- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮਲਾ ਉਜਾਗਰ ਹੁੰਦਿਆਂ ਹੀ ਸਕੂਲ ਅਧਿਆਪਕਾਂ ਨੇ ਇਸ ਦੀ ਜਾਣਕਾਰੀ ਬੱਚਿਆਂ ਲਈ ਬਣੀ ਵੈਲਫੇਅਰ ਕਮੇਟੀ ਆਬਜ਼ਰਵੇਸ਼ਨ ਹੋਮ ਸ਼ਿਮਲਾਪੁਰੀ ਨੂੰ ਦਿੱਤੀ। ਉਧਰੋਂ ਇਸ ਮਾਮਲੇ 'ਚ ਥਾਣਾ ਸ਼ਿਮਲਾਪੁਰੀ ਦੇ ਥਾਣੇਦਾਰ ਰਜਿੰਦਰ ਕੌਰ ਦਾ ਕਹਿਣਾ ਹੈ ਕਿ ਪੁਲਿਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ ਤੇ ਉਸਦੇ ਪਤੀ ਦੇਵਰਾਜ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ।

ਸੁਸ਼ੀਲ ਕੁਮਾਰ ਸੁਸ਼ੀ ,ਲੁਧਿਆਣਾ : ਮਤਰੇਏ ਪਿਤਾ ਵੱਲੋਂ ਆਪਣੀ 14 ਸਾਲ ਦੀ ਧੀ ਨਾਲ ਲੰਬੇ ਸਮੇਂ ਤੋਂ ਅਸ਼ਲੀਲ ਹਰਕਤਾਂ ਕਰਨ ਦੇ ਸ਼ਰਮਨਾਕ ਮਾਮਲੇ ਦਾ ਖੁਲਾਸਾ ਹੋਇਆ ਹੈ। ਦਰਅਸਲ ਮੁਲਜ਼ਮ ਆਪਣੀ ਪਤਨੀ ਤੇ ਮਤਰੇਈ ਬੇਟੀ ਨੂੰ ਬੁਰੀ ਤਰ੍ਹਾਂ ਦਹਿਸ਼ਤ 'ਚ ਰੱਖਦਾ ਸੀ। ਸਕੂਲ ਅਧਿਆਪਕਾ ਨੇ ਜਦ ਲੜਕੀ ਨੂੰ ਪਰੇਸ਼ਾਨ ਰਹਿਣ ਦਾ ਕਾਰਨ ਪੁੱਛਿਆ ਤਾਂ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਵਿਦਿਆਰਥਣ ਨੇ ਅਧਿਆਪਕਾ ਨੂੰ ਆਪਣੇ ਉੱਪਰ ਹਰ ਰਾਤ ਹੋਣ ਵਾਲੇ ਦਿਮਾਗ਼ੀ ਤੇ ਸਰੀਰਕ ਤਸ਼ੱਦਦ ਬਾਰੇ ਦੱਸਿਆ। ਮਾਮਲਾ ਉਜਾਗਰ ਹੁੰਦੇ ਹੀ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਲੜਕੀ ਦੇ ਮਤਰੇਏ ਪਿਤਾ ਦੇਵਰਾਜ ਖਿਲਾਫ ਸੰਗੀਨ ਧਰਾਵਾਂ ਦੇ ਤਹਿਤ ਮੁਕਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ 4 ਸਾਲ ਪਹਿਲੋਂ ਉਸਦਾ ਦੂਸਰਾ ਵਿਆਹ ਦੇਵਰਾਜ ਨਾਲ ਹੋਇਆ ਸੀ। ਔਰਤ ਆਪਣੀ 10 ਸਾਲ ਦੀ ਬੇਟੀ ਦੇ ਨਾਲ ਆਪਣੇ ਦੂਸਰੇ ਪਤੀ ਦੇਵਰਾਜ ਕੋਲ ਰਹਿ ਰਹੀ ਸੀ। ਔਰਤ ਨੇ ਸ਼ਿਕਾਇਤ 'ਚ ਦੱਸਿਆ ਕਿ ਦੇਵਰਾਜ ਵਿਆਹ ਤੋਂ ਦੋ ਸਾਲ ਬਾਅਦ ਉਸਦੀ ਬੇਟੀ 'ਤੇ ਮਾੜੀ ਨਜ਼ਰ ਰੱਖਣ ਲੱਗ ਪਿਆ। ਪਿਛਲੇ ਲੰਮੇ ਸਮੇਂ ਤੋਂ ਉਹ ਰਾਤ ਵੇਲੇ ਬੱਚੀ ਦੇ ਕੋਲ ਜਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ। ਇਕ ਦਿਨ ਔਰਤ ਨੇ ਮੁਲਜ਼ਮ ਨੂੰ ਮੌਕੇ ਤੋਂ ਹੀ ਫੜ ਲਿਆ, ਪਰ ਸ਼ਰਮਸਾਰ ਹੋਣ ਦੀ ਬਜਾਏ ਉਸਨੇ ਆਪਣੀ ਪਤਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੁਲਜ਼ਮ ਮਾਂ ਬੇਟੀ ਨੂੰ ਬੁਰੀ ਤਰ੍ਹਾਂ ਦਹਿਸ਼ਤ 'ਚ ਰੱਖਣ ਲੱਗ ਪਿਆ। ਮਾਂ-ਬੇਟੀਆਂ ਨੇ ਡਰ ਦੇ ਮਾਰੇ ਇਸ ਸਬੰਧੀ ਕਿਸੇ ਨੂੰ ਕੁਝ ਨਾ ਦੱਸਿਆ। ਨੌਵੀਂ ਜਮਾਤ 'ਚ ਪੜ੍ਹਨ ਵਾਲੀ ਲੜਕੀ ਨੂੰ ਇਕ ਦਿਨ ਜਦ ਉਸਦੀ ਟੀਚਰ ਨੇ ਬੜੇ ਹੀ ਪਿਆਰ ਨਾਲ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸਦੇ ਸਬਰ ਦਾ ਬੰਨ੍ਹ ਟੁੱਟ ਗਿਆ।
ਮਾਮਲਾ ਉਜਾਗਰ ਹੁੰਦਿਆਂ ਹੀ ਸਕੂਲ ਅਧਿਆਪਕਾਂ ਨੇ ਇਸ ਦੀ ਜਾਣਕਾਰੀ ਬੱਚਿਆਂ ਲਈ ਬਣੀ ਵੈਲਫੇਅਰ ਕਮੇਟੀ ਆਬਜ਼ਰਵੇਸ਼ਨ ਹੋਮ ਸ਼ਿਮਲਾਪੁਰੀ ਨੂੰ ਦਿੱਤੀ। ਉਧਰੋਂ ਇਸ ਮਾਮਲੇ 'ਚ ਥਾਣਾ ਸ਼ਿਮਲਾਪੁਰੀ ਦੇ ਥਾਣੇਦਾਰ ਰਜਿੰਦਰ ਕੌਰ ਦਾ ਕਹਿਣਾ ਹੈ ਕਿ ਪੁਲਿਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ ਤੇ ਉਸਦੇ ਪਤੀ ਦੇਵਰਾਜ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਹਿਰਾਸਤ 'ਚ ਲੈ ਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਕੀਤੀ ਜਾ ਰਹੀ ਹੈ।