- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਡੇਹਲੋਂ ਦੀ ਪੁਲਿਸ ਨੇ ਪਿੰਡ ਘੁਗਰਾਣਾ ਦੇ ਰਹਿਣ ਵਾਲੇ ਆਸ਼ੂ ਸਿੰਘ ਅਤੇ ਸਾਜਨ ਸਿੰਘ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 108 ਅਤੇ 3 (5) ਤਹਿਤ ਕੇਸ ਦਰਜ ਕੀਤਾ ਹੈ। ਹਾਕਮ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ 28 ਸਾਲਾ ਪੁੱਤਰ ਹਰਮਨਦੀਪ ਸਿੰਘ ਦੀ ਆਸ਼ੂ ਸਿੰਘ ਅਤੇ ਸਾਜਨ ਸਿੰਘ ਨਾਲ ਜਾਣ-ਪਛਾਣ ਸੀ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ , ਲੁਧਿਆਣਾ : ਫੈਕਟਰੀ ਦਾ ਅਧਿਕਾਰੀ ਆਪਣੇ ਦੋਸਤਾਂ ਦੀ ਨਸ਼ੇ ਦੀ ਆਦਤ ਅਤੇ ਪੈਸੇ ਦੀ ਮੰਗ ਤੋਂ ਇਨ੍ਹਾਂ ਪਰੇਸ਼ਾਨ ਹੋ ਗਿਆ ਕਿ ਉਸ ਨੇ ਪਿੰਡ ਲਹਿਰਾ ’ਚ ਜਾ ਕੇ ਮੋਟਰ ਵਾਲੇ ਕਮਰੇ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਿਕ ਮ੍ਰਿਤਕ ਦੀ ਪਛਾਣ ਪਿੰਡ ਘੁਗਰਾਣਾ ਦੇ ਰਹਿਣ ਵਾਲੇ ਹਰਮਨਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਹਾਕਮ ਸਿੰਘ ਦੀ ਸ਼ਿਕਾਇਤ ’ਤੇ ਦੋ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਡੇਹਲੋਂ ਦੀ ਪੁਲਿਸ ਨੇ ਪਿੰਡ ਘੁਗਰਾਣਾ ਦੇ ਰਹਿਣ ਵਾਲੇ ਆਸ਼ੂ ਸਿੰਘ ਅਤੇ ਸਾਜਨ ਸਿੰਘ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 108 ਅਤੇ 3 (5) ਤਹਿਤ ਕੇਸ ਦਰਜ ਕੀਤਾ ਹੈ। ਹਾਕਮ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ 28 ਸਾਲਾ ਪੁੱਤਰ ਹਰਮਨਦੀਪ ਸਿੰਘ ਦੀ ਆਸ਼ੂ ਸਿੰਘ ਅਤੇ ਸਾਜਨ ਸਿੰਘ ਨਾਲ ਜਾਣ-ਪਛਾਣ ਸੀ। ਦੋਸ਼ ਹੈ ਕਿ ਦੋਵੇਂ ਮੁਲਜ਼ਮ ਉਸ ਦੇ ਪੁੱਤਰ ਤੋਂ ਆਪਣੇ ਨਸ਼ੇ ਦੀ ਪੂਰਤੀ ਲਈ ਲਗਾਤਾਰ ਪੈਸਿਆਂ ਦੀ ਮੰਗ ਕਰਦੇ ਰਹਿੰਦੇ ਸਨ ਅਤੇ ਉਸ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਦੇ ਸਨ। ਇਸ ਕਾਰਨ ਹਰਮਨਦੀਪ ਸਿੰਘ ਕਾਫ਼ੀ ਸਮੇਂ ਤੋਂ ਤਣਾਅ ਅਤੇ ਪਰੇਸ਼ਾਨੀ ਵਿੱਚ ਰਹਿ ਰਿਹਾ ਸੀ। ਸ਼ਿਕਾਇਤ ਮੁਤਾਬਿਕ ਹਰਮਨਦੀਪ ਸਿੰਘ ਘਰ ਤੋਂ ਕੰਮ ’ਤੇ ਗਿਆ ਸੀ ਪਰ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਇਸ ਦੌਰਾਨ ਲੁਧਿਆਣਾ-ਮਾਲੇਰਕੋਟਲਾ ਰੋਡ ’ਤੇ ਪਿੰਡ ਲਹਿਰਾ ਨੇੜੇ ਇੱਕ ਮੋਟਰ ਵਾਲੇ ਕੋਠੇ ਵਿੱਚ ਉਸ ਦੀ ਲਾਸ਼ ਲੋਹੇ ਦੇ ਪਾਈਪ ਨਾਲ ਫਾਹਾ ਲੱਗੀ ਹੋਈ ਮਿਲੀ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।