ਪੰਜਵੇਂ ਪਾਤਿਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਸਮਾਗਮ
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ
Publish Date: Mon, 15 Jun 2026 06:57 PM (IST)
Updated Date: Tue, 16 Jun 2026 04:07 AM (IST)

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਕ੍ਰਿਸ਼ਨਾ ਨਗਰ ਖੰਨਾ ਵਿਖੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ। ਜਿਸ ਤਹਿਤ ਐਤਵਾਰ ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ। ਜਿਸ ’ਚ ਵਿਸ਼ੇਸ਼ ਤੌਰ ’ਤੇ ਬਾਬਾ ਬੇਅੰਤ ਸਿੰਘ ਜੀ ਪੰਜਰੁਖਾਂ ਵਾਲਿਆਂ ਨੇ ਆਪਣੇ ਜੱਥੇ ਸਮੇਤ ਕਥਾ ਅਤੇ ਕੀਰਤਨ ਦੀ ਹਾਜ਼ਰੀ ਭਰੀ। ਬਾਬਾ ਬੇਅੰਤ ਸਿੰਘ ਨੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਤੋਂ ਲੈ ਕੇ ਸ਼ਹੀਦੀ ਤੱਕ ਸਾਰਾ ਇਤਿਹਾਸ ਸੰਖੇਪ ’ਚ ਉਹਨਾਂ ਨੇ ਸੰਗਤਾਂ ਨੂੰ ਸਰਵਣ ਕਰਵਾਇਆ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤੱਤੀ ਤਵੀ ’ਤੇ ਬਿਠਾ ਕੇ ਸੀਸ ’ਤੇ ਗਰਮ ਰੇਤ ਪਾ ਕੇ ਅਤੇ ਹੋਰ ਵੀ ਬਹੁਤ ਸਾਰੇ ਅਸਹਿ ਅਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਦੇਰ ਸ਼ਾਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਖੰਨਾ ਵਿਖੇ ਤੋਂ ਆਰੰਭ ਹੋਇਆ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਕ੍ਰਿਸ਼ਨਾ ਨਗਰ ਵਿਖੇ ਪਹੁੰਚ ਕੇ ਸਮਾਪਤ ਹੋਇਆ। ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀ ਸੰਗਤ ਦੇ ਨਾਲ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ। ਪੰਜ ਪਿਆਰੇ ਸਿੰਘ ਸਾਹਿਬਾਨ ਨੂੰ ਸਿਰਪਾਓ ਨਾਲ ਸਨਮਾਨਿਤ ਕੀਤਾ। ਸਾਰੀ ਸੰਗਤ ਦਾ ਬਹੁਤ ਸਤਿਕਾਰ ਤੇ ਧੰਨਵਾਦ ਕੀਤਾ। ਗੁਰਦੁਆਰਾ ਕਮੇਟੀ ਵੱਲੋਂ ਸੋਮਵਾਰ ਨੂੰ ਗੁਰੂ ਘਰ ਵਿਖੇ ਹਾੜ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ 11 ਵਜੇ ਤੋਂ ਲੈ ਕੇ 1.30 ਵਜੇ ਤੱਕ ਦੀਵਾਨ ਸਜਾਏ ਗਏ। ਜਿਸ ’ਚ 11 ਵਜੇ ਤੋਂ 12 ਵਜੇ ਤੱਕ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਬੇਅੰਤ ਸਿੰਘ ਜੀ ਦੇ ਜੱਥੇ ਨੇ ਹਾਜ਼ਰੀ ਭਰੀ। ਵਿਸ਼ੇਸ਼ ਤੌਰ ’ਤੇ 12 ਵਜੇ ਤੋਂ 1.30 ਵਜੇ ਤੱਕ ਸੰਤ ਬਾਬਾ ਰਣਧੀਰ ਸਿੰਘ ਜੀ ਭੰਗਲਾ ਵਾਲਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਜਸਪਾਲ ਸਿੰਘ ਕੰਗ ਮੁੱਖ ਸੇਵਾਦਾਰ, ਮਲਕੀਤ ਸਿੰਘ ਐੱਸਡੀਓ ਮੀਤ ਮੁੱਖ ਸੇਵਾਦਾਰ, ਭਾਈ ਹਰਪ੍ਰੀਤ ਸਿੰਘ ਹੈੱਡ ਗ੍ਰੰਥੀ, ਭਾਈ ਸਾਹਿਲ ਪ੍ਰੀਤ ਸਿੰਘ ਮੀਤ ਗ੍ਰੰਥੀ, ਭਾਈ ਬੇਅੰਤ ਸਿੰਘ ਹਜੂਰੀ ਰਾਗੀ, ਭਾਈ ਗੁਰਪ੍ਰੀਤ ਸਿੰਘ, ਭਾਈ ਗੁਰਦੇਵ ਸਿੰਘ, ਸਿਕੰਦਰ ਸਿੰਘ ਖਜਾਨਚੀ, ਨਛੱਤਰ ਸਿੰਘ ਸਕੱਤਰ, ਹਰਮਹਿੰਦਰਜੀਤ ਸਿੰਘ ਮੀਤ ਸਕੱਤਰ, ਸੋਹਣ ਸਿੰਘ ਖ਼ਜ਼ਾਨਚੀ, ਅਮਰਜੀਤ ਸਿੰਘ ਮੈਨੇਜਰ, ਗੁਰਮੇਲ ਸਿੰਘ, ਰਣਵੀਰ ਸਿੰਘ ਬਾਜਵਾ, ਰਜਿੰਦਰਵੀਰ ਸਿੰਘ, ਰਾਮ ਸਿੰਘ, ਹਰਮੇਲ ਸਿੰਘ, ਗੁਰਮਿੰਦਰ ਸਿੰਘ ਗਿੱਲ, ਜਸਵੀਰ ਸਿੰਘ, ਭਜਨ ਸਿੰਘ, ਜਸਪਾਲ ਸਿੰਘ, ਹਰਭਜਨ ਸਿੰਘ ਐੱਸਡੀਓ, ਮਾਸਟਰ ਕਿਰਪਾਲ ਸਿੰਘ, ਪਰਮਜੀਤ ਸਿੰਘ ਪੰਮਾ, ਮਨਜੀਤ ਸਿੰਘ ਮਿੰਟੂ, ਰਜਿੰਦਰ ਸਿੰਘ ਜੇਈ, ਹਰਜਾਪ ਸਿੰਘ ਓਟਾਲ, ਭੁਪਿੰਦਰ ਸਿੰਘ ਸਰਾਂ, ਭਾਈ ਗੁਰਦੀਪ ਸਿੰਘ, ਹਰਜਤਿੰਦਰ ਸਿੰਘ, ਕਾਕਾ ਕੰਵਰਪਾਲ ਸਿੰਘ, ਇੰਦਰਜੀਤ ਸਿੰਘ, ਜਰਨੈਲ ਸਿੰਘ, ਜਗਦੀਸ਼ ਸਿੰਘ, ਜਗਦੀਸ਼ ਸਿੰਘ ਸੇਹ ਵਾਲੇ, ਸੇਵਾਦਾਰ ਕਰਮਜੀਤ ਸਿੰਘ, ਸੇਵਾਦਾਰ ਰਣਧੀਰ ਸਿੰਘ, ਹਰਦਿਆਲ ਸਿੰਘ, ਇੰਦਰਜੀਤ ਸਿੰਘ, ਸਿਮਰਨ ਸਿੰਘ, ਬੀਬੀ ਬਲਜੀਤ ਕੌਰ, ਬੀਬੀ ਕੰਵਲਜੀਤ ਕੌਰ, ਬੀਬੀ ਸੁਰਿੰਦਰ ਕੌਰ ਆਦਿ ਹਾਜ਼ਰ ਸਨ।