ਲੁਧਿਆਣਾ ਤੱਕ ਪਹੁੰਚੀ ਕੇਂਦਰ ਦੀ ਰੁਜ਼ਗਾਰ ਯੋਜਨਾ ਦੀ ਗੂੰਜ; ₹2400 ਕਰੋੜ ਦੇ ਫੰਡ ਸਿੱਧੇ ਖਾਤਿਆਂ 'ਚ ਟ੍ਰਾਂਸਫਰ, ਉਦਯੋਗਾਂ ਤੇ ਕਰਮਚਾਰੀਆਂ 'ਚ ਖੁਸ਼ੀ ਦੀ ਲਹਿਰ
ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ ਕਰਵਾਏ ਗਏ ਰਾਸ਼ਟਰੀ ਸਮਾਗਮ ਦਾ ਸਿੱਧਾ ਪ੍ਰਸਾਰਣ ਸ਼ੁੱਕਰਵਾਰ ਨੂੰ ਈਪੀਐਫਓ ਖੇਤਰੀ ਦਫ਼ਤਰ, ਭਵਿੱਖ ਨਿਧੀ ਭਵਨ, ਲੁਧਿਆਣਾ ਵਿਖੇ ਕੀਤਾ ਗਿਆ। ਇਸ ਮੌਕੇ ਉਕਤ ਸਮਾਗਮ ਵਿੱਚ ਕਰੀਬ 500 ਕਰਮਚਾਰੀ, ਨਿਯੋਗਤਾ, ਉਦਯੋਗਿਕ ਅਦਾਰਿਆਂ ਦੇ ਪ੍ਰਤੀਨਿਧੀ, ਐਚਆਰ ਪ੍ਰੋਫੈਸ਼ਨਲ ਤੇ ਹੋਰ ਹਿੱਸੇਦਾਰ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਏਪੀਐਫ ਕਮਿਸ਼ਨਰ ਸੌਰਭ ਸੁਆਮੀ ਵੱਲੋਂ ਪ੍ਰੋਗਰਾਮ ਦੌਰਾਨ ਹਾਜ਼ਰ ਲੋਕਾਂ ਨੂੰ ਪੀਐੱਮ-ਵੀਬੀਆਰਵਾਈ ਯੋਜਨਾ ਦੇ ਉਦੇਸ਼ਾਂ, ਲਾਭਾਂ, ਯੋਗਤਾ ਮਾਪਦੰਡਾਂ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਸਨਅਤੀ ਪ੍ਰਤੀਨਿਧੀਆਂ ਨੇ ਯੋਜਨਾ ਨੂੰ ਰੁਜ਼ਗਾ
Publish Date: Sat, 20 Jun 2026 11:17 AM (IST)
Updated Date: Sat, 20 Jun 2026 11:18 AM (IST)

ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ - ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ ਕਰਵਾਏ ਗਏ ਰਾਸ਼ਟਰੀ ਸਮਾਗਮ ਦਾ ਸਿੱਧਾ ਪ੍ਰਸਾਰਣ ਸ਼ੁੱਕਰਵਾਰ ਨੂੰ ਈਪੀਐਫਓ ਖੇਤਰੀ ਦਫ਼ਤਰ, ਭਵਿੱਖ ਨਿਧੀ ਭਵਨ, ਲੁਧਿਆਣਾ ਵਿਖੇ ਕੀਤਾ ਗਿਆ। ਇਸ ਮੌਕੇ ਉਕਤ ਸਮਾਗਮ ਵਿੱਚ ਕਰੀਬ 500 ਕਰਮਚਾਰੀ, ਨਿਯੋਗਤਾ, ਉਦਯੋਗਿਕ ਅਦਾਰਿਆਂ ਦੇ ਪ੍ਰਤੀਨਿਧੀ, ਐਚਆਰ ਪ੍ਰੋਫੈਸ਼ਨਲ ਤੇ ਹੋਰ ਹਿੱਸੇਦਾਰ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਏਪੀਐਫ ਕਮਿਸ਼ਨਰ ਸੌਰਭ ਸੁਆਮੀ ਵੱਲੋਂ ਪ੍ਰੋਗਰਾਮ ਦੌਰਾਨ ਹਾਜ਼ਰ ਲੋਕਾਂ ਨੂੰ ਪੀਐੱਮ-ਵੀਬੀਆਰਵਾਈ ਯੋਜਨਾ ਦੇ ਉਦੇਸ਼ਾਂ, ਲਾਭਾਂ, ਯੋਗਤਾ ਮਾਪਦੰਡਾਂ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਸਨਅਤੀ ਪ੍ਰਤੀਨਿਧੀਆਂ ਨੇ ਯੋਜਨਾ ਨੂੰ ਰੁਜ਼ਗਾਰ ਵਧਾਉਣ ਅਤੇ ਨਵੇਂ ਕਰਮਚਾਰੀਆਂ ਦੀ ਭਰਤੀ ਨੂੰ ਉਤਸ਼ਾਹਿਤ ਕਰਨ ਵਾਲੀ ਪਹਿਲ ਦੱਸਿਆ। ਉਕਤ ਸਮਾਗਮ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਹੋਏ ਮੁੱਖ ਪ੍ਰੋਗਰਾਮ ਨਾਲ ਜੋੜਿਆ ਗਿਆ ਸੀ, ਜਿੱਥੇ ਪ੍ਰਧਾਨ ਮੰਤਰੀ ਵੱਲੋਂ ਲਾਭਪਾਤਰੀਆਂ ਨੂੰ ਡਾਇਰੈਕਟ ਬੈਨਿਫਿਟ ਟਰਾਂਸਫਰ ਰਾਹੀਂ ਕਰੀਬ 2400 ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਜਾਰੀ ਕੀਤੀ ਗਈ।
ਇਸ ਰਾਸ਼ੀ ਨਾਲ ਦੇਸ਼ ਭਰ ’ਚ 15 ਲੱਖ ਤੋਂ ਵੱਧ ਲੋਕਾਂ ਨੂੰ ਵਾਧੂ ਰੁਜ਼ਗਾਰ ਦੇ ਮੌਕਿਆਂ ਲਈ ਮਦਦ ਮਿਲਣ ਦੀ ਉਮੀਦ ਹੈ। -ਪੰਜਾਬ ਦੇ 16,417 ਮੁਲਾਜ਼ਮਾਂ ਨੂੰ ਮਿਲਿਆ ਲਾਭ ਪੀਐੱਮ-ਵੀਬੀਆਰਵਾਈ ਤਹਿਤ ਪੰਜਾਬ ’ਚ ਵੀ ਯੋਜਨਾ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਸੂਬੇ ’ਚ ਭਾਗ-ਏ ਅਧੀਨ 16,417 ਕਰਮਚਾਰੀਆਂ ਨੂੰ 8,80,08,955 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਗਈ ਹੈ, ਜਦਕਿ ਭਾਗ-ਬੀ ਅਧੀਨ 1,256 ਨਿਯੋਗਤਾਵਾਂ ਨੂੰ 24,35,50,913 ਰੁਪਏ ਦੀ ਸਹਾਇਤਾ ਜਾਰੀ ਕੀਤੀ ਗਈ ਹੈ।
ਕਮਿਸ਼ਨਰ ਸੌਰਭ ਸੁਆਮੀ ਨੇ ਦੱਸਿਆ ਕਿ ਉਕਤ ਯੋਜਨਾ ਦਾ ਉਦੇਸ਼ ਪਹਿਲੀ ਵਾਰ ਨੌਕਰੀ ਕਰਨ ਵਾਲੇ ਕਰਮਚਾਰੀਆਂ ਨੂੰ ਸਹਾਇਤਾ ਦੇਣਾ, ਰਸਮੀ ਰੋਜ਼ਗਾਰ ਨੂੰ ਉਤਸ਼ਾਹਿਤ ਕਰਨਾ ਅਤੇ ਨਿਯੋਗਤਾਵਾਂ ਨੂੰ ਵਾਧੂ ਨੌਕਰੀਆਂ ਪੈਦਾ ਕਰਨ ਲਈ ਪ੍ਰੇਰਿਤ ਕਰਨਾ ਹੈ। ਯੋਜਨਾ ਤਹਿਤ ਯੋਗ ਕਰਮਚਾਰੀਆਂ ਨੂੰ ਵੱਧ ਤੋਂ ਵੱਧ 15 ਹਜ਼ਾਰ ਰੁਪਏ ਤੱਕ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਹੈ। ਕੇਂਦਰ ਸਰਕਾਰ ਵੱਲੋਂ 99,446 ਕਰੋੜ ਰੁਪਏ ਦੇ ਵਿੱਤੀ ਪ੍ਰਬੰਧ ਵਾਲੀ ਇਸ ਯੋਜਨਾ ਤਹਿਤ ਦੋ ਸਾਲਾਂ ਵਿੱਚ 3.5 ਕਰੋੜ ਤੋਂ ਵੱਧ ਰੋਜ਼ਗਾਰ ਪੈਦਾ ਕਰਨ ਦਾ ਟੀਚਾ ਰੱਖਿਆ ਹੈ।