ਵਿਲੱਖਣ ਮੰਚ ਵਜੋਂ ਕੰਮ ਕਰਦੈ ਟੀਈਡੀਐੱਕਸ : ਵਾਈਸ ਚਾਂਸਲਰ
ਵਿਲੱਖਣ ਮੰਚ ਵਜੋਂ ਕੰਮ ਕਰਦੈ ਟੀਈਡੀਐੱਕਸ-ਵਾਈਸ ਚਾਂਸਲਰ
Publish Date: Fri, 19 Jun 2026 06:45 PM (IST)
Updated Date: Sat, 20 Jun 2026 04:04 AM (IST)

-ਵੈਟਰਨਰੀ ’ਵਰਸਿਟੀ ਨੇ ਦੂਜੇ ਐਡੀਸ਼ਨ ਦੀ ਕੀਤੀ ਮੇਜ਼ਬਾਨੀ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਅਜਿਹੇ ਅਨੁਭਵ ਵਿਸ਼ਵ ਪੱਧਰ ਤੇ ਸਮਰੱਥ ਤੇ ਸਮਾਜਿਕ ਤੌਰ ਤੇ ਜ਼ਿੰਮੇਵਾਰ ਪੇਸ਼ੇਵਰ ਤਿਆਰ ਕਰਨ ਲਈ ਬਹੁਤ ਜ਼ਰੂਰੀ ਹਨ ਵਾਈਸ ਚਾਂਸਲਰ ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਇਹ ਪ੍ਰਗਟਾਵਾ ਵੈਟਰਨਰੀ ਯੂਨੀਵਰਸਸਿਟੀ ਵੱਲੋਂ ਚੇਤੰਨ ਵਿਕਾਸ ਵਿਸ਼ੇ ’ਤੇ ਕਰਵਾਈ ਟੀਈਡੀਐਕਸ ਜੀਏਡੀਵੀਏਐੱਸਯੂ ਸਰਗਰਮੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਪਿਛਲੇ ਸਾਲ ਟੀਈਡੀਐੱਕਸ ਜੀਏਡੀਵੀਏਐੱਸਯੂ ਦੀ ਮੇਜ਼ਬਾਨੀ ਕਰਕੇ ਇਤਿਹਾਸ ਰਚਿਆ ਸੀ, ਜੋ ਕਿ ਭਾਰਤ ਵਿੱਚ ਕਿਸੇ ਵੀ ਵੈਟਰਨਰੀ ਯੂਨੀਵਰਸਿਟੀ ਦੁਆਰਾ ਕਰਵਾਇਆ ਪਹਿਲਾ ਟੀਈਡੀਐਕਸ ਪ੍ਰੋਗਰਾਮ ਸੀ। ਉਨ੍ਹਾਂ ਕਿਹਾ ਕਿ ਐਡੀਸ਼ਨ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਉਤਸ਼ਾਹਿਤ ’ਵਰਸਿਟੀ ਨੇ ਇਸ ਦੂਜੇ ਐਡੀਸ਼ਨ ਰਾਹੀਂ ਵਿਦਿਆਰਥੀਆਂ ’ਚ ਨਵੀਨਤਾ, ਰਚਨਾਤਮਕਤਾ ਅਤੇ ਅਗਵਾਈ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਜਾਰੀ ਰੱਖੀ। ਪ੍ਰਬੰਧਕਾਂ ਤੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਡਾ. ਗਿੱਲ ਨੇ ਪ੍ਰਗਟਾਇਆ ਕਿ ਇਹ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਬੁਲਾਰਿਆਂ ਨਾਲ ਗੱਲਬਾਤ ਕਰਨ, ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਸਮਝਣ ਤੇ ਵਿਸ਼ਲੇਸ਼ਣਣਾਤਮਕ ਸੋਚ, ਸੰਚਾਰ ਤੇ ਅਗਵਾਈ ਹੁਨਰ ਵਿਕਸਤ ਕਰਨ ਲਈ ਇਕ ਵਿਲੱਖਣ ਮੰਚ ਵਜੋਂ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਨੁਭਵ ਵਿਸ਼ਵ ਪੱਧਰ ਤੇ ਸਮਰੱਥ ਅਤੇ ਸਮਾਜਿਕ ਤੌਰ ਤੇ ਜ਼ਿੰਮੇਵਾਰ ਪੇਸ਼ੇਵਰ ਤਿਆਰ ਕਰਨ ਲਈ ਬਹੁਤ ਜ਼ਰੂਰੀ ਹਨ ਅਤੇ ਅਕਾਦਮਿਕ ਉੱਤਮਤਾ ਤੋਂ ਅੱਗੇ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਯੂਨੀਵਰਸਿਟੀ ਦੇ ਦ੍ਰਿਸ਼ਟੀਕੋਣ ਦਾ ਅਨੁਸਾਰੀ ਹੈ। ਉਨ੍ਹਾਂ ਕਿਹਾ ਕਿ ਟੀਈਡੀਐੱਕਸ ਇੱਕ ਸੁਤੰਤਰ ਤੌਰ ਤੇ ਸੰਗਠਿਤ ਪਹਿਲਕਦਮੀ ਹੈ ਜੋ ਟੀਈਡੀ ਦੀ ਆਲਮੀ ਸਰਪ੍ਰਸਤੀ ਅਧੀਨ ਇਕ ਗ਼ੈਰ ਲਾਭ ਵਾਲੀ ਸੰਸਥਾ ਹੈ ਜੋ ਪ੍ਰਸਾਰ ਯੋਗ ਵਿਚਾਰਾਂ ਨੂੰ ਫੈਲਾਉਣ ਲਈ ਸਮਰਪਿਤ ਹੈ। ਸਮਾਗਮ ਦੇ ਪ੍ਰਬੰਧਕ ਅਤੇ ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੇ ਡੀਨ ਡਾ. ਰਾਮ ਸ਼ਰਨ ਸੇਠੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਵਿਭਿੰਨ ਪੇਸ਼ੇਵਰ ਅਤੇ ਅਕਾਦਮਿਕ ਪਿਛੋਕੜ ਵਾਲੇ 26 ਬੁਲਾਰੇ ਸ਼ਾਮਲ ਸਨ ਜਿਨ੍ਹਾਂ ਨੇ ਆਪਣੇ ਅਨੁਭਵ, ਵਿਚਾਰ ਤੇ ਸੂਝ ਦਰਸ਼ਕਾਂ ਨਾਲ ਸਾਂਝੀ ਕੀਤੀ। ਬੁਲਾਰਿਆਂ ਵਿੱਚ ਟੀਚਿੰਗ ਫੈਲੋ ਤਰੁਣ ਕਪੂਰ, ਅਤੇ ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੀ ਪਹਿਲੇ ਸਾਲ ਦੇ ਵਿਦਿਆਰਥਣ ਗੁਰਚੇਤਨ ਕੌਰ ਅਤੇ ਗੁਰਨੂਰ ਸਿੰਘ ਭੰਗੂ ਸ਼ਾਮਲ ਸਨ। ਸਮਾਗਮ ’ਚ ਲਗਭਗ 100 ਪ੍ਰਤੀਭਾਗੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ’ਚ ਇਸ ਯੂਨੀਵਰਸਿਟੀ ਦੇ ਕਾਲਜਾਂ ਦੇ 32 ਵਿਦਿਆਰਥੀ ਸ਼ਾਮਲ ਹਨ। ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ, ਜਿਨ੍ਹਾਂ ਵਿੱਚ ਰਜਿਸਟਰਾਰ ਡਾ. ਓਪਿੰਦਰ ਸਿੰਘ ਅਤੇ ਕਾਲਜ ਆਫ਼ ਵੈਟਰਨਰੀ ਸਾਇੰਸ ਦੇ ਡੀਨ ਡਾ. ਸਵਰਨ ਸਿੰਘ ਰੰਧਾਵਾ ਸ਼ਾਮਲ ਸਨ, ਨੇ ਵੀ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਸਮਾਗਮ ਵਿੱਚ ਵਿਦਿਆਰਥੀਆਂ, ਸਿੱਖਿਆ ਸ਼ਾਸਤਰੀਆਂ, ਉੱਦਮੀਆਂ ਅਤੇ ਪੇਸ਼ੇਵਰਾਂ ਨੇ ਉਤਸ਼ਾਹ ਨਾਲ ਭਾਗ ਲਿਆ।