ ਪਿਤਾ ਬੱਚੇ ਨੂੰ ਚੱਲਣਾ ਹੀ ਨਹੀਂ ਸਿਖਾਉਂਦਾ, ਸਗੋਂ ਉਸ ਨੂੰ ਪੜ੍ਹਾ ਲਿਖਾ ਕੇ ਪੈਰਾਂ 'ਤੇ ਖੜ੍ਹੇ ਕਰਨ ਦਾ ਯਤਨ ਵੀ ਕਰਦਾ ਹੈ। ਜਦੋਂ ਤੱਕ ਪਿਤਾ ਇਸ ਦੁਨੀਆ 'ਤੇ ਹੁੰਦਾ ਹੈ, ਉਹ ਔਲਾਦ ਦੇ ਰਾਹ 'ਚ ਆਉਣ ਵਾਲੇ ਹਰ ਕੰਡੇ ਨੂੰ ਫੁੱਲ ਬਣਾਉਣ ਦਾ ਯਤਨ ਕਰਦਾ ਹੈ। ਪਿਤਾ ਦੀਆਂ ਸਿੱਖਿਆਵਾਂ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਕਰਦੀਆਂ ਹਨ। ਅਮਨਪ੍ਰੀਤ ਨੇ ਕਿਹਾ ਕਿ ਪਿਤਾ ਦਾ ਨਾਲ ਹੋਣਾ ਹੀ ਹਿੰਮਤ ਅਤੇ ਉਤਸ਼ਾਹ ਦਾ ਕੰਮ ਕਰਦਾ ਹੈ।
-ਬਾਪੂ ਦੇ ਸਿਰ ’ਤੇ ਕਰੀਆਂ ਮੌਜਾਂ ਕਦੇ ਨਹੀਂ ਭੁੱਲਦੀਆਂ : ਰਜਿੰਦਰ ਜਤਿਨ
ਪੰਜਾਬੀ ਜਾਗਰਣ ਨਾਲ ਗੱਲ ਕਰਦੇ ਹੋਏ ਰਜਿੰਦਰ ਪਾਲ ਅਤੇ ਜਤਿਨ ਅਰੋੜਾ ਨੇ ਕਿਹਾ ਕਿ ਪਿਤਾ ਇੱਕ ਅਜਿਹੇ ਰਿਸ਼ਤੇ ਦਾ ਨਾਮ ਹੈ ਜੋ ਕਿ ਕਦਮ ਕਦਮ ਤੇ ਬੱਚਿਆਂ ਦੀ ਰਹਿਨੁਮਾਈ ਕਰਦਾ ਹੈ। ਕਿਸੇ ਸ਼ਾਇਰ ਨੇ ਸੱਚ ਲਿਖਿਆ ਹੈ ਕਿ ਬਾਬਲ ਸਾਡਾ ਜਾਨ ਤੋੜ ਕੇ ਕਰਦਾ ਰਿਹਾ ਕਮਾਈਆਂ ਸੀ, ਸਾਡਾ ਕੰਮ ਸੀ ਬੁੱਲੇ ਵੱਢਣਾ ਐਸ਼ਾਂ ਖੂਬ ਉਡਾਈਆਂ ਸੀ ਅਲਬੇਲੀ ਉਮਰ ਦੀਆਂ ਖੇਡਾਂ ਚੇਤੇ ਆਉਂਦੀਆਂ ਬੜੀਆਂ ਓ ਮੌਜਾਂ ਭੁੱਲਦੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ। ਬੱਚਿਆਂ ਲਈ ਪਿਤਾ ਆਪਣਾ ਹਰ ਦੁੱਖ ਭੁੱਲ ਜਾਂਦਾ ਹੈ। ਕੇਵਲ ਇੱਕ ਪਿਤਾ ਹੀ ਚਾਹੁੰਦਾ ਹੈ ਕਿ ਉਸ ਦੀ ਔਲਾਦ ਉਸ ਤੋਂ ਵੀ ਵੱਧ ਤਰੱਕੀ ਕਰੇ।
