- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨ੍ਹਾ ਕਰਨ ਦੇ ਬਾਵਜੂਦ ਮੁਲਜ਼ਮ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਹੋਟਲ ਬੁਲਾਉਂਦਾ ਤੇ ਵਾਰ-ਵਾਰ ਜਬਰੀ ਸਬੰਧ ਬਣਾਉਂਦਾ ਰਿਹਾ। ਜਦੋਂ ਉਸਨੇ ਮਨਦੀਪ ਦੇ ਵਾਰ-ਵਾਰ ਬਲੈਕਮੇਲ ਕਰਨ ਤੇ ਮਿਲਣ ਤੋਂ ਇਨਕਾਰ ਕੀਤਾ ਤਾਂ ਉਸਨੇ ਪੀੜਤਾ ਦੇ ਜੇਠ ਨੂੰ ਇਹ ਇਤਰਾਜ਼ਯੋਗ ਤਸਵੀਰਾਂ ਭੇਜ ਕੇ ਉਸਦੇ ਪਰਿਵਾਰਕ ਰਿਸ਼ਤੇ ਖਰਾਬ ਕਰ ਦਿੱਤੇ। ਜਦੋਂ ਉਸਦੇ ਪਤੀ ਨੇ ਉਕਤ ਤਸਵੀਰਾ ਬਾਰੇ ਪੁੱਛਿਆ ਤਾਂ ਪੀੜਤਾ ਨੇ ਸਾਰੀ ਹੱਡਬੀਤੀ ਦੱਸੀ।

ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸੋਸ਼ਲ ਮੀਡੀਆ ਰਾਹੀਂ ਮਿਲੇ ਦੋਸਤ ਨੇ ਵਿਆਹੁਤਾ ਔਰਤ ਨੂੰ ਉਸ ਦੀਆਂ ਪੁਰਾਣੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਕੇ ਬਦਨਾਮ ਕਰਨ ਦੀ ਧਮਕੀ ਦਿੰਦੇ ਹੋਏ ਕਈ ਵਾਰ ਸਰੀਰਕ ਸ਼ੋਸ਼ਣ ਕੀਤਾ। ਇਹੀ ਨਹੀਂ ਵਿਆਹੁਤਾ ਦੇ ਪਤੀ ਤੇ ਸਹੁਰੇ ਪਰਿਵਾਰ ਨਾਲ ਰਿਸ਼ਤੇ ਖਰਾਬ ਕਰਨ ਦੀ ਨੀਅਤ ਨਾਲ ਇਹ ਤਸਵੀਰਾਂ ਪੀੜਤਾ ਦੇ ਜੇਠ ਨੂੰ ਵੀ ਭੇਜ ਦਿੱਤੀਆਂ। ਸਾਬਕਾ ਪ੍ਰੇਮੀ ਹੱਥੋਂ ਵਾਰ-ਵਾਰ ਬਲੈਕਮੇਲ ਹੋਣ ਵਾਲੀ ਵਿਆਹੁਤਾ ਨੇ ਇਹ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਤਾਂ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਦਿੱਲੀ ਦੀ ਰਹਿਣ ਵਾਲੀ ਪੀੜਤ ਵਿਆਹੁਤਾ ਦੇ ਬਿਆਨ ਉੱਪਰ ਮਨਦੀਪ ਨਾਂ ਦੇ ਮੁਲਜ਼ਮ ਖਿਲਾਫ ਵੱਖ-ਵੱਖ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਪਿਛਲੇ ਸਾਲ ਸਨੈਪਚੈਟ ਰਾਹੀਂ ਉਸ ਦੀ ਮਨਦੀਪ ਨਾਂ ਦੇ ਲੜਕੇ ਨਾਲ ਗੱਲਬਾਤ ਹੋਣੀ ਸ਼ੁਰੂ ਹੋਈ। ਹੌਲੀ-ਹੌਲੀ ਦੋਸਤੀ ਗਹਿਰੀ ਹੁੰਦੀ ਗਈ ਤੇ ਮਨਦੀਪ ਨੇ ਉਸ ਨੂੰ ਸਮਰਾਲਾ ਚੌਕ ਨੇੜੇ ਇਕ ਹੋਟਲ 'ਚ ਮਿਲਣ ਲਈ ਬੁਲਾਇਆ। ਜਦੋਂ ਉਹ ਮਨਦੀਪ ਨੂੰ ਮਿਲਣ ਗਈ ਤਾਂ ਉਸ ਨੇ ਇਕ ਕਮਰੇ ਅੰਦਰ ਲਜਾ ਕੇ ਮਰਜ਼ੀ ਤੋਂ ਬਿਨਾਂ ਸਰੀਰਕ ਸੰਬੰਧ ਬਣਾਏ। ਮੁਲਜ਼ਮ ਨੇ ਉਨ੍ਹਾਂ ਨਿਜੀ ਪਲਾਂ ਦੀਆਂ ਧੋਖੇ ਨਾਲ ਤਸਵੀਰਾਂ ਲੈ ਲਈਆਂ ਤੇ ਉਸ ਨੂੰ ਬਾਅਦ 'ਚ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਮਨ੍ਹਾ ਕਰਨ ਦੇ ਬਾਵਜੂਦ ਮੁਲਜ਼ਮ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਹੋਟਲ ਬੁਲਾਉਂਦਾ ਤੇ ਵਾਰ-ਵਾਰ ਜਬਰੀ ਸਬੰਧ ਬਣਾਉਂਦਾ ਰਿਹਾ। ਜਦੋਂ ਉਸਨੇ ਮਨਦੀਪ ਦੇ ਵਾਰ-ਵਾਰ ਬਲੈਕਮੇਲ ਕਰਨ ਤੇ ਮਿਲਣ ਤੋਂ ਇਨਕਾਰ ਕੀਤਾ ਤਾਂ ਉਸਨੇ ਪੀੜਤਾ ਦੇ ਜੇਠ ਨੂੰ ਇਹ ਇਤਰਾਜ਼ਯੋਗ ਤਸਵੀਰਾਂ ਭੇਜ ਕੇ ਉਸਦੇ ਪਰਿਵਾਰਕ ਰਿਸ਼ਤੇ ਖਰਾਬ ਕਰ ਦਿੱਤੇ। ਜਦੋਂ ਉਸਦੇ ਪਤੀ ਨੇ ਉਕਤ ਤਸਵੀਰਾ ਬਾਰੇ ਪੁੱਛਿਆ ਤਾਂ ਪੀੜਤਾ ਨੇ ਸਾਰੀ ਹੱਡਬੀਤੀ ਦੱਸੀ। ਫਿਲਹਾਲ ਪੁਲਿਸ ਨੇ ਉਕਤ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੁਲਜ਼ਮ ਮਨਦੀਪ ਖਿਲਾਫ ਪਰਚਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।