ਚੌਂਕੀਦਾਰ ਨੂੰ ਬੰਧਕ ਬਣਾ ਕੇ ਲੁੱਟਿਆ ਸਰੀਆ, ਕੈਂਟਰ 'ਚ ਲੋਡ ਕਰ ਕੇ ਅੱਠ ਬਦਮਾਸ਼ ਹੋਏ ਰਫੂ ਚੱਕਰ
ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਨਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਜਵੱਦੀ ਨਹਿਰ ਪੁੱਲ ਦੇ ਲਾਗੇ ਇੱਕ ਪਲਾਟ ਖਰੀਦਿਆ ਹੋਇਆ ਹੈ। ਪਲਾਟ ਦੀ ਉਸਾਰੀ ਲਈ ਉਸਨੇ 67 ਕੁਇੰਟਲ ਸਰੀਆ ਅਤੇ 200 ਬੋਰੀ ਸੀਮੈਟ ਉੱਥੇ ਰਖਵਾਇਆ ਸੀ। ਉਸਾਰੀ ਦੇ ਸਮਾਨ ਦੀ ਰਾਖੀ ਲਈ ਨਮਨਪ੍ਰੀਤ ਨੇ ਚੌਂਕੀਦਾਰ ਬਹਾਦਰ ਸਿੰਘ ਨੂੰ ਤਾਇਨਾਤ ਕੀਤਾ ਹੋਇਆ ਸੀ।
Publish Date: Wed, 18 Feb 2026 02:20 PM (IST)
Updated Date: Wed, 18 Feb 2026 02:22 PM (IST)

ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ: ਰਾਖੀ ਲਈ ਰੱਖੇ ਗਏ ਚੌਂਕੀਦਾਰ ਨੂੰ ਬੰਧਕ ਬਣਾ ਕੇ ਅੱਠ ਬਦਮਾਸ਼ਾਂ ਨੇ ਪਲਾਟ 'ਚੋਂ ਭਾਰੀ ਮਾਤਰਾ ਵਿੱਚ ਸਰੀਆ ਲੁੱਟ ਲਿਆ। ਅੱਠ ਬਦਮਾਸ਼ਾਂ ਨੇ ਸਾਰਾ ਸਰੀਆ ਕੈਂਟਰ ਵਿੱਚ ਲੋਡ ਕੀਤਾ ਅਤੇ ਰਫੂ ਚੱਕਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਦੁਗਰੀ ਦੀ ਪੁਲਿਸ ਨੇ ਬੀਐਰਐਸ ਨਗਰ ਦੇ ਰਹਿਣ ਵਾਲੇ ਨਮਨਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਅੱਠ ਬਦਮਾਸ਼ਾਂ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਨਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਜਵੱਦੀ ਨਹਿਰ ਪੁੱਲ ਦੇ ਲਾਗੇ ਇੱਕ ਪਲਾਟ ਖਰੀਦਿਆ ਹੋਇਆ ਹੈ। ਪਲਾਟ ਦੀ ਉਸਾਰੀ ਲਈ ਉਸਨੇ 67 ਕੁਇੰਟਲ ਸਰੀਆ ਅਤੇ 200 ਬੋਰੀ ਸੀਮੈਟ ਉੱਥੇ ਰਖਵਾਇਆ ਸੀ। ਉਸਾਰੀ ਦੇ ਸਮਾਨ ਦੀ ਰਾਖੀ ਲਈ ਨਮਨਪ੍ਰੀਤ ਨੇ ਚੌਂਕੀਦਾਰ ਬਹਾਦਰ ਸਿੰਘ ਨੂੰ ਤਾਇਨਾਤ ਕੀਤਾ ਹੋਇਆ ਸੀ। ਬੀਤੇ ਦਿਨ ਬਹਾਦਰ ਸਿੰਘ ਨੇ ਫੋਨ ਕਰਕੇ ਜੋ ਜਾਣਕਾਰੀ ਦਿੱਤੀ ਉਹ ਸੁਣ ਕੇ ਨਮਨਪ੍ਰੀਤ ਦੇ ਹੋਸ਼ ਉੱਡ ਗਏ। ਚੌਂਕੀਦਾਰ ਨੇ ਦੱਸਿਆ ਕਿ ਤੜਕੇ ਸਵਾ 3 ਵਜੇ ਦੇ ਕਰੀਬ ਨਕਾਬਪੋਸ਼ ਅੱਠ ਵਿਅਕਤੀ ਪਲਾਟ ਤੇ ਆਏ ਅਤੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸਨੂੰ ਬੰਧਕ ਬਣਾ ਲਿਆ। ਬਹਾਦਰ ਸਿੰਘ ਨੇ ਦੱਸਿਆ ਕਿ ਮੁਲਜਮਾਂ ਨੇ ਸਾਰਾ ਸਰੀਆ ਇੱਕ ਕੈਂਟਰ ਵਿੱਚ ਲੋਡ ਕੀਤਾ ਅਤੇ ਫਰਾਰ ਹੋ ਗਏ। ਉਧਰੋਂ ਇਸ ਮਾਮਲੇ ਵਿੱਚ ਥਾਣਾ ਦੁਗਰੀ ਦੀ ਪੁਲਿਸ ਨੇ ਨਮਨਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਬਦਮਾਸ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।