-ਹੈਸੀਅਤ ਮੁਤਾਬਕ ਕੋਈ ਵੀ ਪਿਤਾ ਬੱਚਿਆਂ ਤੋਂ ਕੁੱਝ ਨਹੀਂ ਲੁਕਾਉਂਦਾ : ਕੁਲਵਿੰਦਰਜੀਤ
ਪਿਤਾ ਦਿਵਸ ਮੌਕੇ ਵਿਚਾਰ ਸਾਂਝੇ ਕਰਦੇ ਹੋਏ ਕੁਲਵਿੰਦਰਜੀਤ ਸਿੰਘ ਨੇ ਕਿਹਾ ਕਿ ਬੱਚਿਆ ਦੀ ਕਿਸੇ ਵੀ ਤਕਲੀਫ਼ 'ਤੇ ਮਾਂ ਵਾਂਗ ਪਿਤਾ ਦਾ ਵੀ ਦਿਲ ਰੋਂਦਾ ਹੈ ਜੋ ਕਿਸੇ ਨੂੰ ਵਿਖਦਾ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਆਪਣੀ ਹੈਸੀਅਤ ਮੁਤਾਬਕ ਦੁਨੀਆਂ ਦਾ ਕੋਈ ਵੀ ਪਿਤਾ ਆਪਣੇ ਬੱਚਿਆ ਤੋਂ ਕੁੱਝ ਵੀ ਲੁਕਾ ਕੇ ਨਹੀਂ ਰੱਖਦਾ। ਪਿਤਾ ਸਾਡੇ ਜੀਵਨ ਦਾ ਪਹਿਲਾ ਅਧਿਆਪਕ ਹੁੰਦਾ ਹੈ ਜੋ ਸਹੀ ਰਾਹ ਤੇ ਚੱਲਣ ਦੀ ਸਿੱਖਿਆ ਦਿੰਦਾ ਹੈ। ਬੱਚਿਆਂ ਦੀ ਹਰ ਲੋੜ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰ ਦਿੰਦਾ ਹੈ ਪਰ ਕਈ ਵਾਰ ਦੁਨੀਆਂ ਨੂੰ ਜਿੱਤਣ ਵਾਲਾ ਪਿਤਾ ਆਪਣੀ ਔਲਾਦ ਅੱਗੇ ਹਾਰ ਜਾਂਦਾ ਹੈ ਜਾਂ ਮਾੜੀ ਔਲਾਦ ਉਸ ਨੂੰ ਹਾਰਨ ਲਈ ਮਜਬੂਰ ਕਰ ਦਿੰਦੀ ਹੈ।
-ਕਾਬਲ ਬਣਨ ਲਈ ਪਿਤਾ ਦੀ ਸਖ਼ਤੀ ਜ਼ਰੂਰੀ : ਚੰਨਪ੍ਰੀਤ ਸਿੰਘ ਗਿੱਲ
ਪਿਤਾ ਦਿਵਸ 'ਤੇ ਗੱਲ ਕਰਦਿਆਂ ਚੰਨ ਪ੍ਰੀਤ ਸਿੰਘ ਗਿੱਲ ਪੰਛੀ ਵਾਇਸ ਰਿਕਾਰਡਿੰਗ ਸਟੂਡੀਓ ਨੇ ਕਿਹਾ ਕਿ ਬੱਚਿਆਂ ਦੀ ਹਰ ਮੰਗ ਪੂਰੀ ਕਰਨ ਵਿੱਚ ਇੱਕ ਪਿਤਾ ਨੇ ਸ਼ਾਇਦ ਹੀ ਕੋਈ ਕਮੀ ਛੱਡੀ ਹੋਵੇ। ਜਿਸ ਤਰ੍ਹਾਂ ਮਾਂ ਦਾ ਕਰਜ਼ਾ ਨਹੀਂ ਮੋੜਿਆ ਜਾ ਸਕਦਾ ਉਸੇ ਤਰ੍ਹਾਂ ਅਸੀਂ ਪਿਤਾ ਦਾ ਵੀ ਦੇਣ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਪਿਤਾ ਪਰਿਵਾਰ ਦੀ ਹਿੰਮਤ ’ਤੇ ਵਿਸ਼ਵਾਸ ਹੈ। ਗਿੱਲ ਨੇ ਕਿਹਾ ਕਿ ਕਾਬਲ ਬਣਨ ਲਈ ਪਿਤਾ ਦੀ ਸਖ਼ਤੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿਤਾ ਦੀਆਂ ਗੱਲਾ ਨੂੰ ਧਿਆਨ ਨਾਲ ਸੁਣਿਆ ਜਾਵੇ ਤਾ ਦੁਨੀਆਂ ਦੀ ਕੋਈ ਵੀ ਗੱਲ ਸੁਣਨ ਦੀ ਨੌਬਤ ਨਹੀਂ ਆਵੇਗੀ। ਸਾਨੂੰ ਆਪਣੇ ਪਿਤਾ ਦੀਆਂ ਸਿੱਖਿਆਵਾਂ ਨੂੰ ਅਪਨਾਉਣਾ ਚਾਹੀਦਾ ਹੈ।
-ਪਰਿਵਾਰ ਦੀ ਮਜ਼ਬੂਤ ਨੀਂਹ ਹੁੰਦਾ ਹੈ ਪਿਤਾ : ਨਵਨੂਰ, ਜੋਬਨਗੀਤ
ਪਿਤਾ ਦਿਵਸ ਮੌਕੇ ਪੰਜਾਬੀ ਜਾਗਰਣ ਨਾਲ ਗੱਲ ਕਰਦੇ ਹੋਏ ਨਵਨੂਰ ਕੌਰ ਅਤੇ ਜੋਬਨਗੀਤ ਸਿੰਘ ਨੇ ਕਿਹਾ ਕਿ ਪਿਤਾ ਪਰਿਵਾਰ ਦੀ ਮਜ਼ਬੂਤ ਨੀਂਹ ਹੁੰਦਾ ਹੈ ਜੋ ਆਪਣੇ ਬੱਚਿਆਂ ਦੇ ਸੁਖਦਾਈ ਭਵਿੱਖ ਲਈ ਆਪਣੀਆਂ ਖੁਸ਼ੀਆਂ ਤੇ ਖ਼੍ਵਾਹਿਸ਼ਾਂ ਦੀ ਪਰਵਾਹ ਕੀਤੇ ਬਿਨਾਂ ਸਖ਼ਤ ਮਿਹਨਤ ਕਰਦਾ ਹੈ। ਉਹ ਨਾ ਕੇਵਲ ਪਰਿਵਾਰ ਦੀਆਂ ਲੋੜਾ ਪੂਰੀਆਂ ਕਰਦਾ ਹੈ ਸਗੋ ਬੱਚਿਆਂ ਨੂੰ ਚੰਗੇ ਸੰਸਕਾਰ, ਅਨੁਸ਼ਾਸ਼ਨ ਅਤੇ ਜੀਵਨ ਦੀਆਂ ਕਦਰਾਂ ਕੀਮਤਾਂ ਵੀ ਸਿਖਾਉਂਦਾ ਹੈ। ਪਿਤਾ ਸਾਡੇ ਜੀਵਨ ਦਾ ਉਹ ਮਜ਼ਬੂਤ ਸਹਾਰਾ ਹਨ ਜੋ ਹਰ ਮੁਸ਼ਕਿਲ ਵੇਲੇ ਨਾਲ ਹੁੰਦਾ ਹੈ। ਪਿਤਾ ਦੇ ਪਿਆਰ ਦੀ ਗਹਿਰਾਈ ਨੂੰ ਨਾਪਿਆਂ ਨਹੀਂ ਜਾ ਸਕਦਾ। ਪਿਤਾ ਪ੍ਰਤੀ ਆਪਣੇ ਫਰਜਾਂ ਨੂੰ ਪੂਰਾ ਕਰਕੇ ਹਰ ਔਲਾਦ ਨੂੰ ਆਪਣੇ ਬਾਪ ਨੂੰ ਸਤਿਕਾਰ ਅਤੇ ਖੁਸ਼ੀ ਦੇਣੀ ਚਾਹੀਦੀ ਹੈ।