- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਗਰਾਉਂ ਦੇ ਯੂਨੀਰਾਈਜ਼ ਸਕੂਲ 'ਚ ਬਣੀ ਛੋਟੀ ਰੇਂਜ ਵਿਚ ਗਿਆਰਵੀਂ ਕਲਾਸ ਦੇ ਵਿਦਿਆਰਥੀ ਟਰੇਨਰ ਦੀ ਅਗਵਾਈ ਹੇਠ ਪ੍ਰੈਕਟਿਸ ਕਰ ਰਹੇ ਸਨ। ਇਸੇ ਦੌਰਾਨ ਇਕ ਵਿਦਿਆਰਥੀ ਵੱਲੋਂ ਏਅਰਗਨ ਦੇ ਲਗਾਤਾਰ ਦੋ ਵਾਰੀ ਫਾਇਰ ਕਰਦਿਆਂ ਉਸ ਵਿੱਚੋਂ ਨਿਕਲੇ ਸ਼ਰੇ ਉੱਥੇ ਖੜ੍ਹੇ ਇਕ ਦੂਸਰੇ ਵਿਦਿਆਰਥੀ ਦੀ ਲੱਤ ਵਿਚ ਦੋ ਥਾਵਾਂ 'ਤੇ ਲੱਗੇ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਤੇ ਇਕਦਮ ਸ਼ੂਟਿੰਗ ਰੇਂਜ ਵਿਚ ਭਾਜੜ ਪੈ ਗਈ।

ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਉਂ : ਜਗਰਾਉਂ ਦੇ ਇਕ ਨਾਮੀ ਪ੍ਰਾਈਵੇਟ ਸਕੂਲ ਦੀ ਸ਼ੂਟਿੰਗ ਰੇਂਜ 'ਚ ਪ੍ਰੈਕਟਿਸ ਕਰਦਿਆਂ ਏਅਰਗਨ ਦੇ ਸ਼ਰੇ ਲੱਗਣ ਨਾਲ ਵਿਦਿਆਰਥੀ ਜ਼ਖ਼ਮੀ ਹੋ ਗਿਆ। ਏਅਰਗਨ 'ਚੋਂ ਵਿਦਿਆਰਥੀ ਦੇ ਸ਼ਰੇ ਕਿਵੇਂ ਲੱਗੇ ਦੀ ਪੁਲਿਸ ਜਾਂਚ ਵਿਚ ਜੁੱਟ ਗਈ ਹੈ। ਜਾਣਕਾਰੀ ਅਨੁਸਾਰ ਜਗਰਾਉਂ ਦੇ ਯੂਨੀਰਾਈਜ਼ ਸਕੂਲ 'ਚ ਬਣੀ ਛੋਟੀ ਰੇਂਜ ਵਿਚ ਗਿਆਰਵੀਂ ਕਲਾਸ ਦੇ ਵਿਦਿਆਰਥੀ ਟਰੇਨਰ ਦੀ ਅਗਵਾਈ ਹੇਠ ਪ੍ਰੈਕਟਿਸ ਕਰ ਰਹੇ ਸਨ। ਇਸੇ ਦੌਰਾਨ ਇਕ ਵਿਦਿਆਰਥੀ ਵੱਲੋਂ ਏਅਰਗਨ ਦੇ ਲਗਾਤਾਰ ਦੋ ਵਾਰੀ ਫਾਇਰ ਕਰਦਿਆਂ ਉਸ ਵਿੱਚੋਂ ਨਿਕਲੇ ਸ਼ਰੇ ਉੱਥੇ ਖੜ੍ਹੇ ਇਕ ਦੂਸਰੇ ਵਿਦਿਆਰਥੀ ਦੀ ਲੱਤ ਵਿਚ ਦੋ ਥਾਵਾਂ 'ਤੇ ਲੱਗੇ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਤੇ ਇਕਦਮ ਸ਼ੂਟਿੰਗ ਰੇਂਜ ਵਿਚ ਭਾਜੜ ਪੈ ਗਈ। ਸੂਚਨਾ ਮਿਲਣ 'ਤੇ ਵਿਦਿਆਰਥੀ ਦੇ ਮਾਪੇ ਸਕੂਲ ਪੁੱਜੇ ਤੇ ਸਟਾਫ ਨਾਲ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲੈ ਕੇ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਜਗਰਾਉਂ ਦੇ ਡੀਐਸਪੀ ਡੀ ਤੇ ਥਾਣਾ ਸਿਟੀ ਦੇ ਮੁਖੀ ਪੁਲਸ ਫੋਰਸ ਸਮੇਤ ਪੁੱਜੇ। ਪੁਲਿਸ ਨੇ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਘਟਨਾ ਅਚਾਨਕ ਪ੍ਰੈਕਟਿਸ ਦੌਰਾਨ ਵਾਪਰੀ ਹੈ।