- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਸ ਨੂੰ ਇਕ ਨਿਜੀ ਹਸਪਤਾਲ ’ਚ ਦਾਖ਼ਲ ਕਰਵਾਇਆ। ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਹਸਪਤਾਲ ਦੇ ਰਜਿਸਟਰਾਰ ’ਚ ਐਂਟਰੀ ਕਰਵਾਈ ਗਈ ਕਿ ਬੱਚੇ ਦੀ ਪੌੜੀਆਂ ਤੋਂ ਡਿੱਗ ਕੇ ਮੌਤ ਹੋਈ ਹੈ। ਉੱਧਰ, ਚੌਕੀ ਗਿਆਸਪੁਰਾ ਦੇ ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਦੀ ਤਬੀਅਤ ਖ਼ਰਾਬ ਸੀ, ਜਿਸ ਕਾਰਣ ਉਸਦੀ ਮੌਤ ਹੋਈ। ਪੁਲਿਸ ਨੇ ਪਰਿਵਾਰ ਦੇ ਬਿਆਨ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਸਾਹਨੇਵਾਲ ਦੇ ਇਲਾਕੇ ’ਚ ਇਕ ਤਿੰਨ ਸਾਲਾ ਬੱਚੇ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਪਿੰਡ ਗਿਆਸਪੁਰਾ ਨਿਵਾਸੀ ਤਿੰਨ ਸਾਲਾ ਮੁਹੰਮਦ ਹੁਸੈਨ ਦੇ ਰੂਪ ’ਚ ਹੋਈ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਜਾਣਕਾਰੀ ਅਨੁਸਾਰ ਮੁਹੰਮਦ ਹੁਸੈਨ ਦੀ ਸ਼ੱਕੀ ਹਾਲਤ ’ਚ ਗੰਭੀਰ ਹੋ ਗਈ ਸੀ। ਜਿਸ ਨੂੰ ਇਕ ਨਿਜੀ ਹਸਪਤਾਲ ’ਚ ਦਾਖ਼ਲ ਕਰਵਾਇਆ। ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਹਸਪਤਾਲ ਦੇ ਰਜਿਸਟਰਾਰ ’ਚ ਐਂਟਰੀ ਕਰਵਾਈ ਗਈ ਕਿ ਬੱਚੇ ਦੀ ਪੌੜੀਆਂ ਤੋਂ ਡਿੱਗ ਕੇ ਮੌਤ ਹੋਈ ਹੈ। ਉੱਧਰ, ਚੌਕੀ ਗਿਆਸਪੁਰਾ ਦੇ ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਦੀ ਤਬੀਅਤ ਖ਼ਰਾਬ ਸੀ, ਜਿਸ ਕਾਰਣ ਉਸਦੀ ਮੌਤ ਹੋਈ। ਪੁਲਿਸ ਨੇ ਪਰਿਵਾਰ ਦੇ ਬਿਆਨ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।